Buland kesari ;- ਅਜਮੇਰ ਦੇ ਇੱਕ ਹੋਟਲ ਵਿੱਚ ਅੱਗ ਲੱਗਣ ਨਾਲ 4 ਲੋਕ ਜ਼ਿੰਦਾ ਸੜ ਗਏ। ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਹੋਟਲ ਵਿੱਚ ਬਹੁਤ ਸਾਰੇ ਸ਼ਰਧਾਲੂ ਠਹਿਰੇ ਹੋਏ ਸੀ।
Fire in Diggi Bazaar of Ajmer: ਰਾਜਸਥਾਨ ਦੇ ਅਜਮੇਰ ਦੇ ਡਿਗੀ ਬਾਜ਼ਾਰ ਵਿੱਚ ਸਥਿਤ ਨਾਜ਼ ਹੋਟਲ ‘ਚ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ। ਇਸ ਹਾਦਸੇ ‘ਚ 4 ਲੋਕ ਜ਼ਿੰਦਾ ਸੜ ਗਏ। ਦੱਸ ਦਈਏ ਕਿ ਅਜਮੇਰ ਦਾ ਇਹ ਹੋਟਲ 5 ਮੰਜ਼ਿਲਾ ਹੈ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਗ ਏਸੀ ਫਟਣ ਦੀ ਆਵਾਜ਼ ਨਾਲ ਸ਼ੁਰੂ ਹੋਈ ਤੇ ਅਸੀਂ ਸ਼ੀਸ਼ਾ ਤੋੜ ਕੇ ਬਾਹਰ ਆਏ। ਇੱਕ ਬੱਚੇ ਦੀ ਮਾਂ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਖਿੜਕੀ ਤੋਂ ਸਾਡੀ ਗੋਦ ‘ਚ ਸੁੱਟਿਆ।
ਬੱਚਾ ਮਾਮੂਲੀ ਝੂਲਸਿਆ ਹੈ। ਜੇਐਲਐਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਅਨਿਲ ਸਮਰੀਆ ਨੇ ਦੱਸਿਆ ਕਿ 8 ਸੜੇ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਜਿਨ੍ਹਾਂ ਚੋਂ 4 ਦੀ ਮੌਤ ਹੋ ਗਈ ਤੇ ਚਾਰ ਦੀ ਹਾਲਤ ਗੰਭੀਰ ਹੈ, ਮ੍ਰਿਤਕਾਂ ਵਿੱਚ ਬੱਚਾ ਵੀ ਸ਼ਾਮਲ ਹੈ।
“ਇਹ ਵੀ ਪੜ੍ਹੋ”
ਦੱਸ ਦੇਈਏ ਕਿ ਇਸ ਹੋਟਲ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਠਹਿਰੇ ਹੋਏ ਸੀ। ਕਈ ਲੋਕਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਫਿਲਹਾਲ 15 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਬਾਹਰ ਕੱਢਿਆ ਗਿਆ ਹੈ। ਹਸਪਤਾਲ ਵਿੱਚ ਦਾਖਲ ਚਾਰਾਂ ਚੋਂ ਇੱਕ ਵਿਅਕਤੀ 100 ਪ੍ਰਤੀਸ਼ਤ ਸੜ ਗਿਆ। ਬਾਕੀ ਤਿੰਨ 50 ਤੇ 60 ਪ੍ਰਤੀਸ਼ਤ ਸੜ ਗਏ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








