ਚੰਡੀਗੜ੍ਹ (Buland kesari): ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਅਨੁਸਾਸ਼ਨੀ ਕਮੇਟੀ ਵਿਚ ਕੋਈ ਵਿਵਸਥਾ ਹੀ ਨਹੀਂ ਹੈ ਇਸ ਲਈ ਇਸ ਵਲੋਂ ਲਏ ਜਾ ਰਹੇ ਸਾਰੇ ਫੈਸਲੇ ਹੀ ਗੈਰਕਾਨੂੰਨੀ ਤੇ ਰਿਵਾਇਤਾਂ ਤੋਂ ਉਲਟ ਹਨ।ਸੁਧਾਰ ਲਹਿਰ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਾਗੀਰ ਕੌਰ, ਬਲਦੇਵ ਸਿੰਘ ਮਾਨ, ਸੁੱਚਾ ਸਿੰਘ ਛੋਟੇਪੁੱਰ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ ਅਤੇ ਗਗਨਜੀਤ ਸਿੰਘ ਬਰਨਾਲਾ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਸਿਰਫ਼ ਵਰਕਿੰਗ ਕਮੇਟੀ ਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਤੋਂ ਬਿਨਾਂ ਕਿਸੇ ਹੋਰ ਕਮੇਟੀ ਦੀ ਵਿਵਸਥਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਕਥਿੱਤ ਅਨੁਸਾਸ਼ਨੀ ਕਮੇਟੀ ਖ਼ੁਦ ਹੀ ਗੈਰ ਸੰਵਿਧਾਨਕ ਹੈ ਤਾਂ ਉਸ ਵਲੋਂ ਲਏ ਗਏ ਕੋਈ ਵੀ ਫੈਸਲਾ ਸੰਵਿਧਾਨਕ ਕਿਵੇਂ ਹੋ ਸਕਦਾ ਹੈ। ਇਸ ਲਈ ਇਸ ਫੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਵੁੱਕਤ ਹੈ ਅਤੇ ਨਾ ਹੀ ਇਸ ਨੂੰ ਪਾਰਟੀ ਕੇਡਰ ਨੇ ਪ੍ਰਵਾਨ ਕੀਤਾ ਹੈ॥ ਇਹਨਾਂ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿਚ ਕੋਰ ਕਮੇਟੀ ਦੀ ਵੀ ਕੋਈ ਵਿਵਸਥਾ ਨਹੀਂ ਹੈ।
ਉੱਨਾਂ ਕਿਹਾ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਪਾਰਟੀ ਦੇ “ਸਰਪਲੱਸ” ਹੋ ਚੁੱਕੇ ਆਗੂ ਨੂੰ “ਸਰਪ੍ਰਸਤ” ਦਾ ਆਨਰੇਰੀ ਅਹੁਦਾ ਦੇਣ ਦੇ ਦਿਤੇ ਗਏ ਤਰਕ ਨੂੰ ਅਸਲੋਂ ਹੀ ਬੋਦਾ ਤੇ ਥੋਥਾ ਕਰਾਰ ਦਿੰਦਿਆਂ, ਅਕਾਲੀ ਆਗੂਆਂ ਨੇ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪ੍ਰਸਤ ਬਣਾਉਣ ਤੋਂ ਬਾਅਦ ਵੀ ਮੁੱਖ ਮੰਤਰੀ ਕਿਉਂ ਬਣਾ ਕੇ ਰੱਖਿਆ ਗਿਆ ਸੀ ਅਤੇ ਉਹ ਪਾਰਟੀ ਦੇ ਲਗਭਗ 15 ਸਾਲ ਸ੍ਰਪ੍ਰਸਤ ਦੇ ਤੌਰ ਅਸਲ ਮੁੱਖੀ ਕਿਵੇਂ ਬਣੇ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਰਪ੍ਰਸਤ ਬਣਨ ਤੋਂ ਬਾਅਦ 2012 ਦੀ ਵਿਧਾਨ ਸਭਾ ਚੋਣ ਵੀ ਉਹਨਾਂ ਦੇ ਨਾਂ ਅਤੇ ਉਹਨਾਂ ਦੀ ਅਗਵਾਈ ਵਿਚ ਹੀ ਲੜੀ ਸੀ। ਮਹੇਸ਼ਇੰਦਰ ਸਿੰਘ ਗਰੇਵਾਲ ਨੂੰ “ਡਰਾਇੰਗ ਰੂਮ ਤੇ ਚਾਪਲੂਸ” ਲੀਡਰ ਗਰਦਾਨਦਿਆਂ ਇਹਨਾਂ ਆਗੂਆਂ ਨੇ ਕਿਹਾ ਜ਼ਿੰਦਗੀ ਚ ਸਿਰਫ ਇੱਕ ਇਲੈਕਸਨ ਜਿੱਤਣ ਵਾਲੇ ਨੂੰ ਆਪਣੀ ਔਕਾਤ ਵੇਖ ਕੇ ਗੱਲ ਕਰਨੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਅਸਲ ਵਿਚ ‘ਬਾਦਲ ਪਰਿਵਾਰ’ ਵਲੋਂ ਨਿੱਜੀ ਰਾਜਸੀ ਹਿੱਤਾਂ ਲਈ ਡੇਰੇ ਨਾਲ ਕੀਤੀ ਗਈ ਸੌਦੇਬਾਜ਼ੀ ਦਾ ਸੱਚ ਬੇਪਰਦ ਹੋ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਉਸ ਨਾਲ ਰਹਿ ਗਏ ਇਹ ਲੋਕ ਬੁਰੀ ਤਰਾਂ ਬੁਖਲ੍ਹਾ ਗਏ ਹਨ। ਉਹਨਾਂ ਕਿਹਾ ਕਿ ਇਸ ਬੁਖ਼ਲਾਹਟ ਵਿਚੋਂ ਹੀ ਇਜ ਨਿੱਤ ਪਾਰਟੀ ਸੰਵਿਧਾਨ ਤੇ ਰਿਵਾਇਤਾਂ ਤੋਂ ਉਲਟ ਫੈਸਲੇ ਕਰ ਰਹੇ ਹਨ। ਇਹਨਾਂ ਆਗੂਆਂ ਦਾ ਇਹ ਮੰਨਣਾ ਹੈ ਕਿ ਇਸ ਕਿਸਮ ਦੇ ਸਨਸਨੀਖ਼ੇਜ਼ ਫੈਸਲੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਲਏ ਜਾ ਰਹੇ ਹਨ। ਕਿਉਂਕਿ ਹੁੱਣ ਪੌਸਾਕ ਵਾਲੇ ਕੇਸ ਦੇ ਮੁਦੱਈ ਵੱਲੋਂ ਇਸ ਗੱਲ ਨੂੰ ਉਜਾਗਰ ਕਰਨਾਂ ਕਿ ਕੇਸ ਵਾਪਸੀ ਲਈ ਸੁਖਬੀਰ ਸਿੰਘ ਬਾਦਲ ਵੱਲੋ ਇਹ ਕਹਿ ਦਸਤਖਤ ਕਰਵਾਏ ਸਨ ਕਿ ਆਪਾਂ ਅਗਲ਼ਿ ਸਰਕਾਰ ਬਣਾਉਣੀ ਹੈ ਜਦ ਕਿ ਮੈਂ ਅਦਾਲਤ ਵਿੱਚ ਸਹਿਮਤੀ ਨਹੀਂ ਦਿੱਤੀ ਸੀ। ਇਸ ਗੱਲ ਤੋਂ ਬਾਅਦ ਉੱਨਾਂ ਨੂੰ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ। ਪੰਥ ਅਤੇ ਪੰਥ ਦੇ ਸਭ ਤੋਂ ਵੱਡੇ ਸ੍ਰੀ ਅਕਾਲ ਤਖ਼ਤ ਨਾਲ ਗਦਾਰੀ ਹੈ।
ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਸ ਸੱਚੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਦੇ ਸਾਹਮਣੇ ਇਹ ਕਹਿ ਦੇਣ ਕਿ ਉਹ ਡੇਰਾ ਕਾਰਕੁੰਨ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸਵ: ਰਾਮ ਸਿੰਘ ਨੂੰ ਨਹੀਂ ਮਿਲਦੇ ਰਹੇ। ਉਹਨਾਂ ਕਿਹਾ ਕਿ ਨਾਲ ਹੀ ਸੁਖਬੀਰ ਸਿੰਘ ਬਾਦਲ ਇਹ ਵੀ ਸਪਸ਼ਟ ਕਰ ਦੇਣ ਕਿ ਉਹ ਵੋਟਾਂ ਖਾਤਰ ਡੇਰਾ ਮੁੱਖੀ ਨੂੰ ਨਹੀਂ ਮਿਲਦਾ ਰਿਹਾ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.