Buland kesari/ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਆਖ਼ਰੀ ਦਿਨ ਗਾਲ਼ ਕੱਢਣ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ। ਆਮ ਆਦਮੀ ਪਾਰਟੀ (AAP) ਦੇ ਲੁਧਿਆਣਾ ਤੋਂ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਜਲੰਧਰ ਨੌਰਥ ਤੋਂ ਕਾਂਗਰਸ ਵਿਧਾਇਕ ਬਾਵਾ ਹੈਨਰੀ ਉਰਫ਼ ਅਵਤਾਰ ਹੈਨਰੀ ਜੂਨੀਅਰ ਦੇ ਪਰਿਵਾਰ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਲਾਏ।
ਇਸ ਨਾਲ ਬਾਵਾ ਹੈਨਰੀ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਗਿਆਸਪੁਰਾ ਲਈ ਅਪਸ਼ਬਦ ਕਹਿ ਦਿੱਤਾ। ਇਹ ਸੁਣਦੇ ਹੀ ਸਦਨ ਵਿੱਚ ਹੰਗਾਮਾ ਹੋ ਗਿਆ।
ਉਸ ਵੇਲੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਦਨ ਦੀ ਕਾਰਵਾਈ ਚਲਾ ਰਹੇ ਸਨ। MLA ਗਿਆਸਪੁਰਾ ਨੇ ਡਿਪਟੀ ਸਪੀਕਰ ਨੂੰ ਕਿਹਾ ਕਿ ਜੇਕਰ ਕਿਸੇ ਉੱਚ ਜਾਤ ਦੇ ਵਿਧਾਇਕ ਲਈ ਇਥੇ ਗਾਲੀ ਕੱਢੀ ਜਾਂਦੀ ਤਾਂ ਤੁਸੀਂ ਤੁਰੰਤ ਕਾਰਵਾਈ ਕਰ ਲੈਂਦੇ। ਪਰ ਮੈਂ ਸੰਵਿਧਾਨ ਦੀ ਤਾਕਤ ਨਾਲ ਵਿਧਾਇਕ ਬਣਿਆ ਹਾਂ। ਜੇਕਰ ਤੁਸੀਂ ਮੇਰੇ ਵਰਗੇ ਦਲਿਤਾਂ ਨਾਲ ਇਨਸਾਫ਼ ਨਹੀਂ ਕਰ ਸਕਦੇ ਤਾਂ ਮੈਂ ਚੁੱਪ ਬੈਠ ਜਾਂਦਾ ਹਾਂ। ਇਸ ‘ਤੇ ਡਿਪਟੀ ਸਪੀਕਰ ਨੇ ਕਿਹਾ ਕਿ ਤੁਹਾਨੂੰ ਗਾਲੀ ਦੇਣ ਵਾਲੇ ‘ਤੇ ਕਾਰਵਾਈ ਹੋਵੇਗੀ। ਵਿਧਾਇਕ ਨੂੰ ਨੋਟਿਸ ਭੇਜਿਆ ਜਾਵੇਗਾ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਸਪੀਕਰ ਨੂੰ ਕਿਹਾ – ਤੁਸੀਂ ਰਿਕਾਰਡਿੰਗ ਚੈੱਕ ਕਰ ਲਓ, ਕਿਸਨੇ ਪਹਿਲ ਕੀਤੀ ਹੈ। ਇਸ ਦੌਰਾਨ ਸਪੀਕਰ ਕੁਲਤਾਰ ਸੰਧਵਾਂ ਵੀ ਸਦਨ ਵਿੱਚ ਆ ਗਏ। ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਉਨ੍ਹਾਂ ਨੂੰ ਦੱਸਿਆ ਕਿ AAP ਦੇ ਇੱਕ ਵਿਧਾਇਕ ਨੇ ਪਹਿਲਾਂ ਕਾਂਗਰਸੀ MLA ਉੱਤੇ ਚਿੱਟਾ ਵੇਚਣ ਦਾ ਇਲਜ਼ਾਮ ਲਾਇਆ। ਹਾਲਾਂਕਿ ਅਗੋਂ ਤੋਂ ਕਾਂਗਰਸ ਦੇ ਵਿਧਾਇਕ ਨੇ ਵੀ ਢੰਗ ਨਾਲ ਵਤੀਰਾ ਨਹੀਂ ਕੀਤਾ।
ਸਾਰਾ ਰਿਕਾਰਡ ਚੈੱਕ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਬਾਅਦ ਵਿੱਚ ਪ੍ਰਤਾਪ ਬਾਜਵਾ ਨੇ ਪਾਰਟੀ ਦੇ MLA ਦੀ ਥਾਂ ਮਾਫੀ ਮੰਗ ਲਈ। ਜਿਸ ਤੋਂ ਬਾਅਦ ਸਦਨ ਨੂੰ ਅਣਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਉਥੇ ਹੀ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਬਿਲ ਨੂੰ ਪਾਸ ਨਹੀਂ ਕੀਤਾ ਜਾ ਸਕਿਆ। ਇਸ ਨੂੰ ਹੁਣ ਅੱਗੇ ਵਿਚਾਰ ਲਈ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ।
ਕਮੇਟੀ ਧਾਰਮਿਕ ਸੰਸਥਾਵਾਂ ਤੋਂ ਇਸ ‘ਤੇ ਰਾਏ ਲਵੇਗੀ। ਇਸ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਬਿਲ ਵਿੱਚ ਚਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ 10 ਸਾਲ ਤੋਂ ਲੈ ਕੇ ਆਜੀਵਨ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
Link related: *पंजाब विधानसभा में कांग्रेस MLA ने गाली दी:* AAP विधायक के नशा तस्करी के आरोप पर आपा खोया; नेता विपक्ष को माफी मांगनी पड़ी
https://dainik.bhaskar.com/BlTOexGH0Ub

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








