iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ 'ਚ ਭਿਆਨਕ ਹਾਦਸਾ ਬੱਸ ਦੀ ਛੱਤ ਤੇ ਚੜੇ ਨੌਜਵਾਨ BRTS ਨਾਲ...

ਪੰਜਾਬ ‘ਚ ਭਿਆਨਕ ਹਾਦਸਾ ਬੱਸ ਦੀ ਛੱਤ ਤੇ ਚੜੇ ਨੌਜਵਾਨ BRTS ਨਾਲ ਟਕਰਾਏ; ਤਿੰਨ ਦੀ ਮੌਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari/Amritsar Bus Accident: ਬੱਸ ਅੰਦਰ ਬੈਠੇ ਇੱਕ ਯਾਤਰੀ ਨੇ ਦੱਸਿਆ ਕਿ ਬੱਸ ਤੋਂ ਥੱਲੇ ਡਿੱਗਣ ਵਾਲੇ 5 ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਹੈ। ਘਟਨਾ ਦੇ ਸਮੇਂ ਬੱਸ ਅੰਦਰ ਬੈਠੇ ਯਾਤਰੀਆਂ ਨੂੰ ਵੀ ਕੁੱਝ ਪਤਾ ਨਹੀਂ ਚੱਲਿਆ। ਬੱਸ ਰੁਕਣ ਤੋਂ ਬਾਅਦ ਸਮਝ ਆਇਆ ਕੇ ਛੱਤ ‘ਤੇ ਬੈਠੇ ਯਾਤਰੀਆਂ ਨਾਲ ਹਾਦਸਾ ਹੋ ਗਿਆ ਹੈ।ਬੱਸ

iTree Network Solutions +91-8699235413

ਅੰਮ੍ਰਿਤਸਰ ਚ ਸੋਮਵਾਰ ਦੀ ਰਾਤ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਚ 3 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਚ ਦੋ ਨਾਬਾਲਗ ਵੀ ਸ਼ਾਮਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਦੀ ਛੱਤ ਤੇ ਬੈਠੇ 15 ਦੇ ਕਰੀਬ ਯਾਤਰੀ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ (ਬੀਆਰਟੀਐਸ) ਦੇ ਲੈਂਟਰ ਨਾਲ ਟਕਰਾ ਗਏ। ਇਸ ਟੱਕਰ ਦੌਰਾਨ 3 ਯਾਤਰੀਆਂ ਦੀ ਜਾਨ ਚਲੀ ਗਈ ਜਦਕਿ 3 ਯਾਤਰੀ ਜ਼ਖਮੀ ਹੋ ਗਏ, ਜਿਸ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

iTree Network Solutions +91-8699235413

ਜਾਣਕਾਰੀ ਮੁਤਾਬਕ ਬੱਸ ਰਾਤ ਲਗਭਗ 9 ਵਜੇ ਬਾਬਾ ਬੁੱਢਾ ਸਾਹਿਬ ਵਿਖੇ ਮੇਲਾ ਦੇਖਣ ਤੋਂ ਬਾਅਦ ਮੁਕਤਸਰ ਸਾਹਿਬ ਲਈ ਨਿਕਲੀ ਸੀ। ਟ੍ਰੈਫ਼ਿਕ ਤੋਂ ਬਚਣ ਲਈ ਬੱਸ ਨੂੰ ਬੀਆਰਟੀਐਸ ਲੇਨ ਤੇ ਪਾਇਆ ਗਿਆ। ਬੱਸ ਜਦੋਂ ਪੈਟ੍ਰੋਲ ਪੰਪ ਦੇ ਸਾਹਮਣੇ ਬਣੇ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ ਤੋਂ ਨਿਕਲੀ ਤਾਂ ਛੱਤ ਤੇ ਬੈਠੇ ਕੁੱਝ ਯਾਤਰੀ ਉਸ ਦੇ ਲੈਂਟਰ ਨਾਲ ਟਕਰਾ ਗਏ।

iTree Network Solutions +91-8699235413

ਡਰਾਈਵਰ ਤੇ ਬੱਸ ਅੰਦਰ ਬੈਠੇ ਯਾਤਰੀਆਂ ਨੂੰ ਹਾਦਸੇ ਦਾ ਪਤਾ ਨਹੀਂ ਚੱਲਿਆ

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਆਮ ਸਮੀਡ ਤੇ ਚੱਲ ਰਹੀ ਸੀ। ਹਾਦਸਾ ਹੋਣ ਤਾਂ ਬਾਅਦ ਡਰਾਈਵਰ ਨੂੰ ਇਸ ਦਾ ਪਤਾ ਨਹੀਂ ਚੱਲਿਆ ਤੇ ਉਹ ਬੱਸ ਚਲਾਉਂਦਾ ਰਿਹਾ। ਬੱਸ ਨੂੰ ਤਾਰਾਂ ਵਾਲੇ ਪੁੱਲ ਦੇ ਕੋਲ ਰੁਕਵਾਇਆ ਗਿਆ ਤੇ ਜਾਣਕਾਰੀ ਦਿੱਤੀ ਕਿ ਬੱਸ ਦੀ ਛੱਤ ਤੇ ਬੈਠੇ ਯਾਤਰੀਆਂ ਨਾਲ ਹਾਦਸਾ ਹੋ ਗਿਆ ਹੈ।

ਬੱਸ ਅੰਦਰ ਬੈਠੇ ਇੱਕ ਯਾਤਰੀ ਨੇ ਦੱਸਿਆ ਕਿ ਬੱਸ ਤੋਂ ਥੱਲੇ ਡਿੱਗਣ ਵਾਲੇ 5 ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਚੋਂ 3 ਦੀ ਮੌਤ ਹੋ ਗਈ ਹੈ। ਘਟਨਾ ਦੇ ਸਮੇਂ ਬੱਸ ਅੰਦਰ ਬੈਠੇ ਯਾਤਰੀਆਂ ਨੂੰ ਵੀ ਕੁੱਝ ਪਤਾ ਨਹੀਂ ਚੱਲਿਆ। ਬੱਸ ਰੁਕਣ ਤੋਂ ਬਾਅਦ ਸਮਝ ਆਇਆ ਕੇ ਛੱਤ ਤੇ ਬੈਠੇ ਯਾਤਰੀਆਂ ਨਾਲ ਹਾਦਸਾ ਹੋ ਗਿਆ ਹੈ।

ਪੁਲਿਸ ਕਰ ਰਹੀ ਜਾਂਚ

ਪੁਲਿਸ ਨੇ ਬੱਸ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵਾਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ ਨਹੀਂ ਸੀ, ਪਰ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਕਿ ਛੱਤ ਤੇ ਬੈਠੇ ਯਾਤਰੀ ਥੱਲੇ ਡਿੱਗ ਗਏ ਹਨ।

iTree Network Solutions +91-8699235413

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਫਿਲਹਾਲ ਲਾਸ਼ਾਂ ਨੂੰ ਮੋਰਚਰੀ ਚ ਰਖਵਾਇਆ ਗਿਆ ਹੈ। ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਇਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ। ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਵੀ ਗਲਤੀ ਨਿਕਲੇਗੀ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਮੋਗਾ ਵਿੱਟ ਹਿਟ ਐਂਡ ਰਨ ਦਾ ਮਾਮਲਾ, ਔਰਤ ਗੰਭੀਰ ਜ਼ਖਮੀ

Buland kesari/ਪੰਜਾਬ ਦੇ ਮੋਗਾ ਵਿੱਚ ਬੀਤੀ ਦੇਰ ਰਾਤ ਬੁੱਗੀਪੁਰਾ ਚੌਕ ਨੇੜੇ ਇੱਕ ਸੜਕ ਹਾਦਸੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਇੱਕ ਔਰਤ ਗੰਭੀਰ ਰੂਪ...

You cannot copy content of this page