iTree Network Solutions +91-8699235413
iTree Network Solutions +91-8699235413
iTree Network Solutions +91-8699235413
HomeChandigarhਚੰਡੀਗੜ੍ਹ PGI 'ਚ ਮਹਿਲਾ ਡਾਕਟਰ ਨਾਲ ਕੁੱਟਮਾਰ, ਐਮਰਜੈਂਸੀ 'ਚ ਕੰਮ ਠੱਪ

ਚੰਡੀਗੜ੍ਹ PGI ‘ਚ ਮਹਿਲਾ ਡਾਕਟਰ ਨਾਲ ਕੁੱਟਮਾਰ, ਐਮਰਜੈਂਸੀ ‘ਚ ਕੰਮ ਠੱਪ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- (PGI Hospital news) PGI Hospital ਦੇ ਐਮਰਜੈਂਸੀ ਮੈਡੀਕਲ ਆਊਟਡੋਰ ਵਿਭਾਗ ਵਿੱਚ ਮਰੀਜ਼ਾਂ ਦੇ ਸੇਵਾਦਾਰਾਂ ਵੱਲੋਂ ਡਾਕਟਰਾਂ ’ਤੇ ਹਮਲਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਕਾਰਨ ਰੈਜ਼ੀਡੈਂਟ ਡਾਕਟਰਾਂ ਨੇ ਸ਼ਾਮ 8 ਵਜੇ ਤੋਂ ਰਾਤ 11:30 ਵਜੇ ਤੱਕ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ ਸਨ। PGI ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਦੀ ਹਾਜ਼ਰੀ ਵਿੱਚ ਧਰਨਾ ਸਮਾਪਤ ਹੋਇਆ। pgi

ਪਹਿਲੀ ਘਟਨਾ ਸ਼ਾਮ 7 ਵਜੇ ਵਾਪਰੀ, ਜਦੋਂ ਨਹਿਰੂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇੱਕ ਮਰੀਜ਼ ਦੇ ਰਿਸ਼ਤੇਦਾਰ ਨੇ ਖਿੜਕੀਆਂ ਤੋੜ ਦਿੱਤੀਆਂ। ਦੱਸਿਆ ਗਿਆ ਕਿ ਮਰੀਜ਼ ਦੀ ਹਾਲਤ ਨਾਜ਼ੁਕ ਸੀ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਬਾਰੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਦੂਜੀ ਘਟਨਾ ਰਾਤ ਨੂੰ ਵਾਪਰੀ, ਜਦੋਂ ਮਰੀਜ਼ ਦੀ ਇੱਕ ਮਹਿਲਾ ਰਿਸ਼ਤੇਦਾਰ ਵੱਲੋਂ ਮਹਿਲਾ ਡਾਕਟਰ ਨਾਲ ਕੁੱਟਮਾਰ ਕੀਤੀ ਗਈ।

PGI ਚੰਡੀਗੜ੍ਹ ‘ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਉਸ ਦੇ ਨਾਲ ਆਈ ਮਰੀਜ਼ ਦੇ ਪਰਿਵਾਰਕ ਮੈਂਬਰ ਨੇ ਡਾਕਟਰ ਦੀ ਕੁੱਟਮਾਰ ਕਰ ਦਿੱਤੀ। ਪੀਜੀਆਈ ਵਿੱਚ ਐਮਰਜੈਂਸੀ ਡਿਊਟੀ ਦੌਰਾਨ ਇੱਕ ਮਹਿਲਾ ਡਾਕਟਰ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਮਾਮਲਾ ਗਰਮਾ ਗਿਆ । ਇਸ ਘਟਨਾ ਤੋਂ ਬਾਅਦ ਐਮਰਜੈਂਸੀ ਡਾਕਟਰਾਂ ਨੇ ਆਪਣਾ ਕੰਮ ਬੰਦ ਕਰ ਦਿੱਤਾ ਹੈ। ਮਾਮਲਾ ਇੰਨਾ ਗਰਮ ਹੋ ਗਿਆ ਹੈ ਕਿ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਮਰਜੈਂਸੀ ਵਿੱਚ ਦਾਖ਼ਲ ਮਰੀਜ਼ਾਂ ਨੂੰ ਰਾਤ 8 ਵਜੇ ਤੋਂ ਬਾਅਦ ਇਲਾਜ ਨਹੀਂ ਮਿਲ ਰਿਹਾ।

ਦੇਰ ਰਾਤ ਤੱਕ ਡਾਕਟਰਾਂ ਦਾ ਧਰਨਾ ਜਾਰੀ ਰਿਹਾ। ਕਰੀਬ ਤਿੰਨ ਘੰਟਿਆਂ ਤੋਂ ਐਮਰਜੈਂਸੀ ਵਿੱਚ ਨਵੇਂ ਮਰੀਜ਼ ਦਾਖ਼ਲ ਨਹੀਂ ਹੋ ਰਹੇ ਹਨ। ਐਮਰਜੈਂਸੀ ਦੇ ਮੁੱਖ ਗੇਟ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਹਨ। ਐਮਰਜੈਂਸੀ ਦੇ ਬਾਹਰ ਮਰੀਜ਼ਾਂ ਦੀ ਕਤਾਰ ਲੱਗੀ ਹੋਈ ਹੈ। ਮਰੀਜ਼ ਸਟਰੈਚਰ ‘ਤੇ ਰੁਲ ਰਹੇ ਹਨ। ਸਥਿਤੀ ਵਿਗੜਦੀ ਜਾ ਰਹੀ ਹੈ। ਇਲਾਜ ਨਾ ਮਿਲਣ ਕਾਰਨ ਇੱਕ ਮਰੀਜ਼ ਦੀ ਮੌਤ ਹੋਣ ਦੀ ਸੂਚਨਾ ਹੈ।

ਮਹਿਲਾ ਡਾਕਟਰ ਨਾਲ ਹੋਈ ਕੁੱਟਮਾਰ ਦੀ ਘਟਨਾ ਸਬੰਧੀ ਵਿਭਾਗ ਦੇ ਐਚਓਡੀ ਅਤੇ ਹੋਰ ਡਾਕਟਰ ਮੌਕੇ ’ਤੇ ਮੌਜੂਦ ਹਨ। ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਵੀ ਮੌਕੇ ’ਤੇ ਪਹੁੰਚ ਗਏ ਹਨ। ਐਮਰਜੈਂਸੀ ਵਿੱਚ ਭਾਰੀ ਭੀੜ ਹੈ। ਸੁਰੱਖਿਆ ਕਰਮਚਾਰੀ ਭੀੜ ਨੂੰ ਦੂਰ ਕਰਨ ‘ਚ ਲੱਗੇ ਹੋਏ ਹਨ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ ’ਤੇ ਪੀਜੀਆਈ ਚੌਕੀ ਦੀ ਪੁਲੀਸ ਸਵੇਰੇ 10.15 ਵਜੇ ਮੌਕੇ ’ਤੇ ਪੁੱਜੀ। ਐਮਰਜੈਂਸੀ ਦੇ ਮੁੱਖ ਗੇਟ ‘ਤੇ ਡਾਕਟਰਾਂ ਅਤੇ ਪੁਲਿਸ ਵਿਚਾਲੇ ਗੱਲਬਾਤ ਚੱਲ ਰਹੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦਿੱਗਜ਼ ਲੀਡਰ ਨੇ ਪਾਰਟੀ ਤੋਂ ਦਿੱਤਾ ਅਸਤੀਫਾ

Buland kesari/Aam Aadmi Party leader resigns from the party; ਪੰਜਾਬ ਵਿੱਚ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿੱਚ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ‘ਤੇ...

You cannot copy content of this page