ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਸੂਏ ਕੱਸੀ ਵਿੱਚੋਂ ਤਿੰਨ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆਉਂਦੇ ਹੀ ਘਟਨਾ ਵਾਲੀ ਥਾਂ ਦੇ ਉੱਤੇ ਪੁਲਿਸ ਕਰਮਚਾਰੀ ਸਿਵਲ ਹਸਪਤਾਲ ਦੇ ਕਰਮਚਾਰੀ ਪੁੱਜਦੇ ਸਾਰ ਹੀ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੋਂ ਪਿੰਡ ਖਿੜਕੀਆਂ ਵਾਲੇ ਵੱਲੋਂ ਪਾਸਿਓ ਆਉਂਦੇ ਸੂਏ ਦੇ ਵਿੱਚ ਤਿੰਨ ਭਰੂਣ ਸਿੱਟੇ ਹੋਏ ਸਨ। ਪੁਲਿਸ ਕਰਮਚਾਰੀਆਂ ਦੇ ਵੱਲੋਂ ਤਿੰਨਾਂ ਭਰੂਣ ਨੂੰ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਦੀ ਮੁਰਚਰੀ ਵਿੱਚ 72 ਘੰਟੇ ਦੇ ਲਈ ਰਖਵਾ ਦਿੱਤਾ ਹੈ। ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









