Buland kesari /Diljit Dosanjh Shares Punjab 95 seen: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਮੱਛ ਅਵੈਟਿਡ ਫ਼ਿਲਮ ‘ਪੰਜਾਬ 95’ ਦੀ ਇੱਕ ਝਲਕ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ, ਇੱਕ ਵਾਰ ਫਿਰ ਫ਼ਿਲਮ ਪੰਜਾਬ 95 ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਦੱਸ ਦਈਏ ਕਿ ਦਿਲਜੀਤ ਵਲੋਂ ਸ਼ੇਅਰ ਕੀਤੇ ਸੀਨ ਵਿੱਚ ਅਰਜੁਨ ਰਾਮਪਾਲ ਸਮੇਤ ਕਈ ਹੋਰ ਪੰਜਾਬੀ ਕਲਾਕਾਰ ਵੀ ਦਿਖਾਈ ਦੇ ਰਹੇ ਹਨ। ਜਿਸ ਵਿੱਚ ਡਾਇਲੌਗ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ, ਮੈਂ ਪਿੱਛੇ ਨਹੀਂ ਹਟ ਸਕਦਾ।
ਦੱਸ ਦਈਏ ਕਿ ਇਹ ਫਿਲਮ ਪੰਜਾਬ ਦੇ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਹੈ। ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਹਜ਼ਾਰਾਂ ਲਾਪਤਾ ਲੋਕਾਂ ਦਾ ਪਰਦਾਫਾਸ਼ ਕਰਕੇ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ ਸੀ। Diljit Dosanjh ਨੇ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ।
ਪਰ ‘ਪੰਜਾਬ 95’ ਦਸੰਬਰ 2022 ਤੋਂ ਸੈਂਸਰ ਬੋਰਡ (CBFC) ਕੋਲ ਰਿਲੀਜ਼ ਦੀ ਹਾਮੀ ਲਈ ਅਟਕੀ ਪਈ ਹੈ। ਸੈਂਸਰ ਬੋਰਡ ਨੇ ਫਿਲਮ ਵਿੱਚ 127 ਕੱਟ ਲਗਾਉਣ ਦੇ ਹੁਕਮ ਦਿੱਤੇ, ਜਿਸ ਵਿੱਚ ਫਿਲਮ ਦੇ ਟਾਈਟਲ ਤੋਂ ‘ਪੰਜਾਬ’ ਸ਼ਬਦ ਹਟਾਉਣਾ, ਫਿਲਮ ਵਿੱਚ ਵਾਰ-ਵਾਰ ਬੋਲੇ ਜਾਂਦੇ ‘ਪੰਜਾਬ ਪੁਲਿਸ’ ਸ਼ਬਦਾਂ ਨੂੰ ਬਦਲ ਕੇ ਸਿਰਫ਼ ‘ਪੁਲਿਸ’ ਕਰਨ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਮ ਹਟਾਉਣਾ ਵਰਗੀਆਂ ਮੰਗਾਂ ਵੀ ਕੀਤੀ ਗਈਆਂ।
ਦਿਲਜੀਤ ਦੇ ਫੈਨਸ ਨੂੰ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ
ਫਿਲਮ ਦੀ ਪ੍ਰੋਡਕਸ਼ਨ ਟੀਮ ਅਤੇ ਡਾਈਰੈਕਟਰ ਹਨੀ ਤ੍ਰੇਹਨ ਨੇ ਇਨ੍ਹਾਂ ਕੱਟਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਸੱਚਾਈ ‘ਤੇ ਆਧਾਰਿਤ ਹੈ ਅਤੇ ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਨਾਇਕ ਦੀ ਬਹਾਦਰੀ ਦਾ ਸਨਮਾਨ ਕਰਦੀ ਹੈ। ਡਾਈਰੈਕਟਰ ਦਾ ਕਹਿਣਾ ਹੈ ਕਿ, ਇੰਨੇ ਸਾਰੇ ਕੱਟਾਂ ਤੋਂ ਬਾਅਦ, ਫਿਲਮ ਦਾ ਅਸਲ ਸਾਰ ਅਤੇ ਕਹਾਣੀ ਬਦਲ ਜਾਵੇਗੀ।
ਇਸ ਦੌਰਾਨ, ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਫਿਲਮ ਦੇ ਹੱਕ ਵਿੱਚ ਬਿਆਨ ਦਿੱਤਾ ਅਤੇ ਕਿਹਾ ਕਿ ਇਹ ਫਿਲਮ ਉਨ੍ਹਾਂ ਦੇ ਪਰਿਵਾਰ ਦੀ ਇਜਾਜ਼ਤ ਨਾਲ ਬਣਾਈ ਗਈ ਹੈ ਅਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਜਦੋਂ ਦੀ ਫ਼ਿਲਮ ਬਾਰੇ ਖ਼ਬਰਾਂ ਆਈਆਂ ਉਦੋਂ ਤੋਂ ਹੀ ਦਿਲਜੀਤ ਦੇ ਫੈਨ ਖ਼ਾਸ ਕਰਕੇ ਪੰਜਾਬੀ ਅਤੇ ਜਸਵੰਤ ਸਿੰਘ ਖਾਲੜਾ ਬਾਰੇ ਜਾਣਨ ਦੇ ਇੱਛੂਕ ਲੋਕ ਫ਼ਿਲਮ ਦੀ ਰਿਲੀਜ਼ ਦੀ ਮੰਗ ਕਰ ਰਹੇ ਹਨ। ਪਰ ਲੱਗਦਾ ਹੈ ਕਿ ਫਿਲਮ ਦੀ ਰਿਲੀਜ਼ ਲਈ ਅਜੇ ਦਿਲਜੀਤ ਅਤੇ ਟੀਮ ਨੂੰ ਲੰਬੀ ਲੜਾਈ ਦੇ ਨਾਲ ਲੰਬਾ ਇੰਤਜ਼ਾਰ ਵੀ ਕਰਨਾ ਪਵੇਗਾ। ਸਭ ਨੂੰ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









