ਜਲੰਧਰ 1 ਫਰਵਰੀ ( ) : ਮਹਾਂਪੁਰਖਾਂ ਦੀ ਮਿੱਠੀ ਅਤੇ ਪਵਿੱਤਰ ਯਾਦ ਵਿੱਚ ਸਰਬੱਤ ਦੇ ਭਲੇ ਲਈ 2023 ਦੇ ਹੁਣ ਤੱਕ ਲੰਘੇ ਪੁਰਬਾਂ ਨੂੰ ਸਮਰਪਿਤ 10 ਦਿਨਾਂ ਜੱਪ ਤੱਪ ਅਤੇ ਗੁਰਮਤਿ ਸਮਾਗਮ ਅੱਜ 2 ਫਰਵਰੀ ਤੋ ਗੁਰੂਦੁਆਰਾ ਨਾਨਕਸਰ ਟੈਚੀ ਵਾਲੀ ਗਲੀ, ਸੈਦਾਂ ਗੇਟ ਵਿੱਖੇ ਆਰੰਭ ਹੋ ਰਹੇ ਹਨ ਜਿੰਨਾਂ ਵਿੱਚ ਪੰਥ ਦੇ ਉਚ ਕੋਟੀ ਦੇ ਸੰਤ ਮਹਾਂਪੁਰਖ, ਉਚ ਕੋਟੀ ਦੇ ਰਾਗੀ ਜਥੇ, ਕਥਾ ਵਾਚਕ ਅਤੇ ਗੁਰਮਤਿ ਪ੍ਰਚਾਰਕ ਸੰਗਤਾਂ ਸਨਮੁੱਖ ਹਾਜਰੀਆਂ ਭਰਨਗੇ ।
ਸਮਾਗਮਾਂ ਨੂੰ ਸਫਲ ਅਤੇ ਸੁਚਾਰੂ ਰੂਪ ਵਿੱਚ ਚਲਾਉਣ, ਚਲ ਰਹੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਅਤੇ ਨਜ਼ਰਸਾਨੀ ਲਈ ਬੀਤ ਰਾਤ ਗੁਰੂਦੁਆਰਾ ਸਾਹਿਬ ਵਿੱਖੇ ਪਰਮਿੰਦਰ ਸਿੰਘ ਮਕੜ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ ਨੇ ਦਸਿਆ ਸਮਾਗਮਾਂ ਦੌਰਾਨ ਰੋਜ਼ਾਨ ਸ਼ਾਮ ਨੂੰ 7 ਤੋ 10 ਵਜੇ ਤੱਕ ਦੀਵਾਨ ਸਜਣਗੇ ਅਤੇ 10 ਫਰਵਰੀ ਨੂੰ ਸਵੇਰੇ 9 ਵਜੇ ਤੋ ਸ਼ਾਮ ਚਾਰ ਵਜੇ ਤੱਕ ਜੱਪੁ ਤੱਪ ਚੁਪਿਹਰਾ ਸਮਾਗਮ ਹੋਣਗੇ। ਇੰਨਾਂ ਸਾਰੇ ਸਮਾਗਮਾਂ ਵਿੱਚ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਦਰ ਅਤੇ ਉਨਾਂ ਦੇ ਸਮੂਹ ਜਥੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਗੁਰਦਿਆਲ ਸਿੰਘ ਮਨਸੂਰਵਾਲ, ਬਾਬਾ ਬਲਵਿੰਦਰ ਸਿੰਘ ਨਾਨਕਸਰ ਕੁਰਾਲੀ, ਬਾਬਾ ਤਜਿੰਦਰ ਸਿੰਘ ਜਿੰਦੂ ਨਾਂਨਕਸਰ ਕਲੇਰਾਂ, ਭਾਈ ਜਬਰਤੋੜ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੋਨੋ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾਂ, ਮਹੰਤ ਪ੍ਰਿਤਪਾਲ ਸਿੰਘ ਅਤੇ ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾਂ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਨਰਿੰਦਰ ਸਿੰਘ ਅਤੇ ਮਾਸਟਰ ਹਰਸਾਹਿਬ ਸਿੰਘ ਦਿਲੀ, ਭਾਈ ਬਲਪ੍ਰੀਤ ਸਿੰਘ ਲੁਧਿਆਣਾਂ, ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਜਸਪਾਲ ਸਿੰਘ ਰਾਜ ਨਗਰ, ਭਾਈ ਸੁਰਜੀਤ ਸਿੰਘ ਨਾਨਕਸਰ ਕਲੇਰਾਂ, ਭਾਈ ਗੁਰਮੁੱਖ ਸਿੰਘ ਫਗਵਾੜਾ, ਭਾਈ ਗੁਰਵਿੰਦਰ ਸਿੰਘ ਟੋਨੀ ਲੁਧਿਆਣਾਂ, ਅਤੇ ਹੋਰ ਪੰਥ ਪ੍ਰਸਿੱਧ ਕੀਰਤਨੀ ਜਥੇ ਵੀ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰਨਗੇ।
ਇੰਨਾਂ ਮੌਕਿਆਂ ਤੇ ਵਿਸ਼ੇਸ਼ ਤੌਰ ਤੇ ਬਾਬਾ ਗੁਰਜੀਤ ਸਿੰਘ ਮੋਜੂਦਾ ਮੁਖੀ ਨਾਂਨਕਸਰ ਕਲੇਰਾਂ, ਬਾਬਾ ਗੁਰਚਰਨ ਸਿੰਘ ਅਤੇ ਬਾਬਾ ਸੇਵਾ ਸਿੰਘ ਨਾਨਕਸਰ ਕਲੇਰਾਂ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾਂ, ਸੁਆਮੀ ਸ਼ਾਂਤਾ ਨੰਦ, ਸੰਤ ਮੋਹਨ ਸਿੰਘ ਹਰਿਦੁਆਰ, ਬਾਬਾ ਰਣਜੀਤ ਸਿੰਘ ਸੰਤਪੁਰਾ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਅਤੇ ਗਿਆਨੀ ਕੁਲਵਿੰਦਰ ਸਿੰਘ ਸਾਬਕਾ ਅਰਦਾਸੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਪੁਜਣਗੇ । ਇਸ ਸਬੰਧੀ ਦਮਨਜੀਤ ਸਿੰਘ ਪਰੂਥੀ ਅਤੇ ਗਗਨਜੀਤ ਸਿੰਘ ਪਰੂਥੀ ਦੀ ਦੇਖਰੇਖ ਹੇਠ ਚਲ ਰਹੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.