Buland kesari/ਆਪਰੇਸ਼ਨ ਪ੍ਰਹਾਰ 2; ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ, ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸੂਬੇ ਵਿੱਚੋਂ ਅਪਰਾਧਿਕ ਅਨਸਰਾ ਦਾ ਖਾਤਮਾ ਕਰਨ ਲਈ 9 ਫਰਵਰੀ ਤੋਂ 72 ਘੰਟਿਆਂ ਲਈ ਅਪਰੇਸ਼ਨ ਪ੍ਰਹਾਰ-2 ਚਲਾਇਆ ਗਿਆ। ਫਰੀਦਕੋਟ ਜਿਲ੍ਹੇ ਅੰਦਰ ਇਹ ਆਪਰੇਸ਼ਨ ਨਵੀਨ ਸੈਣੀ ਆਈ.ਪੀ.ਐਸ ਡੀ.ਆਈ.ਜੀ ਕ੍ਰਾਈਮ ਅਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਸੁਪਰਵੀਜਨ ਹੇਠ ਚਲਾਇਆ ਗਿਆ। ਜਿਸ ਤਹਿਤ ਜਿਲ੍ਹੇ ਅੰਦਰ ਮਿਤੀ 09 ਫਰਵਰੀ ਤੋ ਸਪੈਸ਼ਲ ਪੁਲਿਸ ਟੀਮਾਂ ਬਣਾ ਕੇ ਅਪਰਾਧਿਕ ਅਨਸਰਾ ਦੇ 364 ਠਿਕਾਣਿਆ ਤੇ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਅਪਰਾਧਿਕ ਪਿਛੋਕੜ ਜਾਂ ਜੋ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀਆ ਤੋ ਇਲਾਵਾ ਅਪਰਾਧੀਆਂ ਦੀ ਸਹਾਇਤਾ ਕਰਨ ਵਾਲੇ ਮਦਦਗਾਰਾਂ ‘ਤੇ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜਿਲ੍ਹੇ ਦੀਆ ਹੱਦਾ ਅੰਦਰ 50 ਦੇ ਕਰੀਬ ਨਾਕੇ ਲਗਾ ਕੇ ਸ਼ੱਕੀ ਵਿਅਕਤੀਆ ਅਤੇ ਵਾਹਨਾ ਦੀ ਬਾਰੀਕੀ ਨਾਲ ਜਾਚ ਕੀਤੀ ਗਈ ਅਤੇ ਅਪਰਾਧਿਕ ਅਨਸਰਾ ਦੀ ਗਤੀਵਿਧਿਆ ਨੂੰ ਪੂਰੀ ਤਰ੍ਹਾ ਰੋਕਣ ਲਈ ਰੇਲਵੇ ਸਟੇਸ਼ਨਾ, ਬੱਸ ਸਟੈਡਾ ਅਤੇ ਪਬਲਿਕ ਸਥਾਨਾ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-2 ਦੇ ਤਹਿਤ ਕਰੀਬ 500 ਤੋ ਵੱਧ ਪੁਲਿਸ ਜਵਾਨਾ ਦੀਆ 67 ਤੋ ਵੱਧ ਟੀਮਾ ਬਣਾ ਕੇ ਪੂਰੇ ਜਿਲ੍ਹੇ ਅੰਦਰ ਅਪਰਾਧਿਕ ਅਨਸਰਾ ਨਾਲ ਜੁੜੇ ਠਿਕਾਣਿਆ ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਕੁੱਲ 211 ਵਿਅਕਤੀਆ ਨੂੰ ਰਾਊਡ-ਅੱਪ ਕੀਤਾ ਗਿਆ, ਜਿਹਨਾ ਵਿੱਚੋ 125 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਬੰਬੀਹਾ ਗੈਗ ਨਾਲ ਨਾਲ ਜੁੜੇ 04 ਮੈਬਰਾਂ ਨੂੰ ਵੀ ਕਾਬੂ ਕੀਤਾ ਗਿਆ। ਇਸ ਤੋ ਇਲਾਵਾ ਅਪਰਾਧਿਕ ਅਨਸਰਾ ਦੇ 21 ਮਦਦਗਾਰਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋ ਇਸ ਦੌਰਾਨ ਸੰਗਠਿਤ ਅਪਰਾਧ ਮਾਮਲਿਆ ਵਿੱਚ ਕਾਰਵਾਈ ਕਰਦੇ ਹੋਏ 05 ਸਰਗਰਮ ਗਿਰੋਹਾ ਵਿੱਚ ਸ਼ਾਮਿਲ ਕੁੱਲ 28 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ 47 ਵਿਅਕਤੀਆ ਖਿਲਾਫ ਅਪਰਾਧ ਰੋਕੂ ਕਾਰਵਾਈਆ ਵੀ ਕੀਤੀਆ ਗਈਆ।
ਉਹਨਾ ਦੱਸਿਆ ਕਿ ਇਸ ਦੌਰਾਨ ਬੰਬੀਹਾ ਗੈਗ ਦੇ ਗੁਰਗੇ ਸੁਰਿੰਦਰ ਸਿੰਘ ਉਰਫ ਲਾਡੀ ਵਾਸੀ ਢਿਲਵਾ ਕਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਕਿ ਸੰਗੀਨ ਅਪਰਾਧ ਮਾਮਲੇ ਵਿੱਚ ਦੋਸ਼ੀ ਸੀ। ਇਸ ਤੋ ਇਲਾਵਾ ਸੰਗੀਨ ਅਪਰਾਧ ਮਾਮਲਿਆ ਨਾਲ ਜੁੜੇ ਕੁੱਲ 13 ਦੋਸ਼ੀਆ ਅਤੇ 03 ਭਗੋੜੇ ਅਪਰਾਧੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਇਸ ਦੌਰਾਨ ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ ਕੁੱਲ 37 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾ ਪਾਸੋ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਵੀ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੌਰਾਨ ਸੇਫ ਪੰਜਾਬ ਹੈਲਪਲਾਈਨ ਪਰ ਮੌਸੂਲ ਸ਼ਿਕਾਇਤਾ ਦੇ ਧਾਰ ਤੇ ਅਧਾਰ ਤੇ ਕਾਰਵਾਈ ਹੋਏ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਨਸ਼ੇ ਦੇ ਇੱਕ ਵੱਡੇ ਸੌਦਾਗਰ ਹਰਦੀਪ ਸਿੰਘ ਉਰਫ ਵਣਜਾਰਾ (ਵਾਸੀ ਜੈਤੋ) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਸਬੰਧੀ 14 ਮਾਮਲੇ ਦਰਜ ਰਜਿਸਟਰ ਸਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








