iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਛੇਤੀ ਅਮੀਰ ਬਣਨ ਦੇ ਚੱਕਰ 'ਚ ਰੇਹੜੀਆਂ ਵਾਲ਼ੇ ਮੁੰਡਿਆਂ ਨੇ ਤੋੜਿਆ ATM,...

ਛੇਤੀ ਅਮੀਰ ਬਣਨ ਦੇ ਚੱਕਰ ‘ਚ ਰੇਹੜੀਆਂ ਵਾਲ਼ੇ ਮੁੰਡਿਆਂ ਨੇ ਤੋੜਿਆ ATM, ਤਿੰਨੇ ਕਾਬੂ

Date:

National News

Buland Kesari/ ਪਠਾਨਕੋਟ: ਪਠਾਨਕੋਟ ਵਿੱਚ ATM ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਨੌਜਵਾਨਾਂ ਨੇ ਰਾਤ ਦੇ ਸਮੇਂ ਸਟੇਟ ਬੈਂਕ ਆਫ਼ ਇੰਡੀਆ (SBI) ਦੇ ATM ਨੂੰ ਨਿਸ਼ਾਨਾ ਬਣਾਇਆ। ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਹਾਲਾਂਕਿ, ਸੁਰੱਖਿਆ ਪ੍ਰਣਾਲੀ ਦੇ ਸਰਗਰਮ ਹੋਣ ਕਾਰਨ ATM ਵਿੱਚ ਰੱਖੀ ਕਰੀਬ 12 ਤੋਂ 15 ਲੱਖ ਰੁਪਏ ਦੀ ਨਕਦੀ ਬਚ ਗਈ।

iTree Network Solutions +91-8699235413

ਜਾਣਕਾਰੀ ਅਨੁਸਾਰ, ਮੁਲਜ਼ਮਾਂ ਨੇ ਨਰੋਟ ਮਹਿਰਾ ਪੁਲੀ ਸਰਵਿਸ ਰੋਡ ਸਥਿਤ ATM ਵਿੱਚ ਦਾਖ਼ਲ ਹੋ ਕੇ ਪਹਿਲਾਂ CCTV ਕੈਮਰਿਆਂ ’ਤੇ ਕਾਲਾ ਸਪਰੇਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਥੌੜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ATM ਮਸ਼ੀਨ ਤੋੜਨ ਦੀ ਕੋਸ਼ਿਸ਼ ਕੀਤੀ। ਮਸ਼ੀਨ ਨੂੰ ਨੁਕਸਾਨ ਪਹੁੰਚਿਆ, ਪਰ ਉਹ ਨਕਦੀ ਕੱਢਣ ਵਿੱਚ ਕਾਮਯਾਬ ਨਹੀਂ ਹੋ ਸਕੇ।

iTree Network Solutions +91-8699235413

ATM ਵਿੱਚ ਲੱਗੇ ਈ-ਸਰਵੇਲੈਂਸ ਸਿਸਟਮ ਨੇ ਤੁਰੰਤ ਅਲਰਟ ਜਾਰੀ ਕਰ ਦਿੱਤਾ ਅਤੇ ਮੁੰਬਈ ਸਥਿਤ ਕੰਟਰੋਲ ਰੂਮ ਤੋਂ ਸੁਰੱਖਿਆ ਹੂਟਰ ਵਜਾ ਦਿੱਤਾ ਗਿਆ। ਹੂਟਰ ਦੀ ਆਵਾਜ਼ ਸੁਣ ਕੇ ਮੁਲਜ਼ਮ ਘਬਰਾ ਗਏ ਅਤੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ।

iTree Network Solutions +91-8699235413

ਇਸ ਦੌਰਾਨ ਪੁਲੀਸ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਤਿੰਨਾਂ ਸ਼ੱਕੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ, ਇਨ੍ਹਾਂ ਦੀ ਪਛਾਣ ਸੰਜੂ ਵਾਸੀ ਚਾਰ ਮਰਲਾ ਕਵਾਟਰ, ਸਾਕਿਮ ਉਰਫ਼ ਸਮੀਰ ਵਾਸੀ ਬਜਰੀ ਕੰਪਨੀ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ।

iTree Network Solutions +91-8699235413

ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਅਨੁਸਾਰ, ਤਿੰਨੇ ਨੌਜਵਾਨ ਸ਼ਹਿਰ ਵਿੱਚ ਫਲਾਂ ਦੀਆਂ ਰੇਹੜੀਆਂ ਲਗਾਉਂਦੇ ਸਨ ਅਤੇ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ATM ਲੁੱਟਣ ਦੀ ਸਾਜ਼ਿਸ਼ ਰਚੀ ਸੀ। ਪੁਲੀਸ ਨੇ ਦੋ ਬਾਲਗ ਮੁਲਜ਼ਮਾਂ ਨੂੰ ਪਠਾਨਕੋਟ ਜੇਲ੍ਹ ਭੇਜ ਦਿੱਤਾ ਹੈ, ਜਦਕਿ ਨਾਬਾਲਗ ਨੂੰ ਹੁਸ਼ਿਆਰਪੁਰ ਦੇ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਪਰਵਿੰਦਰ ਝੋਟਾ ਕਤਲ ਕਾਂਡ ’ਚ ਵੱਡੀ ਖ਼ਬਰ, ਮੁੱਖ ਮੁਲਜ਼ਮ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ

**ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੀ ਮੈਡੀਕਲ ਸਟੋਰ ’ਤੇ...

ASI ਇਕਬਾਲ ਸਿੰਘ ਕਤਲ ਮਾਮਲੇ ’ਚ ਨਵਾਂ ਮੋੜ, ਪੁੱਤਰ ਕੋਮਲ ਦੇ ਕਥਿਤ ਆਡੀਓ ਨੇ ਖੜ੍ਹੇ ਕੀਤੇ ਸਵਾਲ

Buland Kesari/ **ਤਰਨਤਾਰਨ/ਨੌਸ਼ਹਿਰਾ ਪੰਨੂਆਂ:** ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ...

LEAVE A REPLY

Please enter your comment!
Please enter your name here

Related News

ਪੰਜਾਬ ਵਿੱਚ ਨਸ਼ਾ ਤਸਕਰੀ ਦਾ ਵਿਰੋਧ ਕਰਨ ’ਤੇ ਇੱਕ ਹੋਰ ਨੌਜਵਾਨ ਬਿਕਰਮਜੀਤ ਸਿੰਘ ਦਾ ਕਤਲ; ਪੁਲਿਸ ਨੇ ਮੋਬਾਈਲ ਫ਼ੋਨ ਦੇ ਝਗੜੇ ਨੂੰ ਦੱਸਿਆ ਕਾਰਨ

ਮਾੜੀ ਪੰਨਵਾਂ ਪਿੰਡ ’ਚ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋ ਜ਼ਖ਼ਮੀ ਹਸਪਤਾਲ ’ਚ ਦਾਖ਼ਲ Buland Kesari/ ਬਟਾਲਾ, 16 ਅਕਤੂਬਰ: ਬਟਾਲਾ ਪੁਲਿਸ ਜ਼ਿਲ੍ਹੇ ਦੇ...

You cannot copy content of this page