Buland kesari;- (Punjabi singer Karan Aujla) ਮਸ਼ਹੂਰ ਪੰਜਾਬੀ ਗਾਇਕ karan aujla ਨੂੰ ਅਕਸਰ ਹੀ ਉਨ੍ਹਾਂ ਦੇ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਨੇ ਆਪਣੇ ਨਾਮ ਇੱਕ ਹੋਰ ਨਵੀਂ ਉਪਲਬਧੀ ਹਾਸਿਲ ਕਰ ਲਈ ਹੈ। ਦਰਅਸਲ, ਕਰਨ ਔਜਲਾ ਦਾ ਨਾਮ Global Digital Artist ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ। karan aujla ਇਸ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਪਹਿਲੇ ਪੰਜਾਬੀ ਤੇ ਭਾਰਤ ਦੇ ਤੀਜੇ ਕਲਾਕਾਰ ਬਣੇ ਹਨ ।
karan aujla ਨੇ ਸ਼ਕੀਰਾ, ਪਿਟਬੁੱਲ, ਜਸਟਿਨ ਬੀਬਰ, ਅਤੇ ਦਿਲਜੀਤ ਦੋਸਾਂਝ ਨੂੰ ਪਛਾੜ ਦਿੱਤਾ ਹੈ। ਇਸ ਲਿਸਟ ਵਿੱਚ ਦੇਸ਼-ਵਿਦੇਸ਼ ਤੋਂ ਉਨ੍ਹਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਗਲੋਬਲ ਤੌਰ ‘ਤੇ ਆਪਣੇ ਪਰਫਾਰਮੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ਤੇ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
ਦੱਸ ਦਈਏ ਕਿ karan aujla ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਸਟੇਜ਼ ਪਰਫਾਰਮਰ ਵੀ ਹਨ। karan aujla ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਪਾਲੀਵੁੱਡ ਤੋਂ ਬਾਅਦ ਗਾਇਕ karan aujla ਨੇ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.