Buland kesari ;- ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡ ਵਿਖੇ ਚਾਰ ਸਾਲਾਂ ਦੀ ਬੱਚੀ ਦੇ ਨਾਲ ਕੀਤਾ ਗਿਆ ਦੁਸ਼ਕਰਮ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਗਵਾਂਡ ਮੈਡੀਕਲ ਦੇ ਵਿੱਚ ਸਾਫ ਸਫਾਈ ਕਰ ਰਹੇ ਸਨ ਅਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਉੱਥੇ ਬੁਲਾਉਣ ਆਉਂਦੀ ਹੈ ਪਰ ਉਹ ਉੱਥੇ ਮੌਜੂਦ ਨਹੀਂ ਹੁੰਦੇ ਉਹ ਆਪਣੇ ਈ ਰਿਕਸ਼ੇ ਦੇ ਫੇਰੇ ਨੂੰ ਲੈਕੇ ਜਾਣ ਲਈ ਉਥੋਂ ਨਿਕਲ ਜਾਂਦੇ ਹਨ।
ਜਿਸ ਤੋਂ ਬਾਅਦ ਉੱਥੇ ਬੈਠੇ ਵਿਅਕਤੀ ਉਸ ਦੀ ਬੱਚੀ ਨੂੰ ਆਵਾਜ਼ ਮਾਰਦੇ ਹਨ ਕਿ ਤੈਨੂੰ ਚੀਜ਼ ਖਾਣ ਲਈ ਦਿੰਨੇ ਹਾਂ ਅਤੇ ਜਿਸ ਤੋਂ ਬਾਅਦ ਉਹ ਉਸ ਨੂੰ ਅੰਦਰ ਬੁਲਾ ਕੇ ਕਮਰਾ ਬੰਦ ਕਰਕੇ ਉਸ ਨਾਲ ਇਹ ਦੁਸ਼ਕਰਮ ਕਰਦੇ ਹਨ।

ਜਿਸ ਵੇਲੇ ਆਰੋਪੀ ਬੱਚੀ ਨਾਲ ਦੁਸ਼ਕਰਮ ਕਰਦਾ ਹੈ ਉਸ ਵੇਲੇ ਦੋ ਲੜਕੇ ਬਾਹਰ ਖੜੇ ਹੋ ਕੇ ਦਰਵਾਜ਼ੇ ਨੂੰ ਤਾਲਾ ਮਾਰ ਕੇ ਵਾਰਦਾਤ ਨੂੰ ਛੁਪਾਉਣ ਦਾ ਧਿਆਨ ਰੱਖਦੇ ਹਨ। ਪਰ ਜਦੋਂ ਉਸਦੇ ਪਿਤਾ ਤੇ ਉਸਦੀ ਮਾਤਾ ਵੱਲੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦੇ ਹਨ ਕਿ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਤੇ ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਬਾਹਰ ਖੜ ਕੇ ਧਿਆਨ ਰੱਖਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਉਹਨਾਂ ਦੀ ਚਾਚੀ ਸੱਸ ਦਾ ਲੜਕਾ ਹੈ। ਪੀੜਤ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਵੱਲੋ ਓਹਨਾ ਤੇ ਰਾਜੀਨਾਮਾ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਦੁਸ਼ਕਰਮ ਨਹੀਂ ਹੋਇਆ ਤੁਸੀਂ ਕੁਝ ਪੈਸੇ ਲੈ ਕੇ ਇਸ ਗੱਲ ਦਾ ਹੱਲ ਕੱਢ ਲਓ ਜਿੱਥੇ ਕਿ ਪੀੜਿਤ ਬੱਚੀ ਦੀ ਭੂਆ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਔਰਤ ਹੋ ਤੁਹਾਡੇ ਨਾਲ ਸਭ ਕੁਝ ਹੁੰਦਾ ਹੈ ਤੁਹਾਨੂੰ ਪਤਾ ਹੈ ਜੇਕਰ ਬੱਚੀ ਨਾਲ ਇਹ ਹੋਇਆ ਹੁੰਦਾ ਤੇ ਉਸ ਦੀ ਹਾਲਤ ਕੀ ਹੋ ਜਾਣੀ ਸੀ ,
ਇਸ ਸਬੰਧੀ ਪਰਿਵਾਰ ਵੱਲੋਂ ਮੌਕੇ ਤੇ 112 ਨੰਬਰ ਤੇ ਕੰਪਲੇਂਟ ਕੀਤੀ ਗਈ ਅਤੇ ਤਰਨ ਤਰਨ ਥਾਣਾ ਸਦਰ ਦੇ ਐਸਐਚਓ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਜਿਸ ਤੋਂ ਬਾਅਦ ਐਸ ਐਚ ਓ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟਾਂ ਦੇ ਆਧਾਰ ਤੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਕੀਤੀ ਜਾਏਗੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







