Buland kesari ;- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿਚ ਹੈ ਤੇ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਇਸ ਮੁਹਿੰਮ ਵਿਚ ਸਕੂਲੀ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
ਫਰੀਦਕੋਟ ‘ਚ ਨਸ਼ਾ ਰੋਕਣ ਲਈ ਸਰਕਾਰੀ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਸਰਕਾਰੀ ਸਕੂਲਾਂ ਦੇ ਨੇੜਲੀਆਂ ਦੁਕਾਨਾਂ ‘ਤੇ ਚੈਕਿੰਗ ਕੀਤੀ ਜਾਵੇ ਇਸ ਵਿਚ ਅਧਿਆਪਕ ਦੇ ਨਾਲ ਵੱਡੀ ਕਲਾਸ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਜਾਣ, ਜੋਕਿ ਸਰਕਾਰੀ ਸਕੂਲਾਂ ਦੇ ਨੇੜਲੀਆਂ ਦੁਕਾਨਾਂ ‘ਤੇ ਚੈਕਿੰਗ ਕਰਨਗੇ। ਟੀਮ ਵਿਚ 10 ਵਿਦਿਆਰਥੀਆਂ ਨਾਲ ਇੱਕ ਅਧਿਆਪਕ ਹੋਵੇਗਾ।
ਇਹ ਹੁਕਮ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਅਤੇ ਉਹਨਾਂ ਨਾਲ਼ ਇੱਕ ਨੋਡਲ ਅਧਿਆਪਕ ਲਗਾ ਕੇ ਇਸ ਦੀ ਲਿਸਟ ਬਣਾ ਕੇ ਭੇਜਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਦੱਸ ਦੇਈਏਕਿ ਜ਼ਿਲ੍ਹੇ ਦੇ 85 ਸਕੂਲਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.






