Buland kesari/ਮਹਿਲਾ ਨਾਲ ਕੁੱਟਮਾਰ ਅਤੇ ਛੇੜਛਾੜ ਦੇ ਦੋਸ਼ ਸਾਬਿਤ ਹੋਣ ਤੋਂ ਬਾਅਦ ਤਰਨ ਤਾਰਨ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ‘ਚ ‘ਆਪ’ ਵਿਧਾਇਕ ਵੱਲੋਂ ਸਜ਼ਾ ਨੂੰ ਲੈਕੇ ਹਾਈਕੋਰਟ ਦਾ ਰੁਖ਼ ਕੀਤਾ ਗਿਆ ਸੀ ਪਰ ਉਥੇ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡਾ ਝਟਕਾ ਲੱਗਿਆ ਹੈ। ਹਾਈ ਕੋਰਟ ਨੇ ਵਿਧਾਇਕ ਲਾਲਪੁਰਾ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।

iTree Network Solutions +91-8699235413

12 ਸਤੰਬਰ ਨੂੰ ਹੋਈ ਸੀ ਸਜ਼ਾ

iTree Network Solutions +91-8699235413

ਦੱਸ ਦਈਏ 10 ਸਤੰਬਰ ਨੂੰ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਸ ਦੇ ਹੋਰ 11 ਸਾਥੀਆਂ ਨੂੰ 2013 ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਵਿਧਾਇਕ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਤੋਂ ਬਾਅਦ 12 ਸਤੰਬਰ ਨੂੰ ਜ਼ਿਲ੍ਹਾ ਅਦਾਲਤ ਵੱਲੋਂ ਸੁਣਵਾਈ ਕਰਦਿਆਂ ਵਿਧਾਇਕ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

iTree Network Solutions +91-8699235413

ਲੜਕੀ ਨਾਲ ਕੁੱਟਮਾਰ ਤੇ ਛੇੜਛਾੜ ਦਾ ਦੋਸ਼
ਗੌਰਤਲਬ ਹੈ ਕਿ ਇਹ ਪੂਰੀ ਘਟਨਾ ਸਾਲ 2013 ਦੀ ਹੈ। ਉਸ ਸਮੇਂ ਵਿਧਾਇਕ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ। ਉਨ੍ਹਾਂ ‘ਤੇ ਇੱਕ ਵਿਆਹ ਵਿੱਚ ਆਈ ਇੱਕ ਲੜਕੀ ਨਾਲ ਕੁੱਟਮਾਰ ਕਰਨ ਦਾ ਦੋਸ਼ ਸੀ। ਲੜਕੀ ਨੇ ਟੈਕਸੀ ਡਰਾਈਵਰ ‘ਤੇ ਛੇੜਛਾੜ ਦਾ ਵੀ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਕਰੀਬ 13 ਸਾਲ ਬਾਅਦ ਇਸ ਮਾਮਲੇ ‘ਚ ਅਦਾਲਤ ਵੱਲੋਂ ਉਸ ਸਮੇਂ ਦੇ ਟੈਕਸੀ ਡਰਾਈਵਰ ਤੇ ਮੌਜੂਦਾ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਣੇ ਉਨ੍ਹਾਂ ਦੇ ਸਾਥੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ ਸੀ।

ਕੀ ਕਹਿੰਦਾ ਹੈ ਦੇਸ਼ ਦਾ ਕਾਨੂੰਨ ?

ਜ਼ਿਕਰਯੋਗ ਹੈ ਕਿ ਕਾਨੂੰਨ ਮੁਤਾਬਿਕ ਦੇਸ਼ ਦੇ ਸੰਵਿਧਾਨਿਕ ਅਹੁਦੇ ਉੱਤੇ ਬਿਰਾਜਮਾਨ ਵਿਧਾਇਕ ਨੂੰ ਜੇਕਰ ਸਜ਼ਾ ਦੋ ਸਾਲ ਤੋਂ ਵੱਧ ਹੁੰਦੀ ਹੈ ਤਾਂ ਉਸ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹੁਣ 4 ਸਾਲ ਦੀ ਸਜ਼ਾ ਸੁਣਾਈ ਗਈ ਹੈ, ਇਸ ਲਈ ਉਨ੍ਹਾਂ ਦੀ ਵਿਧਾਇਕੀ ਵੀ ਜਾ ਸਕਦੀ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਕੋਲ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਅਤੇ ਕਾਨੂੰਨੀ ਰਾਹਤ ਲੈਣ ਦਾ ਵਿਕਲਪ ਸੀ, ਜਿਸ ਦੀ ਉਨ੍ਹਾਂ ਵਰਤੋਂ ਕੀਤੀ ਹੈ ਪਰ ਉਥੇ ਵੀ ਵਿਧਾਇਕ ਨੂੰ ਕਰਾਰਾ ਝਟਕਾ ਲੱਗਾ ਹੈ।

ਕੌਣ ਹੈ ਮਨਜਿੰਦਰ ਸਿੰਘ ਲਾਲਪੁਰਾ ?

ਮਨਜਿੰਦਰ ਸਿੰਘ ਲਾਲਪੁਰਾ ਲਾਲਪੁਰਾ ਨੇ 2022 ਵਿੱਚ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਸੀਟ ਜਿੱਤੀ ਸੀ। ਲਾਲਪੁਰਾ ਨੇ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੂੰ 16,491 ਵੋਟਾਂ ਨਾਲ ਹਰਾਇਆ ਸੀ। ਉਹ ਪੰਜਾਬ ਵਿੱਚ ਪੰਜਵੇਂ ‘ਆਪ’ ਵਿਧਾਇਕ ਹਨ ਜਿਨ੍ਹਾਂ ਨੂੰ ਸੂਬਾ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੁਆਰਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

iTree Network Solutions +91-8699235413