iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News‘ਅਮਨ ਅਰੋੜਾ ਨੇ ਖੁਦ ਕਬੂਲੀ ਸਕਿਓਰਿਟੀ ‘ਚ ਕਟੌਤੀ ਦੀ ਗੱਲ’! ਸੁਰੱਖਿਆ ਹਟਾਉਣ...

‘ਅਮਨ ਅਰੋੜਾ ਨੇ ਖੁਦ ਕਬੂਲੀ ਸਕਿਓਰਿਟੀ ‘ਚ ਕਟੌਤੀ ਦੀ ਗੱਲ’! ਸੁਰੱਖਿਆ ਹਟਾਉਣ ਨੂੰ ਲੈ ਕੇ ਗਰਜੇ ਮਜੀਠੀਆ

Date:

National News

Buland kesari ;- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਬੀਤੇ ਦਿਨ ਸਕਿਓਰਿਟੀ ਹਟਾ ਦਿੱਤੀ ਗਈ, ਜਿਸ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਿਚ ਅੱਜ ਜੋ ਹਾਲਾਤ ਬਣ ਗਏ ਹਨ ਕਈ ਅਫਸਰਾਂ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸਕਿਓਰਿਟੀ ਹਟਾਉਣ ਦੀ ਗੱਲ ਕਬੂਲੀ ਹੈ।‘ਅਮਨ ਅਰੋੜਾ ਨੇ ਖੁਦ ਕਬੂਲੀ ਸਕਿਓਰਿਟੀ ‘ਚ ਕਟੌਤੀ ਦੀ ਗੱਲ’! ਸੁਰੱਖਿਆ ਹਟਾਉਣ ਨੂੰ ਲੈ ਕੇ ਗਰਜੇ ਮਜੀਠੀਆ

ਮਜੀਠੀਆ ਨੇ ਕਿਹਾ ਕਿ ਅਮਨ ਅਰੋੜਾ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬੰਦੇ ‘ਤੇ ਨਸ਼ੇ ਦੇ ਦੋਸ਼ ਹੋਣ ਉਸ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਕਿਓਰਿਟੀ ਕਿਉਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਅਮਨ ਅਰੋੜਾ ਨੂੰ ਸਵਾਲ ਹੈ ਕਿ ਤੁਹਾਨੂੰ ਇਸ ਫੈਸਲੇ ‘ਤੇ ਪਹੁੰਚਦਿਆਂ ਤਿੰਨ ਸਾਲ ਲੱਗ ਗਏ? ਉਨ੍ਹਾਂ ਕਿਹਾ ਕਿ ਮੈਂ ਅਰੋੜਾ ਸਾਹਿਬ ਦਾ ਧੰਨਵਾਦੀ ਹਾਂ ਕਿ ਉਹ ਖੁਦ ਤਸਦੀਕ ਕਰ ਰਹੇ ਹਨ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਲਏ ਗਏ ਹਨ।

ਅਕਾਲੀ ਦਲ ਦੇ ਆਗੂ ਨੇ ਅੱਗੇ ਕਿਹਾ ਕਿ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਹਨ। ਸ਼ਨੀਵਾਰ ਨੂੰ ਹੀ ਸਕਿਓਰਿਟੀ ਹਟਾ ਲਈ, ਜਦਕਿ ਅਗਲੇ ਦਿਨ ਐਤਵਾਰ ਸੀ ਤੇ ਸੋਮਵਾਰ ਨੂੰ ਈਦ ਕਰਕੇ ਸਰਕਾਰੀ ਦਫਤਰ ਬੰਦ ਹੋਣੇ ਸਨ। ਸਾਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਜੇ ਨਹੀਂ ਲੋੜ ਤਾਂ ਕਿਸੇ ਨੂੰ ਵੀ ਇੰਨੀ ਸਕਿਓਰਿਟੀ ਨਹੀਂ ਦੇਣੀ ਚਾਹੀਦੀ।

ਉਨ੍ਹਾਂ ਅੱਗੇ ਕਿਹਾ ਕਿ ਮਹੀਨਾ ਪਹਿਲਾਂ IPS ਮੀਨਾ ਮੇਰੇ ਘਰ ‘ਤੇ ਹੋ ਕੇ ਗਏ ਹਨ ਤੇ ਕਹਿ ਕੇ ਗਏ ਹਨ ਕੰਧਾਂ ਉੱਚੀਆਂ ਕਰੋ, ਸੀਸੀਟੀਵੀ ਕੈਮਰੇ ਲਾਓ, ਫੈਂਸਿੰਗ ਕਰਾਓ ਤੇ ਨੈੱਟ ਲਾਓ, ਜਦੋਂ ਬਲਾਸਟ ਹੋ ਰਹੇ ਸਨ। ਹਫਤਾ ਪਹਿਲਾਂ ਬੁਲੇਟ ਪਰੂਫ ਗੱਡੀ ਦੀ ਆਰਸੀ ਦੀ ਕਾਪੀ ਮੰਗੀ ਗਈ। ਉਨ੍ਹਾਂ ਕਿਹਾ ਕਿ ਮੇਰੇ ਸਕਿਓਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਕਿ ਬੰਦੇ ਗਏ ਕਿੱਥੇ। ਉਨ੍ਹਾਂ ਕਿਹਾ ਕਿ ਮੇਰੇ ਪੀਏ ਨੇ ਦੱਸਿਆ ਕਿ ਫੋਨ ਆ ਰਹੇ ਹਨ ਕਿ ਬਟਾਲੀਅਨਾਂ ਨੂੰ ਵਾਪਸ ਭੇਜੋ। ਜਦੋਂ ਸਕਿਓਰਿਟੀ ਇੰਚਾਰਜ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਕੁਝ ਪਤਾ ਹੀ ਨਹੀਂ ਹੈ ਕਿ ਸਕਿਓਰਿਟੀ ਹਟਾਈ ਗਈ ਹੈ। ਉਸ ਕੋਲ ਕੋਈ ਆਰਡਰ ਨਹੀਂ ਆਏ। ਐਤਵਾਰ ਤੇ ਕੱਲ੍ਹ ਨੂੰ ਜਦੋਂ AIG ਮਨਵੀਰ ਸਿੰਘ ਤੋਂ ਪੁੱਛਣ ਗਏ ਉਨ੍ਹਾਂ ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Mobiel Gokautomaten Gokstrategie 2026

Mobiel gokautomaten gokstrategie 2026 de verwachtingen zijn hoog en de foutenmarge is klein, win je. Bijvoorbeeld, Ivey maakte twee andere finaletafel optredens. Voel de...

Roulette Flash Canada

You cannot copy content of this page