iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਕਮਿਸ਼ਨਰ ਧਨਪ੍ਰੀਤ ਕੌਰ ਦੀ ਨਸ਼ਿਆਂ ਵਿਰੁੱਧ ਜੰਗ ਜਾਰੀ, ਕਰੋੜਾਂ ਰੁਪਏ ਦੀ ਡਰੱਗ...

ਕਮਿਸ਼ਨਰ ਧਨਪ੍ਰੀਤ ਕੌਰ ਦੀ ਨਸ਼ਿਆਂ ਵਿਰੁੱਧ ਜੰਗ ਜਾਰੀ, ਕਰੋੜਾਂ ਰੁਪਏ ਦੀ ਡਰੱਗ ਮਨੀ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੀਤੀਆਂ ਜਬਤ! ਪਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਅਜੇ ਵੀ ਵਿਕ ਰਿਹਾ ਚਿੱਟਾ?

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland Kesari/ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਵੱਲੋਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਸਖਤ ਕਾਰਵਾਈ ਜਾਰੀ ਹੈ। ਧੰਨਪ੍ਰੀਤ ਕੌਰ ਦੇ ਨਿਰਦੇਸ਼ਾਂ ਹੇਠ ਜਿਲਾ ਕਮਿਸ਼ਨਰੇਟ ਦੀ ਪੁਲਿਸ ਨੇ ਕਰੋੜਾਂ ਰੁਪਏ ਦੀ ਡਰੱਗ ਮਨੀ ਅਜੇ ਤੱਕ ਜਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਕਈ ਨਸ਼ਾ ਤਸਕਰਾਂ ਦੀਆਂ ਨਜਾਇਜ਼ ਸੰਪਤੀਆਂ ਜਬਤ ਕੀਤੀਆਂ ਗਈਆਂ ਹਨ। ਕਈ ਨਸ਼ਾ ਤਸਕਰਾਂ ਦੇ ਘਰ ਗਿਰਾ ਦਿੱਤੇ ਗਏ ਹਨ।ਕਮਿਸ਼ਨਰ

ਪਰ ਇਸ ਦੇ ਬਾਵਜੂਦ ਜਮੀਨੀ ਪੱਧਰ ‘ਤੇ ਸ਼ਹਿਰ ਵਿੱਚ ਨਸ਼ਾ ਵਿਕਣਾ ਬੰਦ ਨਹੀਂ ਹੋਇਆ। ਨਸ਼ਾ ਤਸਕਰਾਂ ਨਾਲ ਸੰਬੰਧਿਤ ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕੁਝ ਇਲਾਕੇ ਅਜਿਹੇ ਹਨ ਜਿੱਥੇ ਦਰਜਨਾਂ ਲੋਕ ਸ਼ਰੇਆਮ ਚਿੱਟਾ, ਭੁੱਕਿਤ, ਸਮੈਕ , ਅਫ਼ੀਮ ਆਦਿ ਵੇਚ ਰਹੇ ਹਨ। ਜਿਨਾਂ ‘ਤੇ ਕਾਬੂ ਪਾਉਣਾ ਬੇਹੱਦ ਜਰੂਰੀ ਹੈ।

ਸੂਤਰਾਂ ਦਾ ਮੰਨੀਏ ਹੈ ਕਿ ਇਹ ਨਸ਼ਾ ਤਸਕਰ ਕਿਸੇ ਨਾ ਕਿਸੇ ਪੁਲਿਸ ਅਧਿਕਾਰੀ ਜਾਂ ਫਿਰ ਨੇਤਾ ਦੀ ਪੁਸ਼ਤ ਪਨਾਹ ਵਿੱਚ ਪਲੇ ਹਨ ਅਤੇ ਅੰਦਰ ਖਾਤੇ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ।

ਜਾਨਕਾਰ ਸੂਤਰ ਦੱਸਦੇ ਹਨ ਕਿ ਜਲੰਧਰ ਦੇ ਧੋਗੜੀ ਇਲਾਕੇ , ਨੀਲਾ ਮਹਿਲ, ਕਰਾਰ ਖਾਂ ਮੁਹੱਲਾ, ਗਾਂਧੀ ਕੈਂਪ, ਕਬੀਰ ਨਗਰ ਤੋਂ ਇਲਾਵਾ ਮਕਸੂਦਾਂ, ਬਸਤੀਆਤ ਇਲਾਕੇ ਦੀਆਂ ਤੰਗ ਗਲੀਆਂ ਵਿੱਚ ਕੁਝ ਬੰਦੇ ਕਾਫੀ ਐਕਟਿਵ ਹਨ, ਜੋ ਨਸ਼ੇ ਦੀਆਂ ਛੋਟੀਆ ਪੁੜੀਆਂ ਦੀ ਹੋਮ ਡਿਲੀਵਰੀ ਤੱਕ ਕਰ ਰਹੇ ਹਨ। ਇਹਨਾਂ ਦਾ ਇੱਕ ਪੂਰਾ ਵੱਡਾ ਗਰੁੱਪ ਹੈ, ਜਿਸ ਵਿੱਚ ਦਰਜਨਾਂ ਬੰਦੇ ਸ਼ਾਮਿਲ ਹਨ ਅਤੇ ਕੁਝ ਔਰਤਾਂ ਵੀ ਇਹਨਾਂ ਨਾਲ ਮਿਲੀਆਂ ਹੋਈਆਂ ਹਨ।

ਇਸ ਤੋਂ ਇਲਾਵਾ ਅਮਨ ਨਗਰ ਇਲਾਕੇ ਵਿੱਚ ਇਕ ਪੁਰਾਣਾ ਨਸ਼ਾ ਤਸਕਰ ਹੈ ਜੋ ਖੁਦ ਤਾਂ ਜੇਲ ਵਿੱਚ ਬੰਦ ਹੈ ਪਰ ਉਸ ਦਾ ਬੇਟਾ ਅਤੇ ਉਸਦੇ ਕਰਿੰਦੇ ਛੋਟੇ ਬੱਚਿਆਂ ਰਾਹੀਂ ਨਸ਼ਾ ਵਿਕਵਾ ਰਹੇ ਹਨ। ਜਿਨਾਂ ਦਾ ਟਰੈਪ ਲਗਾ ਕੇ ਉਹਨਾਂ ਨੂੰ ਪਕੜਨਾ ਬੇਹਦ ਜਰੂਰੀ ਹੋ ਚੁੱਕਾ ਹੈ।

ਇਸ ਤੋਂ ਇਲਾਵਾ ਥਾਣਾ 2 ਅਧੀਨ ਪੈਂਦੇ ਨੀਲਾ ਮਹਿਲ ਏਰੀਏ ਵਿੱਚ ਕੁਝ ਨਵੇਂ ਬਣੇ ਲੀਡਰਾਂ ਦੀ ਸ਼ਹਿ ‘ਤੇ ਚਿੱਟਾ ਵੇਚਿਆ ਜਾ ਰਿਹਾ ਹੈ! ਪੁਲਿਸ ਦੀ ਟੀਮ ਜਦ ਵੀ ਇਹਨਾਂ ਨੂੰ ਫੜਨ ਜਾਂਦੀ ਹੈ ਤਾਂ ਇਹ ਬੰਦੇ ਮੌਕੇ ਤੋਂ ਗਾਇਬ ਹੁੰਦੇ ਹਨ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਹਨਾਂ ਤਸਕਰਾਂ ਨੂੰ ਸ਼ਾਇਦ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਸਾਨੂੰ ਫੜਨ ਆ ਰਹੀ ਹੈ।

ਇਸ ਇਲਾਕੇ ਵਿੱਚ ਲੰਬੇ ਸਮੇਂ ਤੋਂ ਇੱਕ ਮਹਿਲਾ ਵੀ ਨਸ਼ਾ ਵੇਚਣ ਲਈ ਐਕਟਿਵ ਰਹੀ ਹੈ। ਬੇਸ਼ੱਕ ਉਸ ‘ਤੇ ਪਰਚਾ ਹੋ ਚੁੱਕਾ ਹੈ। ਪਰ ਅੰਦਰ ਖਾਤੇ ਉਸ ਵੱਲੋਂ ਅਜੇ ਵੀ ਨਸ਼ਾ ਵੇਚਿਆ ਜਾ ਰਿਹਾ ਹੈ। ਉਸ ਦੀ ਪੁਲਿਸ ਨਾਲ ਵੀ ਚੰਗੀ ਸੈਟਿੰਗ ਵੀ ਦੱਸੀ ਜਾ ਰਹੀ ਹੈ?

ਜਿੱਥੇ ਪੁਲਿਸ ਕਮਿਸ਼ਨਰ ਮੈਡਮ ਲਗਾਤਾਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਹੈ ਅਤੇ ਗਰਾਂਊਂਡ ਲੈਵਲ ‘ਤੇ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਉੱਥੇ ਹੀ ਜਿਸ ਤਰੀਕੇ ਨਾਲ ਸ਼ਹਿਰ ਦੇ ਇਸ ਅੰਦਰੂਨੀ ਇਲਾਕਿਆਂ ਵਿੱਚ ਨਸ਼ਾ ਵਿਕ ਰਿਹਾ ਹੈ ਇਸ ‘ਤੇ ਕਾਬੂ ਪਾਣਾ ਪੁਲਿਸ ਕਮਿਸ਼ਨਰ ਲਈ ਵੱਡਾ ਚੈਲੇੰਜ ਬਣ ਚੁੱਕਾ ਹੈ!

ਸੂਤਰ ਦੱਸਦੇ ਹਨ ਕਿ ਜੇਕਰ ਇੱਕ ਸਪੈਸ਼ਲ SIT ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਜਿਨਾਂ ਪੁਲਿਸ ਕਰਮਚਾਰੀਆਂ ਤੇ ਲੀਡਰਾਂ ਦੀ ਮਿਲੀਭੁਗਤ ਨਾਲ ਇਹ ਸਾਰਾ ਨਸ਼ੇ ਦਾ ਕਾਰੋਬਾਰ ਚੱਲਦਾ ਪਿਆ ਹੈ ਉਹਨਾਂ ‘ਤੇ ਕਾਰਵਾਈ ਕਰਨੀ ਪੁਲਿਸ ਕਮਿਸ਼ਨਰ ਲਈ ਸੌਖੀ ਹੋ ਜਾਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पाकिस्तान की अफ़गानिस्तान में एयरस्ट्राइक, TTP के ठिकानों पर कार्रवाई का दावा

पाकिस्तान ने रविवार सुबह अफ़गानिस्तान के अंदर कई जगहों पर एयरस्ट्राइक की। पाकिस्तान ने कहा कि हमलों में आतंकवादी ठिकानों को निशाना बनाया गया।...

You cannot copy content of this page