iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਅੰਮ੍ਰਿਤਸਰ ’ਚ ਹੋਈ ਫਾਇਰਿੰਗ, ਨਸ਼ਾ ਵੇਚਣ ਤੋਂ ਰੋਕਣ ’ਤੇ ਨੌਜਵਾਨ ’ਤੇ ਚਲਾਈਆਂ...

ਅੰਮ੍ਰਿਤਸਰ ’ਚ ਹੋਈ ਫਾਇਰਿੰਗ, ਨਸ਼ਾ ਵੇਚਣ ਤੋਂ ਰੋਕਣ ’ਤੇ ਨੌਜਵਾਨ ’ਤੇ ਚਲਾਈਆਂ ਗੋਲੀਆਂ

Date:

National News

Buland kesari/Amritsar Firing News; ਅੰਮ੍ਰਿਤਸਰ ਦੇ ਵੱਡਾਲਾ ਭਿਟੇਵੱਡ ਪਿੰਡ ਵਿੱਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਗੋਲੀਆਂ ਚੱਲੀਆਂ ਅਤੇ ਇਕ ਨੌਜਵਾਨ ਦਿਲਬਾਗ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਰਾਤ ਲਗਭਗ ਸਵਾ ਅੱਠ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ’ਤੇ ਆਏ ਅਤੇ ਦਿਲਬਾਗ ਸਿੰਘ ਉੱਤੇ ਨਜ਼ਦੀਕੀ ਤੋਂ ਫਾਇਰਿੰਗ ਕਰ ਦਿੱਤੀ।

iTree Network Solutions +91-8699235413

ਪਿੰਡ ਦੇ ਸਥਾਨਕ ਵਾਸੀਆਂ ’ਤੇ ਪੀੜਤ ਦਿਲਬਾਗ ਸਿੰਘ ਅਤੇ ਉਸਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਘਰਾਂ ਵਿੱਚ ਆਰਾਮ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਜਦੋਂ ਸਭ ਲੋਕ ਬਾਹਰ ਨਿਕਲੇ ਤਾਂ ਦਿਲਬਾਗ ਸਿੰਘ ਖੂਨ ਨਾਲ ਲਥਪਥ ਪਿਆ ਮਿਲਿਆ। ਮੌਕੇ ’ਤੇ ਦੋ ਤੋਂ ਤਿੰਨ ਖਾਲੀ ਖੋਲ ਵੀ ਬਰਾਮਦ ਹੋਏ ਹਨ। ਪਿੰਡ ਵਾਸੀਆਂ ਦੇ ਮੁਤਾਬਕ ਗੋਲੀ ਦਿਲਬਾਗ ਸਿੰਘ ਦੇ ਮੋਢੇ ’ਚ ਲੱਗੀ ਹੈ, ਜਿਸ ਕਰਕੇ ਉਸਦੀ ਹਾਲਤ ਵਿੱਚ ਖ਼ਤਰਾ ਤਾਂ ਨਹੀਂ ਪਰ ਉਹ ਗੰਭੀਰ ਜ਼ਖਮੀ ਹੈ। ਉਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ।

iTree Network Solutions +91-8699235413

ਪੀੜਤ ਦਿਲਬਾਗ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਮਦਨ ਸਿੰਘ ਡੇਵਿਡ ਤੇ ਮਹਿਤਾਬ ਸਿੰਘ ਪਿੰਡ ’ਚ ਨਸ਼ਾ ਵਿਕਵਾਉਂਦਾ ਸੀ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨਾਲ ਲਈ ਝਗੜਾ ਹੋਇਆ ਤੇ ਅੱਜ ਦੇ ਰਾਤ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਉਹਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਹਦੇ ਚਲਦੇ ਦੋ ਗੋਲੀਆਂ ਮੇਰੇ ਮੋਢੇ ’ਚ ਲੱਗੀਆਂ ਹਨ। ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।

iTree Network Solutions +91-8699235413

ਮੀਡੀਆ ਕਰਮਚਾਰੀ ਜਦੋਂ ਮੌਕੇ ’ਤੇ ਘਟਨਾ ਦੀ ਕਵਰੇਜ ਕਰਨ ਪਹੁੰਚੇ ਤਾਂ ਡਿਊਟੀ ’ਤੇ ਮੌਜੂਦ ਪੁਲਿਸ ਅਧਿਕਾਰੀ ਅਜੇਪਾਲ ਸਿੰਘ ਨੇ ਕੈਮਰਿਆਂ ਨੂੰ ਹੱਥ ਲਾ ਕੇ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਮੀਡੀਆ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਤਣਾਅ ਵੀ ਦੇਖਣ ਨੂੰ ਮਿਲਿਆ।

ਪਿੰਡ ਵਾਸੀਆਂ ਦਾ ਗੰਭੀਰ ਇਲਜ਼ਾਮ ਹੈ ਕਿ ਪਿੰਡ ਵਿੱਚ ਕਾਫ਼ੀ ਸਮੇਂ ਤੋਂ ਡੇਵਿਡ ਮਸੀਹ, ਉਸਦੇ ਗੁੰਡੇ ਮਹਤਾਬ ਅਤੇ ਕੁਝ ਹੋਰ ਲੋਕ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ। ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਦਿਲਬਾਗ ਸਿੰਘ ਨੇ ਵੀ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਹੀ ਰੰਜਿਸ਼ ਕਾਰਨ ਉਸਨੂੰ ਟਾਰਗਟ ਕੀਤਾ ਗਿਆ।

ਡਿਊਟੀ ਅਫਸਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਰੰਜਿਸ਼ ਜਾਂ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਮਾਮਲਾ ਲੱਗਦਾ ਹੈ, ਪਰ ਅਸਲ ਕਾਰਨ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ, ਪੁਲਿਸ ਨੇ ਖੋਲ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।

ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

गर्लफ्रेंड को मारने वाला बहन की शादी नहीं देख पाएगा:चंडीगढ़ कोर्ट बोला- ऐसी कौन सी रस्म, जो नहीं हो सकती; पेट्रोल डालकर जिंदा जलाया...

Buland kesari/चंडीगढ़ में गर्लफ्रेंड को जिंदा जलाकर हत्या करने के मामले में आरोपी विशाल को अपनी बहन की शादी में शामिल होने की अनुमति...

You cannot copy content of this page