ਜਲੰਧਰ ਪੁਲਿਸ ਦੀ ਵੱਡੀ ਕਾਰਵਾਈ ਮਾਣਯੋਗ ਸ੍ਰੀ ਧੰਨਪ੍ਰੀਤ ਕੋਰ (IPS), ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਵੇਚਣ, ਨਸ਼ਾ ਕਰਨ ਵਾਲਿਆਂ ਅਤੇ ਘੋਸ਼ਿਤ ਭਗੋੜਿਆਂ (PO) ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਮਾਣਯੋਗ ਸ੍ਰੀ ਹਰਿੰਦਰ ਸਿੰਘ ਗਿੱਲ (PPS), ADCP City-II ਅਤੇ ਸ੍ਰੀ ਆਤਿਸ਼ ਭਾਟੀਆ (PPS), ACP West ਦੀ ਦੇਖਰੇਖ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਮਿਲ ਰਹੀਆਂ ਹਦਾਇਤਾਂ ਅਨੁਸਾਰ, ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਦੀ ਟੀਮ ਨੇ ਇੰਸਪੈਕਟਰ ਯਾਦਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਡਿਵੀਜ਼ਨ ਨੰਬਰ 5 ਦੀ ਅਗਵਾਈ ਹੇਠ ਕਾਰਵਾਈ ਕੀਤੀ।
ਪੁਲਿਸ ਨੇ ਮਿਤੀ 17 ਜਨਵਰੀ 2026 ਨੂੰ NDPS ਐਕਟ ਤਹਿਤ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਿਨੈ ਸਹੋਤਾ ਪੁੱਤਰ ਰਵੀ ਕੁਮਾਰ ਅਤੇ ਮੰਥਨ ਸਹੋਤਾ ਪੁੱਤਰ ਰਵੀ ਕੁਮਾਰ, ਦੋਵੇਂ ਵਾਸੀ ਮੋਚੀਆ ਮੁਹੱਲਾ, ਬਸਤੀ ਸ਼ੇਖ, ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਦੋਹਾਂ ਦੇ ਕਬਜ਼ੇ ‘ਚੋਂ 41 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਹਨ।
ਇਸੇ ਮੁਹਿੰਮ ਦੌਰਾਨ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਦੋ ਘੋਸ਼ਿਤ ਭਗੋੜਿਆਂ (PO) ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਗ੍ਰਿਫ਼ਤਾਰ ਪੀ.ਓ. ਭਗੋੜੇ:
-
ਰਜਤ ਉਰਫ਼ ਗੋਸ਼ੀ ਪੁੱਤਰ ਵਿਜੈ ਕੁਮਾਰ
ਵਾਸੀ: ਬੈਂਕ ਸਾਈਡ, ਕਬੀਰ ਮੰਦਰ, ਭਾਰਗੋ ਕੈਂਪ
ਹਾਲ ਵਾਸੀ: ਲਸੂੜੀ ਮੁਹੱਲਾ, ਬਸਤੀ ਦਾਨਿਸ਼ਮੰਦਾ, ਜਲੰਧਰ
ਗ੍ਰਿਫ਼ਤਾਰੀ ਮਿਤੀ: 16.01.2026-
FIR ਨੰਬਰ 87 ਮਿਤੀ 04.05.2017, ਧਾਰਾ 61-1-14 ਐਕਸਾਈਜ਼ ਐਕਟ
-
FIR ਨੰਬਰ 155 ਮਿਤੀ 13.09.2017, ਧਾਰਾ 379B, 34 IPC
-
FIR ਨੰਬਰ 55 ਮਿਤੀ 01.04.2021, ਧਾਰਾ 451, 427, 148, 149, 201 IPC
-
-
ਰਾਹੁਲ ਰੰਧਾਵਾ ਪੁੱਤਰ ਮਲਕੀਤ ਸਿੰਘ
ਵਾਸੀ: ਗਲੀ ਨੰਬਰ 01, ਗੁਰੂ ਸੰਤ ਨਗਰ, ਬਸਤੀ ਦਾਨਿਸ਼ਮੰਦਾ, ਜਲੰਧਰ
ਗ੍ਰਿਫ਼ਤਾਰੀ ਮਿਤੀ: 18.01.2026-
FIR ਨੰਬਰ 178 ਮਿਤੀ 26.10.2018, ਧਾਰਾ 323, 324, 148, 149 IPC
-
ਪੁਲਿਸ ਨੇ ਦੱਸਿਆ ਕਿ ਸਾਰੇ ਗ੍ਰਿਫ਼ਤਾਰ ਦੋਸ਼ੀਆਂ ਨੂੰ ਹਸਬ-ਜ਼ਾਬਤਾ ਅਨੁਸਾਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰ ਪੀ.ਓ. ਭਗੋੜਿਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਟੈਗਸ:
ਜਲੰਧਰ ਨਿਊਜ਼, ਪੰਜਾਬ ਪੁਲਿਸ, ਨਸ਼ਾ ਵਿਰੋਧੀ ਮੁਹਿੰਮ, NDPS ਐਕਟ, PO ਭਗੋੜੇ, ਜਲੰਧਰ ਕ੍ਰਾਈਮ, ਤਾਜ਼ਾ ਖ਼ਬਰਾਂ

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








