BulandKesari.Com: –ਸਰਕਾਰੀ ਮੁਲਾਜ਼ਮਾਂ ਵਿੱਚ ਕਮਾਈ ਅਫ਼ਸਰ ਵਾਲੀਆਂ ਮਲਾਈਦਾਰ ਸੀਟਾਂ ‘ਤੇ ਕਾਬਜ਼ ਹੋਣ ਦਾ ਨਸ਼ਾ ਇਸ ਕਦਰ ਸਿਰ ਚੜ ਚੁੱਕਾ ਹੈ ਕਿ ਮਨਚਾਹੀ ਸੀਟ ਹਾਸਿਲ ਕਰਨ ਲਈ ਕੋਈ ਵੀ ਹੀਲਾ ਵਸੀਲਾ ਵਰਤਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ।
ਅਜਿਹਾ ਹੀ ਹਾਲ RTO ਆਫਿਸ ਦੇ ਇੱਕ ਕਲਰਕ ਦਾ ਵੇਖਣ ਨੂੰ ਮਿਲਿਆ ਹੈ। ਜੋ ਕਿ ਕਈ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਉਸ ਦੇ ਖਿਲਾਫ ਪਬਲਿਕ ਡੀਲਿੰਗ ਸੀਟ ‘ਤੇ ਰਹਿੰਦੇ ਹੋਏ ਕਈ ਤਰੀਕੇ ਦੀਆਂ ਬੇਨੀਮੀਆ ਵਰਤਣ ਅਤੇ ਮਿਨੀ ਆਰਟੀਓ ਦਫਤਰ ਆਪਣੇ ਪ੍ਰਾਈਵੇਟ ਕਰਿੰਦੇ ਦੇ ਘਰ ਵਿੱਚ ਹੀ ਚਲਾਉਣ ਦੇ ਆਰੋਪ ਲੱਗਦੇ ਰਹੇ ਹਨ।
ਇਹਨਾਂ ਆਰੋਪਾਂ ਤੋਂ ਬਚਣ ਲਈ ਬੀਤੇ ਕੁਝ ਮਹੀਨੇ ਪਹਿਲਾਂ ਉਕਤ ਕਲਰਕ ਆਪਣਾ ਵੀਜ਼ਾ ਲਗਵਾ ਕੇ ਵਿਦੇਸ਼ੀ ਦੌਰੇ ‘ਤੇ ਨਿਕਲ ਗਿਆ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਕਲਰਕ ਵਿਦੇਸ਼ ਘੁੰਮ ਫਿਰ ਕੇ ਹੀ ਨਹੀਂ ਆਇਆ ਸਗੋਂ ਆਪਣੀ ਦੋ ਨੰਬਰ ਦੀ ਮੋਟੀ ਕਮਾਈ ਵੀ ਵਿਦੇਸ਼ ਵਿੱਚ adjust ਕਰ ਆਇਆ ਹੈ।
ਹੁਣ ਜਿਵੇਂ ਹੀ ਉਹ ਵਿਦੇਸ਼ ਤੋਂ ਵਾਪਸ ਪਰਤਿਆ ਹੈ ਤਾਂ ਦੁਬਾਰਾ ਮਲਾਈਦਾਰ ਮਨਚਾਹੀ ਸੀਟ ‘ਤੇ ਕਬਜ਼ਾ ਕਰਨ ਲਈ ਤਿਕੜਮ ਲੜਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਕੰਮ ਦੇ ਵਾਸਤੇ ਨਾ ਸਿਰਫ ਸਿਫਾਰਿਸ਼ਾਂ ਲਗਵਾਈਆਂ ਜਾ ਰਹੀਆਂ ਹਨ, ਸਗੋਂ ਹਰ ਤਰੀਕੇ ਦਾ ਲਾਲਚ ਵੀ ਉੱਚ ਅਧਿਕਾਰੀਆਂ ਅਫ਼ਸਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰ ਦੱਸਦੇ ਹਨ ਕਿ ਵਾਪਸ ਪਰਤਦਿਆਂ ਹੀ ਇਸ ਨੇ ਆਪਣੇ ਆਕਾਵਾਂ ਰਾਹੀਂ ਸੈਟਿੰਗ ਸ਼ੁਰੂ ਕਰ ਦਿੱਤੀ ਸੀ ਪਰ ਇਸ ਦੇ ਖਿਲਾਫ ਚੱਲ ਰਹੀਆਂ ਜਾਂਚਾਂ ਦੇ ਕਰਕੇ ਅਧਿਕਾਰੀ ਇਸਨੂੰ ਮਲਾਈਦਾਰ ਸੀਟ ਦੇਣ ਤੋਂ ਗੁਰੇਜ਼ ਕਰ ਰਹੇ ਸਨ। ਪਰ ਚਰਚਾ ਹੈ ਕਿ ਅੱਜ ਹੀ ਇਸ ਕਲਰਕ ਨੂੰ ਮਨਚਾਹੀ ਮਲਾਈਦਾਰ ਸੀਟ ਹਾਸਿਲ ਕਰਨ ਵਿੱਚ ਕਾਮਯਾਬੀ ਮਿਲ ਗਈ ਹੈ ਅਤੇ ਇਸਨੂੰ ਮੁੜ ਦੋ ਜਿਲ੍ਹਿਆਂ ਦਾ ਚਾਰਜ ਮਿਲ ਗਿਆ ਹੈ।(ਅਫ਼ਸਰ)
ਵੇਖਣਾ ਹੋਵੇਗਾ ਕਿ ਆਖਿਰ ਉੱਚ ਅਧਿਕਾਰੀ ਵਿਵਾਦਿਤ ਕਲਰਕ ਖਿਲਾਫ ਚਲ ਰਹੀ ਜਾਂਚ ਨੂੰ ਕਿਵੇਂ ਅੱਖੋਂ ਓਹਲੇ ਕਰਦੇ ਹਨ ਅਤੇ ਕੀ ਇਸ ਨੂੰ ਮੁੜ ਮਲਾਈਦਾਰ ਸੀਟ ਦਾ ਚਾਰਜ ਮਿਲਦਾ ਹੈ ਜਾਂ ਨਹੀਂ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.