iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਜਲੰਧਰ ਕੇਂਦਰੀ ਹਲਕੇ ਵਿੱਚ ਸਿਆਸੀ ਉਥਲ-ਪੁਥਲ; ਲੋਕ ਫਸੇ ਦੁਚਿੱਤੀ ਵਿੱਚ : ਆਖਿਰ...

ਜਲੰਧਰ ਕੇਂਦਰੀ ਹਲਕੇ ਵਿੱਚ ਸਿਆਸੀ ਉਥਲ-ਪੁਥਲ; ਲੋਕ ਫਸੇ ਦੁਚਿੱਤੀ ਵਿੱਚ : ਆਖਿਰ ਕੰਮ ਕਰਾਉਣ ਕਿਸ ਕੋਲ ਜਾਈਏ, ਐਮਐਲਏ ਕੋਲ ਜਾਂ ਹਲਕਾ ਇੰਚਾਰਜ ਕੋਲ?*

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland Kesari/ ਜਲੰਧਰ ਕੇਂਦਰੀ ਹਲਕੇ ਦੀ ਸਿਆਸਤ ਇਕ ਵਾਰ ਫਿਰ ਗਰਮ ਹੋ ਗਈ ਹੈ। ਹਲਕੇ ਦੇ ਐਮਐਲਏ ਰਮਨ ਅਰੋੜਾ ਜੋ ਕਿ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸਣ ਤੋਂ ਬਾਅਦ ਕੁਝ ਸਮਾਂ ਜੇਲ ਵਿੱਚ ਰਹੇ ਸਨ, ਹੁਣ ਜਮਾਨਤ ‘ਤੇ ਬਾਹਰ ਆ ਕੇ ਰੋਜ਼ਾਨਾ ਆਪਣੇ ਦਫਤਰ ਵਿੱਚ ਬੈਠਣ ਲੱਗ ਪਏ ਹਨ। ਉਨ੍ਹਾਂ ਦੀ ਹਾਜ਼ਰੀ ਨਾਲ ਹਲਕੇ ਵਿੱਚ ਉਮੀਦ ਦਾ ਮਾਹੌਲ ਬਣਿਆ ਸੀ, ਪਰ ਪਾਰਟੀ ਪੱਧਰ ‘ਤੇ ਹੋਈ ਨਵੀਂ ਨਿਯੁਕਤੀ ਨੇ ਸਾਰੇ ਹਿਸਾਬ ਗੜਬੜ ਕਰ ਦਿੱਤੇ ਹਨ।

iTree Network Solutions +91-8699235413

iTree Network Solutions +91-8699235413

ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਨਿਤਿਨ ਕੋਹਲੀ ਨੂੰ ਬਣਾਇਆ ਹੈ, ਜਿਸ ਨਾਲ ਹਲਕੇ ਵਿੱਚ ਦੋ ਅਧਿਕਾਰਤ ਕੇਂਦਰ ਬਣ ਗਏ ਹਨ। ਹੁਣ ਹਲਕੇ ਦੇ ਲੋਕਾਂ ਵਿੱਚ ਇਹ ਸਭ ਤੋਂ ਵੱਡੀ ਮਾਨਸਿਕ ਉਲਝਣ ਬਣ ਗਈ ਹੈ ਕਿ ਉਹ ਆਪਣਾ ਕੰਮ ਕਰਵਾਉਣ ਲਈ ਕਿਸ ਕੋਲ ਜਾਣ — ਆਪਣੇ ਚੁਣੇ ਹੋਏ ਐਮਐਲਏ ਰਮਨ ਅਰੋੜਾ ਕੋਲ ਜਾਂ ਪਾਰਟੀ ਦੁਆਰਾ ਨਿਯੁਕਤ ਨਵੇਂ ਇੰਚਾਰਜ ਨਿਤਿਨ ਕੋਹਲੀ ਕੋਲ!

iTree Network Solutions +91-8699235413

ਕਈ ਲੋਕ ਐਮਐਲਏ ਕੋਲ ਜਾਣ ਤੋਂ ਘਬਰਾਉਂਦੇ ਹਨ ਕਿਉਂਕਿ ਹਲਕੇ ਦੇ ਅੰਦਰਲੇ ਕੁਝ ਲੋਕ ਕਹਿੰਦੇ ਹਨ ਕਿ ਹੁਣ ਸਮੂਹੀ ਸਰਕਾਰੀ ਕੰਮ ਤੇ ਮਨਜ਼ੂਰੀਆਂ ਹਲਕਾ ਇੰਚਾਰਜ ਰਾਹੀਂ ਹੋਣਗੀਆਂ। ਦੂਜੇ ਪਾਸੇ, ਐਮਐਲਏ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਹਲਕੇ ਦੇ ਲੋਕਾਂ ਦੇ ਚੁਣੇ ਨੁਮਾਇੰਦੇ ਹਨ ਅਤੇ ਜੇਕਰ ਲੋਕ ਉਹਨਾਂ ਕੋਲ ਨਹੀਂ ਆਉਂਦੇ ਤਾਂ ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।

ਇਸ ਗੁੰਝਲਦਾਰ ਸਥਿਤੀ ਕਾਰਨ ਸੈਂਟਰਲ ਹਲਕੇ ਦੀ ਆਮ ਜਨਤਾ ਮੁਸੀਬਤ ਵਿੱਚ ਹੈ। ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਇਹ ਹੀ ਸਮਝ ਨਹੀਂ ਆ ਰਹੀ ਕਿ ਆਪਣੇ ਰੋਜ਼ਾਨਾ ਦੇ ਮੁੱਦੇ, ਸਹੂਲਤਾਂ ਅਤੇ ਸ਼ਿਕਾਇਤਾਂ ਕਿਸ ਅੱਗੇ ਰੱਖਣ। ਸਿੱਧਾ ਸਰਕਾਰੀ ਦਫਤਰਾਂ ਵਿੱਚ ਜਾਂਦੇ ਹਨ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ।

ਨਤੀਜੇ ਵਜੋਂ ਹਲਕੇ ਵਿੱਚ ਇੱਕ ਅਸਪਸ਼ਟਤਾ ਅਤੇ ਦੁਚਿੱਤੀ ਦਾ ਮਾਹੌਲ ਬਣ ਗਿਆ ਹੈ, ਜਿਸ ਨਾਲ ਸਰਕਾਰੀ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ।

iTree Network Solutions +91-8699235413

ਜਲੰਧਰ ਸੈਂਟਰਲ ਹਲਕੇ ਵਿਚ ਹੁਣ ਸਿਆਸੀ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੋਵੇਂ ਪਾਸੇ — ਐਮਐਲਏ ਰਮਨ ਅਰੋੜਾ ਅਤੇ ਇੰਚਾਰਜ ਨਿਤਿਨ ਕੋਹਲੀ — ਆਪਣੀ ਪੱਛਾਣ ਮਜਬੂਤ ਕਰਨ ਦੀ ਕੋਸ਼ਿਸ਼ ਕਰਨ ਦੀਆਂ ਕੋਸ਼ਿਸ਼ਾਂ ਰਹੇ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page