ਬੁਲੰਦ ਕੇਸਰੀ/ ਜਲੰਧਰ ਵਿੱਚ ਅਜਿਹੇ ਦਰਜਨਾਂ ਇਮੀਗ੍ਰੇਸ਼ਨ ਦਫਤਰ ਅਜਿਹੇ ਖੁੱਲ ਚੁੱਕੇ ਹਨ ਜੋ ਕਿ ਬਿਨਾਂ ਪੰਜਾਬ ਸਰਕਾਰ ਦੇ ਲਾਇਸੈਂਸ ਲਏ ਹੀ ਲੋਕਾਂ ਤੋਂ ਵੀਜ਼ਾ ਦੇ ਨਾਮ ‘ਤੇ ਵਸੂਲੀ ਕਰ ਰਹੇ ਹਨ!
ਹੈਰਾਨੀ ਦੀ ਗੱਲ ਇਹ ਹੈ ਕਿ ਟਰੈਵਲ ਏਜੰਸੀਆਂ ਦੇ ਲਾਇਸੈਂਸ ਜਾਰੀ ਕਰਨ ਲਈ ਜਲੰਧਰ ਦੇ ਡੀਸੀ ਦਫਤਰ ਵਿੱਚ ਖਾਸ ਬ੍ਰਾਂਚ ਬਣੀ ਹੋਈ ਹੈ। ਇਸ ਤੋਂ ਇਲਾਵਾ ਟਰੈਵਲ ਏਜੈਂਟਾਂ ਦੇ ਨਾਲ ਸੰਬੰਧਿਤ ਧੋਖਾਧੜੀਆਂ ਦੇ ਕੇਸਾਂ ਨੂੰ ਡੀਲ ਕਰਨ ਲਈ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਸੈਲ ਦਾ ਗਠਨ ਕੀਤਾ ਹੋਇਆ ਹੈ। ਜਿਸ ਨੂੰ ਏਸੀਪੀ ਲੈਵਲ ਦੇ ਅਧਿਕਾਰੀ ਖੁਦ ਦੇਖਦੇ ਹਨ।
ਇਸ ਦੇ ਬਾਵਜੂਦ ਜਲੰਧਰ ਵਿੱਚ ਜਿਸ ਤਰੀਕੇ ਨਾਲ ਧੜੱਲੇ ਨਾਲ ਬਿਨਾਂ ਲਾਈਸੈਂਸ ਦੇ ਇਮੀਗ੍ਰੇਸ਼ਨ ਦਫਤਰ ਚੱਲ ਰਹੇ ਹਨ , ਉਸ ਤੋਂ ਸਾਫ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। ਲੱਗਦਾ ਇੰਝ ਹੈ ਜਿਵੇਂ ਜਾਂ ਤਾਂ ਇਹਨਾਂ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਪੁਲਿਸ ਮੁਲਾਜ਼ਮਾਂ ਅਤੇ ਲਾਇਸੈਂਸ ਬਰਾਂਚ ਦੇ ਮੁਲਾਜ਼ਮਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ ਤਾਂ ਕਿ ਕੋਈ ਵੀ ਇਹਨਾਂ ਦੀਆਂ ਗੜਬੜੀਆਂ ਦੀ ਜਾਂਚ ਨਾ ਕਰੇ।
ਦੂਜੇ ਪਾਸੇ ਪੀਪੀਆਰ ਮਾਲ ਵਿੱਚ ਚੱਲ ਰਹੇ ਬਿਨਾਂ ਲਾਇਸੈਂਸ ਵਾਲੇ ਇਮੀਗਰੇਸ਼ਨ ਦਫਤਰ ਦਾ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਹੈ।
ਜਿਸ ਵਿੱਚ ਦਫਤਰ ਦੇ ਬਾਹਰ ਨਾ ਤਾਂ ਕੋਈ ਬੋਰਡ ਲੱਗਾ ਹੈ ਨਾ ਹੀ ਬਾਹਰੋਂ ਪਤਾ ਚਲਦਾ ਹੈ ਕਿ ਇਮੀਗ੍ਰੇਸ਼ਨ ਦਾ ਦਫਤਰ ਹੈ ਪਰ ਅੰਦਰ ਤਿੰਨ ਤੋਂ ਚਾਰ ਕੌਂਸਲਰਾਂ ਬੈਠੀਆਂ ਦਿਖਾਈ ਦੇ ਰਹੀਆਂ ਹਨ। ਜੋ ਕਿ ਸਟਿੰਗ ਆਪਰੇਸ਼ਨ ਕਰਨ ਵਾਲੇ ਵਿਅਕਤੀ ਨੂੰ ਵੀਜ਼ਾ ਦੇ ਬਾਰੇ ਸਾਰੀ ਜਾਣਕਾਰੀ ਦੇ ਰਹੀਆਂ ਹਨ। ਇਸ ਵਿੱਚ ਦਫਤਰ ਦੀ ਇੱਕ ਮੁਲਾਜ਼ਮ ਸਾਫ ਕਹਿ ਰਹੀ ਹੈ ਕਿ ਅਜੇ ਉਹਨਾਂ ਦਾ ਲਾਇਸੈਂਸ ਅਪਲਾਈ ਕੀਤਾ ਹੋਇਆ ਹੈ ਪਰ ਆਇਆ ਨਹੀਂ ਹੈ।
ਅਜਿਹੇ ਵਿੱਚ ਸਾਫ ਹੈ ਕਿ ਬਿਨਾਂ ਲਾਇਸੈਂਸ ਲਏ ਟਰੈਵਲ ਏਜੈਂਟ ਆਪਣੇ ਦਫਤਰ ਖੋਲੀ ਬੈਠੇ ਹਨ। ਕੱਲ ਨੂੰ ਅਜਿਹਾ ਕੋਈ ਏਜੈਂਟ ਜੇਕਰ ਧੋਖਾਧੜੀ ਕਰ ਜਾਂਦਾ ਹੈ ਜਾਂ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਇਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਹੀ ਭੁਗਤਣਾ ਪਵੇਗਾ ਨਾ ਕਿ ਪ੍ਰਸ਼ਾਸਨ ਜਾਂ ਪੁਲਿਸ ਮੁਲਾਜ਼ਮਾਂ ਨੂੰ!
ਹੁਣ ਵੇਖਣਾ ਇਹ ਹੋਵੇਗਾ ਕਿ ਪੀਪੀਆਰ ਮਾਲ ਦਾ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ ਕੀ ਜਲੰਧਰ ਪੁਲਿਸ ਕਮਿਸ਼ਨਰੇਟ ਇਸ ਮਾਮਲੇ ਵਿੱਚ ਬਿਨਾਂ ਲਾਇਸੈਂਸ ਦੇ ਦਫਤਰ ਖੋਲੀ ਬੈਠੇ ਏਜੰਟਾਂ ਖਿਲਾਫ ਐਫਆਈਆਰ ਦਰਜ ਕਰਕੇ ਇਸ ਫਰਜ਼ੀਵਾੜੇ ‘ਤੇ ਲਗਾਮ ਕੱਸੇਗਾ ਜਾਂ ਫਿਰ ਆਮ ਜਨਤਾ ਨਾਲ ਹੋ ਰਹੀ ਠੱਗੀ ਨੂੰ ਵੇਖ ਕੇ ਪੁਲਿਸ ਪ੍ਰਸ਼ਾਸਨ ਅੱਖਾਂ ਮੀਚੀ ਬੈਠਾ ਰਵੇਗਾ?

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








