Buland kesari/Mother Tied Young Son in Chains: ਮਲੇਰਕੋਟਲਾ ਦੇ ਪਿੰਡ ਫੈਜਗੜ ‘ਚ ਇੱਕ ਮਾਂ ਅਤੇ ਪਿਤਾ ਆਪਣੇ ਨੌਜਵਾਨ ਬੱਚੇ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਣ ਲਈ ਮਜਬੂਰ ਹਨ। ਕਿਉਂਕਿ ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ। ਘਰ ਵਿੱਚ ਗਰੀਬੀ ਇੰਨੀ ਹੈ ਕਿ ਸਿਰਫ ਮਾਤਾ ਦੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।ਨੌਜਵਾਨ

iTree Network Solutions +91-8699235413

ਮਕਾਨ ਦੀ ਗੱਲ ਕਰੀਏ ਤਾਂ ਕੱਚਾ ਬਾਲੇ ਅਤੇ ਸਤੀਰੀਆਂ ਅਤੇ ਸਲਵਾੜ ਕਾਨਿਆ ਦੀਆਂ ਛੱਤਾਂ ਬਣੀਆਂ ਹੋਈਆਂ ਹਨ। ਘਰ ਕਾਫੀ ਮੰਦੀ ਹਾਲਤ ਵਿੱਚ ਹੈ। ਜਦੋਂ ਪਿਛਲੇ ਸਮੇਂ ਮੀਂਹ ਆਏ ਸੀ ਤਾਂ ਇਹਨਾਂ ਦੇ ਘਰ ਚਾਰ ਪੰਜ ਫੁੱਟ ਪਾਣੀ ਆ ਗਿਆ ਸੀ।

iTree Network Solutions +91-8699235413

ਬਜ਼ੁਰਗ ਮਾਤਾ ਨੇ ਆਪਣੇ ਨੌਜਵਾਨ ਪੁੱਤ ਦੀ ਰੋ-ਰੋ ਕੇ ਵਿਥਿਆ ਸੁਣਾਈ। ਇਥੋਂ ਤੱਕ ਕਿ ਮਾਤਾ ਨੇ ਆਪਣੇ ਰਿਸ਼ਤੇਦਾਰਾਂ ਬਾਰੇ ਕਿਹਾ ਕਿ ਉਹ ਸਾਡੀ ਸਾਰ ਨਹੀਂ ਲੈਂਦੇ। ਮਾਤਾ ਨੇ ਰੋਂਦਿਆਂ ਕਿਹਾ ਕਿ ਰੱਬ ਕਰੇ ਮੇਰੇ ਪੁੱਤ ਨੂੰ ਮੇਰੇ ਤੋਂ ਪਹਿਲਾਂ ਲੈ ਜਾਵੇ ਨਹੀਂ ਤਾਂ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਦੇ ਕੇ ਮਾਰ ਦੇਣਾ ਹੈ।

iTree Network Solutions +91-8699235413
iTree Network Solutions +91-8699235413