Buland kesari/Road Accident; ਦੇਰ ਰਾਤ ਫਰੀਦਕੋਟ ਦੇ ਪਿੰਡ ਕਲੇਰ ਕੋਲ ਇੱਕ ਤੇਜ਼ ਰਫ਼ਤਾਰ ਕਾਰ ਨੇ ਰਸਤੇ ‘ਚ ਜਾ ਰਹੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੇ ਚੱਲਦੇ ਬਾਈਕ ਸਵਾਰ ਦੀ ਮੋਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਨਜ਼ਦੀਕ ਖੜੇ ਪਿੰਡ ਦੇ ਲੋਕਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ ਅਤੇ ਕਾਰ ਚਾਲਕ ਨੂੰ ਮੌਕੇ ਤੇ ਫੜ ਲਿਆ। ਜਦਕਿ ਇੱਕ ਕਾਰ ਸਵਾਰ ਮੌਕੇ ਤੋਂ ਭੱਜ ਗਿਆ। ਮੌਕੇ ਤੇ ਮੌਜੂਦ ਲੋਕਾਂ ਮੁਤਾਬਿਕ ਬਾਈਕ ਸਵਾਰ ਜੋ ਪਿੰਡ ਟਹਿਣਾ ਵਿਖੇ ਕੋਲਡ ਸਟੋਰ ਚ ਕੰਮ ਕਰਦਾ ਸੀ। ਜਦੋਂ ਉਹ ਰਾਤ ਨੂੰ ਆਪਣੀ ਡਿਊਟੀ ਖਤਮ ਕਰ ਆਪਣੇ ਬਾਈਕ ਤੇ ਵਾਪਿਸ ਪਿੰਡ ਜਾ ਰਿਹਾ ਸੀ ਉਸ ਸਮੇਂ ਪਿੰਡ ਕਲੇਰ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਇਸਦੇ ਚੱਲਦੇ ਬਾਈਕ ਸਵਾਰ ਹੇਠਾਂ ਡਿੱਗ ਪਿਆ। ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਫਿਲਹਾਲ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਕਾਰ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਮੈਡੀਕਲ ਹਸਪਤਾਲ ਮੋਰਚਰੀ ‘ਚ ਭੇਜਿਆ ਗਿਆ, ਜਿਥੇ ਅੱਜ ਉਸਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।

iTree Network Solutions +91-8699235413
iTree Network Solutions +91-8699235413