iTree Network Solutions +91-8699235413
iTree Network Solutions +91-8699235413
iTree Network Solutions +91-8699235413
HomecityBe Careful: ਪੰਜਾਬ ਵਿੱਚ ਸਾਹਮਣੇ ਆਇਆ ਡਿਜੀਟਲ ਅਰੈਸਟ ਦਾ ਮਾਮਲਾ! ਔਰਤ ਨੂੰ...

Be Careful: ਪੰਜਾਬ ਵਿੱਚ ਸਾਹਮਣੇ ਆਇਆ ਡਿਜੀਟਲ ਅਰੈਸਟ ਦਾ ਮਾਮਲਾ! ਔਰਤ ਨੂੰ ਡਿਜੀਟਲ ਅਰੈਸਟ ਕਰਕੇ 96 ਲੱਖ ਦੀ ਕੀਤੀ ਠੱਗੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਜ਼ਿਲ੍ਹੇ ਦੀ ਇਕ ਸੇਵਾਮੁਕਤ ਮਹਿਲਾ ਲੈਕਚਰਾਰ ਨੂੰ ਡਿਜੀਟਲ ਅਰੈਸਟ ਕਰ ਕੇ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਹੈ, ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ, ਰੂਪਨਗਰ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਿਜੀਟਲ ਅਰੈਸਟ ਦੌਰਾਨ ਔਰਤ ਨਾਲ 99 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ।

ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ 18 ਨਵੰਬਰ ਨੂੰ ਉਸ ਦੇ ਮੋਬਾਈਲ ‘ਤੇ ਵੀਡੀਓ ਕਾਲ ਆਈ ਸੀ। ਜਿਸ ਰਾਹੀਂ ਉਸ ਨਾਲ ਧੋਖਾ ਕੀਤਾ ਗਿਆ। ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਮਹਿਲਾ ਨੇ ਦੱਸਿਆ ਕਿ ਜਦੋਂ ਵਟਸਐਪ ‘ਤੇ ਵੀਡੀਓ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਮੁੰਬਈ ਦਾ ਅਧਿਕਾਰੀ ਦੱਸਿਆ ਤਾਂ ਉਸ ਨੇ ਵੀਡੀਓ ਕਾਲ ਕਰਨ ਦਾ ਕਾਰਨ ਪੁੱਛਿਆ। ਔਰਤ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਚਿਤਾਵਨੀ ਦਿੱਤੀ ਕਿ ਫੋਨ ਬੰਦ ਕਰਨ ਦੀ ਗ਼ਲਤੀ ਨਾ ਕਰੋ ਕਿਉਂਕਿ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਗਿਆ ਹੈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਤੁਹਾਡੇ ਖ਼ਿਲਾਫ਼ ਕ੍ਰਾਈਮ ਬ੍ਰਾਂਚ ਮੁੰਬਈ ‘ਚ ਮਨੀ ਲਾਂਡ੍ਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ।

iTree Network Solutions +91-8699235413
iTree Network Solutions +91-8699235413

ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਡੀਐੱਚਐੱਲ ਕੰਪਨੀ ਦੇ ਕਰਮਚਾਰੀ ਦਾ ਗਵਾਹ ਵਜੋਂ ਜ਼ਿਕਰ ਕੀਤਾ ਅਤੇ ਕਿਹਾ ਕਿ ਹੁਣ ਸਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਗੱਲ ਕਰਨਗੇ। ਜਿਸ ਸੀਨੀਅਰ ਅਧਿਕਾਰੀ ਨਾਲ ਉਸ ਨੇ ਗੱਲ ਕੀਤੀ ਉਹ ਉਰਦੂ ਭਾਸ਼ਾ ਵਿਚ ਗੱਲ ਕਰ ਰਿਹਾ ਸੀ। ਜਿਸ ਨੇ ਪੁਸ਼ਟੀ ਕੀਤੀ ਕਿ ਮੇਰੇ (ਪੀੜਤ ਔਰਤ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੇ ਕਿਹਾ ਕਿ ਤੁਹਾਡੇ ਆਧਾਰ ਕਾਰਡ ਮੁਤਾਬਕ ਤੁਹਾਡੇ ਛੇ ਖਾਤੇ ਖੁੱਲ੍ਹੇ ਹਨ, ਜਿਨ੍ਹਾਂ ਰਾਹੀਂ ਮਨੀ ਲਾਂਡ੍ਰਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਧਮਕੀ ਦਿੱਤੀ ਕਿ ਇਸ ਮਾਮਲੇ ਦੀ ਵੀ ਆਰਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਔਰਤ ਅਨੁਸਾਰ ਉਹ ਕਾਫ਼ੀ ਡਰੀ ਹੋਈ ਸੀ, ਜਦੋਂ ਕਿ ਇਸੇ ਦੌਰਾਨ ਕਾਲ ‘ਤੇ ਇਕ ਹੋਰ ਵਿਅਕਤੀ ਆਇਆ, ਜਿਸ ਨੇ ਆਪਣਾ ਨਾਂ ਬਲ ਸਿੰਘ ਰਾਜਪੂਤ ਦੱਸਦੇ ਹੋਏ ਕਿਹਾ ਕਿ ਉਹ ਡੀਜੀ ਕ੍ਰਾਈਮ ਮੁੰਬਈ ਹੈ, ਜਦਕਿ ਉਸ ਦੀ ਕੁਰਸੀ ਦੇ ਪਿੱਛੇ ਕ੍ਰਾਈਮ ਬ੍ਰਾਂਚ ਦਾ ਲੋਗੋ ਵੀ ਦਿਖਾਈ ਦੇ ਰਿਹਾ ਸੀ । ਵਿਅਕਤੀ ਨੇ ਗੱਲ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ ਅਤੇ ਵੀਡੀਓ ਕਾਲ ਰਾਹੀਂ ਮੈਨੂੰ ਡਿਜੀਟਲ ਅਰੈਸਟ ਵਾਰੰਟ ਵੀ ਦਿਖਾਇਆ। ਰਾਤ ਨੂੰ ਵੀ ਉਸ ਨੂੰ ਕਾਲ ‘ਤੇ ਰੱਖਿਆ ਤੇ ਸਵੇਰੇ ਬੈਂਕ ਜਾ ਕੇ ਪੈਸੇ ਟਰਾਂਸਫਰ ਕਰਨ ਲਈ ਕਿਹਾ ਤੇ ਕਿਹਾ ਕਿ ਜੇਕਰ ਤੁਸੀਂ ਆਰਬੀਆਈ ਦੀ ਜਾਂਚ ਵਿਚ ਮਨੀ ਲਾਂਡ੍ਰਿੰਗ ਵਿਚ ਸ਼ਾਮਲ ਨਹੀਂ ਪਾਏ ਗਏ ਤਾਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ, ਨਹੀਂ ਤਾਂ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹੋ।

ਔਰਤ ਨੇ ਦੱਸਿਆ ਕਿ ਉਹ ਏਨੀ ਡਰੀ ਹੋਈ ਸੀ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਸ ਨੂੰ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਡਿਜੀਟਲ ਅਰੈਸਟ ਦਾ ਆਰਡਰ ਭੇਜਿਆ ਗਿਆ ਅਤੇ ਉਸ ਤੋਂ 99 ਲੱਖ 49 ਹਜ਼ਾਰ 68 ਰੁਪਏ ਟਰਾਂਸਫਰ ਕਰਵਾ ਲਏ ਗਏ। ਪੈਸਿਆਂ ਦੇ ਟਰਾਂਸਫਰ ਦੇ ਨਾਲ ਉਸ ਨੂੰ ਡਿਜੀਟਲ ਅਰੈਸਟ ਤੋਂ ਮੁਕਤ ਕਰ ਦਿੱਤਾ ਗਿਆ। ਔਰਤ ਨੇ ਦੱਸਿਆ ਕਿ ਇਸ ਧੋਖਾਧੜੀ ਬਾਰੇ ਪਤਾ ਲੱਗਣ ‘ਤੇ ਉਸ ਨੇ ਰੂਪਨਗਰ ਦੇ ਸਾਈਬਰ ਕ੍ਰਾਈਮ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਸਾਈਬਰ ਕ੍ਰਾਈਮ ਦੇ ਇੰਚਾਰਜ ਇੰਸਪੈਕਟਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਸਾਈਬਰ ਫਰਾਡਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਬਾਲੀਵੁੱਡ ਦੇ ਮਸ਼ਹੂਰ ਲੇਖਕ ਸਲੀਮ ਖਾਨ ਬਿਮਾਰ, ਲੀਲਾਵਤੀ ਹਸਪਤਾਲ ਵਿੱਚ ਦਾਖਲ

ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਲੇਖਕ ਅਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ...

You cannot copy content of this page