Buland kesari/ਬੁਲੰਦ ਕੇਸਰੀ ਸਪੈਸ਼ਲ ਰਿਪੋਰਟ: (ਜਲੰਧਰ)
ਜਲੰਧਰ ਦੇ ਕਾਜ਼ੀ ਮੁਹੱਲਾ ਤੋਂ ਲੈ ਕੇ ਕੈਂਚੀਆਂ ਵਾਲ਼ੇ ਬਾਜ਼ਾਰ ਤੱਕ ਗੰਦਗੀ ਦਾ ਇੰਨਾ ਭਿਆਨਕ ਆਲਮ ਬਣ ਚੁੱਕਾ ਹੈ ਕਿ ਰਾਹਗੀਰਾਂ ਲਈ ਇਥੋਂ ਲੰਘਣਾ ਵੀ ਔਖਾ ਹੋ ਗਿਆ ਹੈ। ਇਲਾਕਾ ਨਿਵਾਸੀਆਂ ਵੱਲੋਂ ਭੇਜੀਆਂ ਤਸਵੀਰਾਂ ਸਾਫ਼ ਦੱਸ ਰਹੀਆਂ ਹਨ ਕਿ ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਪਏ ਹਨ, ਪਲਾਸਟਿਕ, ਗੰਦੀਆਂ ਥੈਲੀਆਂ ਅਤੇ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ।
ਸੜਕ ਦੇ ਦੋਨੋਂ ਪਾਸਿਆਂ ‘ਤੇ ਫੈਂਕਿਆ ਜਾ ਰਿਹਾ ਕੂੜਾ ਹੁਣ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਗਰਮੀ ਦੇ ਨਾਲ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਹੋ ਰਹੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।
“ਕਈ ਵਾਰ ਸ਼ਿਕਾਇਤਾਂ ਕੀਤੀਆਂ, ਪਰ ਕੋਈ ਸੁਣਵਾਈ ਨਹੀਂ,” ਇਲਾਕਾ ਨਿਵਾਸੀਆਂ ਦਾ ਕਹਿਣਾ ਹੈ।
ਉਹਨਾਂ ਮੁਤਾਬਕ ਨਗਰ ਨਿਗਮ ਦੀਆਂ ਸਫ਼ਾਈ ਟੀਮਾਂ ਸਿਰਫ਼ ਕਾਗਜ਼ਾਂ ‘ਚ ਹੀ ਦਿਸਦੀਆਂ ਨੇ, ਹਕੀਕਤ ਵਿੱਚ ਇਥੇ ਮਹੀਨਿਆਂ ਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
ਸਵਾਲ ਇਹ ਉੱਠਦਾ ਹੈ ਕਿ —
➡ ਨਗਰ ਨਿਗਮ ਦੇ ਅਧਿਕਾਰੀ ਕਿੱਥੇ ਹਨ?
➡ ਇਲਾਕੇ ਦੇ ਕੌਂਸਲਰ ਨੂੰ ਇਹ ਹਾਲਤ ਕਿਉਂ ਨਹੀਂ ਦਿਸਦੀ?
➡ ਐਮਐਲਏ ਸਾਹਿਬ ਆਪਣੀ ਹੀ ਵਿਧਾਨਸਭਾ ਇਲਾਕੇ ਦੀ ਇਸ ਦੁਰਦਸ਼ਾ ‘ਤੇ ਖਾਮੋਸ਼ ਕਿਉਂ ਨੇ?
ਸ਼ਹਿਰ ਦੇ ਕੇਂਦਰੀ ਇਲਾਕੇ ‘ਚ ਹੋ ਰਹੀ ਇਹ ਗੰਦਗੀ ਸਿਰਫ਼ ਸਫ਼ਾਈ ਦੀ ਨਾਕਾਮੀ ਨਹੀਂ, ਸਗੋਂ ਸਿੱਧਾ ਲੋਕਸਿਹਤ ਨਾਲ ਖਿਲਵਾਰ ਹੈ। ਜੇ ਜਲਦ ਤੋਂ ਜਲਦ ਕਾਰਵਾਈ ਨਾ ਹੋਈ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ।
ਮੰਗ:
ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ:
ਤੁਰੰਤ ਵੱਡੀ ਪੱਧਰ ‘ਤੇ ਸਫ਼ਾਈ ਮੁਹਿੰਮ ਚਲਾਈ ਜਾਵੇ
ਨਾਲੀਆਂ ਸਾਫ਼ ਕਰਵਾਈਆਂ ਜਾਣ
ਨਿਯਮਤ ਸਫ਼ਾਈ ਲਈ ਸਥਾਈ ਪ੍ਰਬੰਧ ਕੀਤੇ ਜਾਣ
ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ
ਬੁਲੰਦ ਕੇਸਰੀ ਦੀ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ:
ਜੇ ਜਲਦ ਸੁਧਾਰ ਨਾ ਕੀਤਾ ਗਿਆ, ਤਾਂ ਇਹ ਮੁੱਦਾ ਹੋਰ ਵੀ ਵੱਡੇ ਪਲੇਟਫਾਰਮ ‘ਤੇ ਉਠਾਇਆ ਜਾਵੇਗਾ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








