iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਟਰੰਪ ਖ਼ਿਲਾਫ਼ ਮੁਕੱਦਮਾ ਕਰਨ ਵਾਲੇ ਵਕੀਲ ਬਰਖ਼ਾਸਤ, ਪ੍ਰਸ਼ਾਸਨ ਨੇ ਨਿਆਂ ਵਿਭਾਗ ਦੇ...

ਟਰੰਪ ਖ਼ਿਲਾਫ਼ ਮੁਕੱਦਮਾ ਕਰਨ ਵਾਲੇ ਵਕੀਲ ਬਰਖ਼ਾਸਤ, ਪ੍ਰਸ਼ਾਸਨ ਨੇ ਨਿਆਂ ਵਿਭਾਗ ਦੇ ਇਕ ਦਰਜਨ ਵਕੀਲਾਂ ਨੂੰ ਕੀਤਾ ਬਾਹਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਨਿਆਂ ਵਿਭਾਗ ਦੇ ਉਨ੍ਹਾਂ ਇਕ ਦਰਜਨ ਤੋਂ ਜ਼ਿਆਦਾ ਵਕੀਲਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ, ਜਿਨ੍ਹਾਂ ਨੇ ਟਰੰਪ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਦਾਇਰ ਕੀਤੇ ਸਨ। ਇਹ ਹੀ ਨਹੀਂ ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ’ਚ ਅਮਰੀਕੀ ਸਹਾਇਤਾ ’ਤੇ ਰੋਕ ਲਾਉਣ ਦੀ ਕਵਾਇਦ ’ਚ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਦੇ ਕਰੀਬ 60 ਸੀਨੀਅਰ ਅਧਿਕਾਰੀਆਂ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ।ਟਰੰਪ

ਨਿਆਂ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਟਰੰਪ ਵੱਲੋਂ ਨਿਯੁਕਤ ਕਾਰਜਵਾਹਕ ਅਟਾਰਨੀ ਜਨਰਲ ਜੇਮਜ਼ ਮੈਕਹੈਨਰੀ ਨੇ ਇਨ੍ਹਾਂ ਵਕੀਲਾਂ ਨੂੰ ਬਰਖ਼ਾਸਤ ਕੀਤਾ ਹੈ। ਉਹ ਇਸ ਨਤੀਜੇ ’ਤੇ ਪੁੱਜੇ ਹਨ ਕਿ ਇਨ੍ਹਾਂ ’ਤੇ ਰਾਸ਼ਟਰਪਤੀ ਦੇ ਏਜੰਡੇ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਰਾਸ਼ਟਰਪਤੀ ’ਤੇ ਮੁਕੱਦਮਾ ਚਲਾਉਣ ’ਚ ਇਨ੍ਹਾਂ ਦੀ ਅਹਿਮ ਭੂਮਿਕਾ ਸੀ। ਬਰਖ਼ਾਸਤ ਵਕੀਲਾਂ ਨੇ ਖਾਸ ਵਕੀਲ ਜੈਕ ਸਮਿਥ ਨਾਲ ਰਲ ਕੇ ਕੰਮ ਕੀਤਾ ਸੀ। ਜੈਕ ਨੇ ਟਰੰਪ ਖ਼ਿਲਾਫ਼ ਦੋ ਸੰਘੀ ਮੁਕੱਦਮਿਆਂ ਦੀ ਅਗਵਾਈ ਕੀਤੀ ਸੀ। ਬੀਤੀ ਨਵੰਬਰ ’ਚ ਟਰੰਪ ਦੀ ਜਿੱਤ ਤੋਂ ਬਾਅਦ ਵਿਭਾਗ ਨੇ ਇਨ੍ਹਾਂ ਦੋਵੇਂ ਮੁਕੱਦਮਿਆਂ ਨੂੰ ਵਾਪਸ ਲੈ ਲਿਆ ਸੀ। ਜੈਕ ਨੇ ਇਸ ਮਹੀਨੇ ਨਿਆਂ ਵਿਭਾਗ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੈਕ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਪਲਟਣ ਦੇ ਯਤਨ ਤੇ ਫਲੋਰੀਡਾ ’ਚ ਟਰੰਪ ਦੀ ਰਿਹਾਇਸ਼ ਤੋਂ ਖੁਫੀਆ ਦਸਤਾਵੇਜ਼ ਮਿਲਣ ਦੇ ਮਾਮਲਿਆਂ ’ਚ ਆਪਣੀ ਰਿਪੋਰਟ ਦਿੱਤੀ ਸੀ। ਟਰੰਪ ਦੇ ਇਸ ਤਾਜ਼ਾ ਕਦਮ ਨੂੰ ਨਿਆਂ ਵਿਭਾਗ ’ਤੇ ਉਨ੍ਹਾਂ ਦੇ ਵਿਆਪਕ ਕੰਟਰੋਲ ਵਜੋਂ ਦੇਖਿਆ ਜਾ ਰਿਹਾ ਹੈ।

iTree Network Solutions +91-8699235413

ਇਧਰ, ਯੂਐੱਸਏਆਈਡੀ ਕਾਰਜਵਾਹਕ ਪ੍ਰਸ਼ਾਸਨ ਜੇਸਨ ਗ੍ਰੇ ਨੇ ਕਿਹਾ, ‘ਅਸੀਂ ਕਈ ਯੂਐੱਸਏਆਈਡੀ ਅਧਿਕਾਰੀਆਂ ਨੂੰ ਤਨਖ਼ਾਹ ਤੇ ਲਾਭਾਂ ਨਾਲ ਅਗਲੀ ਸੂਚਨਾ ਤੱਕ ਲਈ ਛੁੱਟੀ ’ਤੇ ਭੇਜ ਦਿੱਤਾ ਹੈ।’ ਹਾਲਾਂਕਿ ਉਨ੍ਹਾਂ ਨੇ ਛੁੱਟੀ ’ਤੇ ਭੇਜੇ ਗਏ ਅਧਿਕਾਰੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਸੂਤਰਾਂ ਨੇ ਦੱਸਿਆ ਕਿ ਕਰੀਬ 60 ਅਧਿਕਾਰੀ ਛੁੱਟੀ ’ਤੇ ਭੇਜੇ ਗਏ ਹਨ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਯੂਐੱਸਏਆਈਡੀ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਟਰੰਪ ਦੀ ‘ਅਮਰੀਕਾ ਫਰਸਟ’ ਨੀਤੀ ਮੁਤਾਬਕ ਵਾਸ਼ਿੰਗਟਨ ਵੱਲੋਂ ਦੁਨੀਆ ਭਰ ਲਈ ਸਹਾਇਤਾ ਵੰਡ ਨੂੰ ਬਦਲਣ ’ਚ ਮਦਦ ਕਰਨ। ਅਜਿਹਾ ਨਾ ਕਰਨ ’ਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ।

iTree Network Solutions +91-8699235413

ਟਰੰਪ ਨੇ ਇਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰ ਕੇ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਟ੍ਰਾਂਸਜੈਂਡਰ ਫ਼ੌਜੀਆਂ ਸਬੰਧੀ ਪੈਂਟਾਗਨ ਦੀ ਨੀਤੀ ਨੂੰ ਸੋਧਣ ਦਾ ਨਿਰਦੇਸ਼ ਦਿੱਤਾ ਹੈ। ਟਰੰਪ ਦੇ ਇਸ ਹੁਕਮ ਨਾਲ ਆਉਣ ਵਾਲੇ ਸਮੇਂ ’ਚ ਅਮਰੀਕੀ ਫ਼ੌਜ ’ਚ ਟ੍ਰਾਂਸਜੈਂਡਰ ਫ਼ੌਜੀਆਂ ਦੀ ਭਰਤੀ ’ਤੇ ਪਾਬੰਦੀ ਲੱਗ ਸਕਦੀ ਹੈ।

ਟਰੰਪ ਨੇ ਸੋਮਵਾਰ ਨੂੰ ਦੱਸਿਆ ਕਿ ਮਾਈਕ੍ਰੋਸਾਫਟ ਚੀਨੀ ਐਪ ਟਿਕਟਾਕ ਨੂੰ ਐਕਵਾਇਰ ਕਰਨ ਲਈ ਗੱਲਬਾਤ ਕਰ ਰਹੀ ਹੈ। ਹਾਲਾਂਕਿ ਇਸ ਅਮਰੀਕੀ ਦਿੱਗਜ ਟੈੱਕ ਕੰਪਨੀ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਅਮਰੀਕਾ ’ਚ ਟਿਕਟਾਕ ਦੇ ਕਰੀਬ 19 ਕਰੋੜ ਯੂਜ਼ਰ ਹਨ। ਟਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਐਪ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ 75 ਦਿਨਾਂ ਲਈ ਟਾਲ ਦਿੱਤਾ ਸੀ।

iTree Network Solutions +91-8699235413
iTree Network Solutions +91-8699235413

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जालंधर में पुलिस और बदमाशों में मुठभेड़:कौशल चौधरी गैंग का शूटरआकाश घायल, CP ने कहा- पुलिस नाकेबंदी में पकड़ा गया आरोपी

Buland kesari/जालंधर में आज पुलिस और बदमाशों के बीच मुठभेड़ हुई। फोलड़ीवाल इलाके में हुई कार्रवाई के दौरान पुलिस ने कौशल चौधरी गैंग के...

You cannot copy content of this page