iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਕਨੇਡਾ ਦੇ ਫਰਜ਼ੀ ਵੀਜ਼ੇ ਲਗਵਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਦੋ ਟਰੈਵਲ...

ਕਨੇਡਾ ਦੇ ਫਰਜ਼ੀ ਵੀਜ਼ੇ ਲਗਵਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਦੋ ਟਰੈਵਲ ਏਜੰਟਾਂ ਖਿਲਾਫ FIR ਦਰਜ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland Kesari: ਕਨੇਡਾ ਦੇ ਫਰਜ਼ੀ ਵੀਜ਼ਾ ਸਟਿਕਰ ਲਗਵਾਉਣ ਅਤੇ 28 ਲੱਖ ਰੁਪਏ ਠੱਗਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਟਰੈਵਲ ਕੰਸਲਟੈਂਟ ਮਨੀਸ਼ ਸ਼ਾਹੀ ਦੀ ਸ਼ਿਕਾਇਤ ਤੇ ਦੋ ਟਰੈਵਲ ਏਜੰਟਾਂ ਹਰਪਿੰਦਰ ਸਿੰਘ ਵਾਸੀ ਪ੍ਰਤਾਪ ਬਾਜ਼ਾਰ ਛੇਹਰਟਾ ਅੰਮ੍ਰਿਤਸਰ ਅਤੇ ਜਗਦੀਪ ਸਿੰਘ ਵਾਸੀ ਗੁਰਨਾਮ ਨਗਰ, ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਦੇ ਖਿਲਾਫ ਆਈਪੀਸੀ ਦੀ ਧਾਰਾ 420 ਅਤੇ 120-ਬੀ ਦੇ ਤਹਿਤ ਐਫਆਈਆਰ ਨੰਬਰ 51 ਦਰਜ ਕੀਤੀ ਗਈ ਹੈ।ਕਨੇਡਾ

ਮਾਮਲੇ ਬਾਰੇ ਜਾਣਕਾਰੀ ਅਨੁਸਾਰ ਰਿਚ ਓਵਰਸੀਜ ਦੇ ਸੰਚਾਲਕ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਹਰਪਿੰਦਰ ਸਿੰਘ ਅਤੇ ਜਗਦੀਪ ਸਿੰਘ ਆ ਕੇ ਮਿਲੇ ਸਨ।

ਜਿਨਾਂ ਨੇ ਕਿਹਾ ਸੀ ਕਿ ਉਹ ਕਨੈਡਾ ਟੂਰਿਸਟ ਵੀਜ਼ਾ ਦਾ ਕੰਮ ਕਰਦੇ ਹਨ। ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੇ ਨਤੀਜੇ ਬਹੁਤ ਅੱਛੇ ਆ ਰਹੇ ਹਨ। ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਮਨੀਸ਼ ਸ਼ਾਹੀ ਨੇ ਆਪਣੇ ਦੋ ਕਲਾਇੰਟਸ ਦੇ ਪਾਸਪੋਰਟ ਇਹਨਾਂ ਨੂੰ ਦਿੱਤੇ। ਜਿਸ ਲਈ ਲਈ 42 ਲੱਖ ਦੀ ਡੀਲ ਫਾਈਨਲ ਹੋਈ ਸੀ। ਐਡਵਾਂਸ 28 ਲੱਖ ਰੁਪਏ ਇਹਨਾਂ ਦੋਹਾਂ ਏਜਟਾਂ ਨੇ ਮਨੀਸ਼ ਸ਼ਾਹੀ ਕੋਲੋਂ ਲਏ ਸਨ।

ਪਰ ਇਸ ਮਗਰੋਂ ਕੁਝ ਦਿਨਾਂ ਬਾਅਦ ਜਦੋਂ ਇਹਨਾਂ ਦੋਹਾਂ ਨੇ ਮਨੀਸ਼ ਸ਼ਾਹੀ ਨੂੰ ਮੋਬਾਈਲ ‘ਤੇ ਪਾਸਪੋਰਟ ਦੀ ਵੀਜ਼ਾ ਲੱਗੀ ਫੋਟੋ ਭੇਜੀ ਤਾਂ ਸ਼ਾਹੀ ਨੇ ਇਹਨਾਂ ਦੋਹਾਂ ਟਰੈਵਲ ਏਜੰਟਾਂ ਹਰਪਿੰਦਰ ਤੇ ਜਗਦੀਪ ਨੂੰ ਕਿਹਾ ਕਿ ਤੁਸੀਂ ਮੈਨੂੰ ਪਾਸਪੋਰਟ ਰੇਕੁਏਸਟ ਨੰਬਰ ਵੀ ਭੇਜੋ ਤਾਂ ਕਿ ਮੈਂ ਚੈੱਕ ਕਰਵਾ ਸਕਾਂ ਕਿ ਇਹ ਵੀਜੇ ਸਹੀ ਹਨ। ਪਰ ਇਹਨਾਂ ਦੋਹਾਂ ਟਰੈਵਲ ਏਜੰਟਾਂ ਨੇ ਮਨੀਸ਼ ਨੂੰ ਕੋਈ ਨੰਬਰ ਨਹੀਂ ਭੇਜਿਆ। ਕਈ ਵਾਰ ਫੋਨ ਕਰਨ ਅਤੇ ਜਾਣਕਾਰੀ ਮੰਗਣ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ।

ਇਸ ਤੋਂ ਬਾਅਦ ਜਦੋਂ ਇਹਨਾਂ ਤੋਂ ਮੁਨੀਸ਼ ਸ਼ਾਹੀ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਹ ਫ਼ੋਨ ਚੁੱਕਣਾ ਵੀ ਛੱਡ ਗਏ। ਜਿਸ ਤੋਂ ਬਾਅਦ ਸ਼ਾਹੀ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਕੋਲ ਕੀਤੀ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਕਾਨੂੰਨੀ ਸਲਾਹ ਲੈਕੇ ਦੋਹਾਂ ਏਜੰਟਾਂ ਹਰਪਿੰਦਰ ਸਿੰਘ ਅਤੇ ਜਗਦੀਪ ਸਿੰਘ ਦੇ ਖਿਲਾਫ 420 ਅਤੇ 120ਬੀ ਆਈਪੀਐਸ ਤਹਿਤ ਐਫਆਈਆਰ ਥਾਣਾ ਸਿਵਲ ਲਾਈਨਜ ਵਿੱਚ ਦਰਜ ਕਰ ਲਈ ਗਈ ਹੈ। ਇਥੇ ਦੱਸ ਦਈਏ ਕਿ ਆਰੋਪੀਆਂ ਵਿੱਚੋਂ ਇੱਕ ਹਰਪਿੰਦਰ ਸਿੰਘ ਦਾ ਪਿਤਾ ਅੰਮ੍ਰਿਤਸਰ ਦਾ ਸਾਬਕਾ ਡਿਪਟੀ ਮੇਅਰ ਵੀ ਰਹਿ ਚੁੱਕਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

ਕਪੂਰਥਲਾ ‘ਚ DSP ਨੇ ਬਿਨਾਂ ਨੰਬਰ ਪਲੇਟ ਥਾਰ ਫੜੀ, ਤਹਿਸੀਲਦਾਰ ਦਾ ਪੁੱਤਰ ਚਲਾ ਰਿਹਾ ਸੀ

Buland kesari/ਦੇਰ ਰਾਤ ਕਪੂਰਥਲਾ ਦੇ ਮਾਲ ਰੋਡ ‘ਤੇ, ਪੁਲਿਸ ਨੇ ਇੱਕ ਥਾਰ ਐਸਯੂਵੀ ਨੂੰ ਰੋਕਿਆ ਜੋ ਬਿਨਾਂ ਲਾਇਸੈਂਸ ਪਲੇਟ ਦੇ ਚੱਲ ਰਹੀ ਸੀ ਅਤੇ...

You cannot copy content of this page