Buland kesari /Punjabi Influencer Murder; ਪੰਜਾਬ ਵਿੱਚ ਇਸ ਸਮੇਂ ਇੱਕ ਮੁੱਦਾ ਕਾਫੀ ਗਰਮਾਇਆ ਹੋਇਆ ਹੈ, ਜੀ ਹਾਂ…ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਉਰਫ਼ ਕਮਲ ਕੌਰ ‘ਭਾਬੀ’ ਦੀ, ਜਿਸ ਦਾ ਕਤਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਦੱਸੇ ਜਾ ਰਹੇ ਹਨ।
ਪੁਲਿਸ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਮ੍ਰਿਤਕ ਕੰਚਨ ਕੁਮਾਰੀ (ਕਮਲ ਕੌਰ) ਦੇ ਘਰ ਵੀ ਗਿਆ ਸੀ ਅਤੇ ਉਸ ਨੂੰ ਆਪਣਾ ਸੋਸ਼ਲ ਮੀਡੀਆ ਦਾ ਕੰਟੈਂਟ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ। ਹੁਣ ਇਸ ਪੂਰੇ ਮਾਮਲੇ ਉਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਆਪਣੀ ਰਾਏ ਰੱਖੀ ਹੈ, ਜੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ।
ਆਪਣੇ ਫੇਸਬੁੱਕ ਪੇਜ ਉਤੇ ਪੋਸਟ ਸਾਂਝੀ ਕਰਦੇ ਹੋਏ ਨਿਰਦੇਸ਼ਕ ਨੇ ਕਿਹਾ, “ਸੰਸਾਰ ਵਿੱਚ ਬਹੁਤ ਕੁਝ ਮਾੜਾ ਹੈ। ਬਹੁਤ ਕੁਝ ਚੰਗਾ ਹੈ। ਤੁਹਾਨੂੰ ਕੀ ਦਿੱਸਦਾ ਹੈ, ਨਿਰਭਰ ਇਸ ਗੱਲ ‘ਤੇ ਕਰਦਾ ਹੈ ਕਿ ਤੁਹਾਡੀ ਨਜ਼ਰ ਵੇਖਦੀ ਕੀ ਹੈ। ਤੁਸੀਂ ਮਾੜਾ ਵੇਖਣਾ ਬੰਦ ਕਰ ਦਿਓ। ਸੋਸ਼ਲ-ਮੀਡੀਏ ਦੀਆਂ ‘ਐਲਗੋਰਿਦਮਜ਼’ ਵਾਂਗ ਜ਼ਿੰਦਗੀ ਦੀਆਂ ‘ਐਲਗੋਰਿਦਮਜ਼’ ਵੀ ਤੁਹਾਨੂੰ ਮਾੜਾ ਵਿਖਾਉਣਾ ਬੰਦ ਕਰ ਦੇਣਗੀਆਂ। ਸਮਝੋ, ਸੁਧਰ ਗਿਆ ਸਮਾਜ।”
ਉਹਨਾਂ ਨੇ ਅੱਗੇ ਲਿਖਿਆ, “ਇੱਥੇ ਸੋਸ਼ਲ ਮੀਡੀਆ ‘ਤੇ ਕਿੰਨੀਆਂ ਕੁੜੀਆਂ ਹਨ। ਜੋ ਬਹੁਤ ਸੋਹਣੀਆਂ ਅਤੇ ਸਾਫ਼-ਸੁਥਰੀਆਂ ਰੀਲਾਂ ਬਣਾਉਂਦੀਆਂ ਹਨ। ਪੜ੍ਹਾਈ-ਲਿਖਾਈ ਅਤੇ ਸਿਹਤ ਸੰਬੰਧੀ ਗੱਲਾਂ ਕਰਦੀਆਂ ਹਨ। ਦੋ-ਦੋ ਹਜ਼ਾਰ ਵੀ ਉਨ੍ਹਾਂ ਦੇ ਫਾਲੋਅਰ ਨਹੀਂ। ਪਰ ਇਹ ਕੁੜੀ ਜੋ ‘ਗੰਦ ਪਰੋਸਣ’ ਦੇ ਇਲਜ਼ਾਮ ਵਿੱਚ ਮਾਰ ਦਿੱਤੀ ਗਈ, ਉਸਨੂੰ 4 ਲੱਖ ਦੇ ਕਰੀਬ ਲੋਕ ਵੇਖਦੇ ਸਨ। ਜੇ ਇਨ੍ਹਾਂ ਚਾਰ ਲੱਖ ਵਿੱਚੋਂ ਪੰਜਾਹ ਹਜ਼ਾਰ ਨੇ ਵੀ ਚੰਗੀਆਂ ਰੀਲਾਂ ਬਣਾਉਣ ਵਾਲੀਆਂ ਕੁੜੀਆਂ ਨੂੰ ਫਾਲੋ ਕੀਤਾ ਹੁੰਦਾ, ਸ਼ਾਇਦ ਇਹ ਕੁੜੀ ਚੰਗੀਆਂ ਰੀਲਾਂ ਹੀ ਬਣਾਉਂਦੀ ਹੁੰਦੀ।”

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








