Buland kesari/ਪੰਜਾਬੀ ਗਾਇਕ ਅਕਸਰ ਆਪਣਿਆਂ ਗੀਤਾਂ ਵਿੱਚ ਅਸ਼ਲੀਲਤਾ,ਨਸ਼ਿਆਂ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਦੇ ਰਹੇ ਹਨ। ਹੁਣ ਇੱਕ ਵਾਰ ਫੇਰ ਅਜਿਹੇ ਹੀ ਵਿਵਾਦ ਵਿੱਚ ਪੰਜਾਬੀ ਗਾਇਕ ਗੁਰੂ ਰੰਧਾਵਾ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ।
ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਅਦਾਲਤ ਨੇ ਉਨ੍ਹਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।
ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਦੀਪ ਸਿੰਘ ਮਾਨ ਵਾਸੀ ਪਿੰਡ ਬਰਮਾ ਵੱਲੋਂ ਆਪਣੇ ਇਤਰਾਜ਼ ਵਿੱਚ ਕਿਹਾ ਗਿਆ ਕਿ ਗੁਰੂ ਰੰਧਾਵਾ ਦੇ ਨਵੇਂ ਗੀਤ ‘ਸਿਰਾ’ ਵਿੱਚ ਵਰਤੀ ਲਾਈਨ ‘ਜੰਮਿਆਂ ਨੂੰ ਗੁੜ੍ਹਤੀ ‘ਚ ਮਿਲਦੀ ਅਫੀਮ ਐ’ ਇਤਰਾਜ਼ਯੋਗ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ੇਸ਼ ਮਾਨਤਾ ਪ੍ਰਾਪਤ ਹੈ ਅਤੇ ਇਸ ਨੂੰ ਨਸ਼ੇ ਨਾਲ ਜੋੜਨਾ ਗਲਤ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਗਾਇਕ ਨੂੰ ਪਹਿਲਾਂ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਪਰ ਸੰਤੋਸ਼ਜਨਕ ਜਵਾਬ ਨਾ ਆਉਣ ਕਾਰਨ ਅਦਾਲਤ ਰੁਝਾਨੀ ਹੋਈ ਅਤੇ ਹੁਣ ਗਾਇਕ ਗੁਰੂ ਰੰਧਾਵਾ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।
ਦੂਜੇ ਪਾਸੇ ਪੰਜਾਬ ਦੀਆਂ ਕਈ ਸਿਰਮੋਰ ਹਸਤੀਆਂ ਵੱਲੋਂ ਗੁਰੂ ਰੰਧਾਵਾ ਦੇ ਇਸ ਗੀਤ ਦੀ ਨਿਖੇਦੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁੜਤੀ ਇਨਸਾਨ ਦੇ ਜੀਵਨ ਵਿੱਚ ਬੜਾ ਅਹਿਮ ਰੋਲ ਅਦਾ ਕਰਦੀ ਹੈ ਜੋ ਕਿ ਉਸਦੇ ਮਾਂ ਬਾਪ ਬੱਚੇ ਨੂੰ ਪੈਦਾ ਹੋਣ ਸਮੇਂ ਦਿੰਦੇ ਹਨ।
ਪਰ ਗੁਰੂ ਰੰਧਾਵਾ ਨੇ ਗੁੜਤੀ ਵਿੱਚ ਅਫੀਮ ਦਿੱਤੇ ਜਾਣ ਦੀ ਗੱਲ ਕਹਿ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸ ਹੇਠਲੇ ਪੱਧਰ ਤੇ ਗਿਰ ਚੁੱਕੇ ਹਨ ਕਿ ਆਪਣੇ ਗੀਤ ਨੂੰ ਹਿਟ ਕਰਨ ਲਈ ਕੁਝ ਵੀ ਗੰਦ ਮੰਦ ਗਾ ਸਕਦੇ ਹਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








