iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੁਲਿਸ 'ਤੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ, FIR ਦਰਜ, 40 ਲੋਕ...

ਪੁਲਿਸ ‘ਤੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ, FIR ਦਰਜ, 40 ਲੋਕ ਗ੍ਰਿਫ਼ਤਾਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਬੁੱਧਵਾਰ ਸ਼ਾਮ ਨੂੰ ਫਰੀਦਕੋਟ ਦੇ ਚੰਦਭਾਨ ਪਿੰਡ ਵਿਚ ਹੋਈ ਹਿੰਸਾ ਦੌਰਾਨ ਕੁਝ ਲੋਕਾਂ ਵਲੋਂ ਹਵਾਈ ਫ਼ਾਇਰ ਕਰਨ ਅਤੇ ਪੱਥਰਬਾਜ਼ੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ।ਪੱਥਰਬਾਜ਼ੀ

ਇਸ ਪੂਰੀ ਘਟਨਾ ਦੇ ਸਬੰਧ ਵਿਚ, ਜੈਤੋ ਥਾਣੇ ਦੀ ਪੁਲਿਸ ਨੇ ਮਹਿਲਾ ਸਰਪੰਚ ਅਮਨਦੀਪ ਕੌਰ, ਉਸਦੇ ਪਤੀ ਕੁਲਦੀਪ ਸਿੰਘ ਸਮੇਤ 41 ਹੋਰ ਨਾਮਜ਼ਦ ਅਤੇ 50 ਅਣਪਛਾਤੇ ਲੋਕਾਂ ਵਿਰੁੱਧ ਬੀਐਨਐਸ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਿਕ ਇਸ ਮਾਮਲੇ ਵਿਚ 40 ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਫਰੀਦਕੋਟ ਦੇ ਸਬ-ਡਵੀਜ਼ਨ ਜੈਤੋ ਦੇ ਪਿੰਡ ਚੰਦਭਾਨ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਹੀ ਦੋ ਧੜਿਆਂ ਵਿਚ ਝਗੜਾ ਹੋਣ ਤੋਂ ਬਾਅਦ, ਮੌਜੂਦਾ ਸਰਪੰਚ ਧੜੇ ਦੇ ਲੋਕਾਂ ਨੇ ਦੂਜੀ ਧਿਰ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਧਰਨਾ ਦਿੱਤਾ ਸੀ। ਜਦੋਂ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਪਹੁੰਚੀ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ (ਪੁਲਿਸ) ਤੇ ਹੀ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਈ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ।

ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਹੋਇਆ ਜੈਤੋ ਥਾਣੇ ਦੇ ਏਐਸਆਈ ਨਛੱਤਰ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਸਰਪੰਚ ਜੋੜੇ ਸਮੇਤ 41 ਹੋਰ ਨਾਮਜ਼ਦ ਅਤੇ 50 ਅਣਪਛਾਤੇ ਲੋਕਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਉਥੇ ਹੀ ਦੂਜੇ ਪਾਸੇ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਅਣਪਛਾਤੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਹਮਲੇ ਵਿਚ ਜ਼ਖ਼ਮੀ ਪੁਲਸ ਮੁਲਾਜ਼ਮਾਂ ਦਾ ਇ

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page