Buland Kesari/ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਜਮੀਨੀ ਪੱਧਰ ‘ਤੇ ਕਿੰਨੀ ਕੁ ਕਾਮਯਾਬ ਹੈ ਅਤੇ ਵਿਕਾਸ ਕਿੰਨਾ ਕੁ ਉੱਚ ਪੱਧਰੀ ਹੋਇਆ ਹੈ ਇਸ ਦੀ ਜਿਉਂਦੀ ਜਾਗਦੀ ਤਸਵੀਰ ਵੇਖਣੀ ਹੋਵੇ ਤਾਂ ਬੰਦਾ ਖੰਨਾ ਤੋਂ ਸਮਰਾਲਾ ਰੋਡ ‘ਤੇ ਪੈ ਜਾਵੇ!
ਇਸ ਰੋਡ ਦੀ ਬਦਹਾਲੀ ਪੰਜਾਬ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੰਦੀ ਹੈ। ਸਾਰੀ ਸੜਕ ਵੱਡੇ ਵੱਡੇ ਟੋਇਆਂ ਨਾਲ ਭਰੀ ਪਈ ਹੈ।
ਥੋੜੀ ਜਿਹੀ ਬਾਰਿਸ਼ ਤੋਂ ਬਾਅਦ ਕਈ ਦਿਨਾਂ ਤੱਕ ਇਹ ਟੋਏ ਪਾਣੀ ਨਾਲ ਭਰੇ ਰਹਿੰਦੇ ਹਨ। ਇਸ ਮਾਰਗ ਰਾਹੀਂ ਨਵਾਂ ਸ਼ਹਿਰ ਨੂੰ ਜਾਣ ਵਾਲੇ ਵਾਹਨ ਅਕਸਰ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ, ਕਿਉਂਕਿ ਵਾਹਨ ਚਾਲਕ ਇਹਨਾਂ ਟੋਇਆਂ ਤੋਂ ਬਚਣ ਲਈ ਆਪਣੀ ਗੱਡੀ ਸੱਜੇ ਖੱਬੇ ਤੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਗੱਡੀ ਦੁਰਘਟਨਾ ਗ੍ਰਸਤ ਹੋ ਜਾਂਦੀ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਨੇਕਾਂ ਵਾਰ ਇਲਾਕੇ ਦੇ ਐਮਐਲਏ ਅਤੇ ਐਮਪੀ ਨੂੰ ਇਸ ਬਾਰੇ ਦੱਸਿਆ ਗਿਆ ਹੈ ਪਰ ਕੋਈ ਵੀ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਪ੍ਰਤੀ ਗੰਭੀਰ ਦਿਖਾਈ ਨਹੀਂ ਦੇ ਰਿਹਾ। ਲੀਡਰਾਂ ਨੂੰ ਬਸ ਵੋਟਾਂ ਦੇ ਲਾਗੇ ਪੈਚ ਵਰਕ ਕਰਕੇ ਆਪਣਾ ਖਾਤਾ ਪੂਰਾ ਕਰਨਾ ਚੇਤੇ ਰਹਿੰਦਾ ਹੈ।
ਆਮ ਆਦਮੀ ਪਾਰਟੀ ਦੇ ਦਾਅਵੇ ਠੁੱਸ ਦਿਖਾਈ ਦੇ ਰਹੇ ਹਨ। ਅੱਜ ਵੀ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਜਿਵੇਂ ਸੜਕ ਅਤੇ ਆਵਾਜਾਈ, ਚੰਗੀ ਪਾਣੀ ਦੀ ਵਿਵਸਥਾ, ਚੰਗੀ ਸੀਵਰ ਦੀ ਵਿਵਸਥਾ ਆਦਿ।
ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਦਾ ਇਹ ਆਖਰੀ ਸਾਲ ਹੈ। ਕੀ ਸਰਕਾਰ ਪਿਛਲੇ ਚਾਰ ਸਾਲਾਂ ਦੀ ਨਾਕਾਮਯਾਬੀ ਦੀ ਇਸ ਆਖਰੀ ਸਾਲ ਵਿੱਚ ਪੂਰੀ ਭਰਭਾਈ ਕਰਨ ਵਿੱਚ ਕਾਮਯਾਬ ਹੋਵੇਗੀ ਜਾਂ ਇਹ ਟੁੱਟੀਆਂ ਸੜਕਾਂ ਸਰਕਾਰ ਦੇ ਲਈ ਰਾਜ ਸੱਤਾ ਤੋਂ ਲਾਂਭੇ ਹੋਣ ਦਾ ਕਾਰਨ ਬਣਨਗੀਆਂ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








