iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਦੁਬਈ ਦੇ ਪ੍ਰਿੰਸ ਸ਼ੇਖ ਹਮਦਾਨ ਘਰ ਆਈ ਨੰਨ੍ਹੀ ਪਰੀ, ਨਾਂ ਰੱਖਿਆ ‘ਹਿੰਦ’,...

ਦੁਬਈ ਦੇ ਪ੍ਰਿੰਸ ਸ਼ੇਖ ਹਮਦਾਨ ਘਰ ਆਈ ਨੰਨ੍ਹੀ ਪਰੀ, ਨਾਂ ਰੱਖਿਆ ‘ਹਿੰਦ’, ਜਾਣੋ ਖਾਸ ਵਜ੍ਹਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਦੁਬਈ ਦੇ ਕ੍ਰਾਊਨ ਪ੍ਰਿੰਸ ਹਮਦਾਨ ਦੇ ਘਰ ਧੀ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਂ ‘ਹਿੰਦ’ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਪੁੱਤ ਤੇ ਇਕ ਧੀ ਵੀ ਹੈ। ਹਮਦਾਨ ਸਾਲ 2008 ਤੋਂ ਹੀ ਦੁਬਈ ਦੇ ਕ੍ਰਾਊਨ ਪ੍ਰਿੰਸ ਹਨ। ਨਾਲ ਹੀ ਉਹ ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਵੀ ਹਨ।ਦੁਬਈ

ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਮਦਾਨ ਨੇ ਧੀ ਦਾ ਨਾਂ ‘ਹਿੰਦ’ ਆਪਣੀ ਨਾਂ ਸ਼ੇਖਾ ਹਿੰਦ ਬਿੰਤ ਮਕਤੂਮ ਬਿਨ ਜੁਮਾ ਅਲ ਮਕਤੂਮ ਦੇ ਸਨਮਾਨ ਵਿੱਚ ਨਾਂ ਰੱਖਿਆ ਹੈ। ਸ਼ੇਖ ਹਮਦਾਨ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਸ਼ੇਖ ਹਿੰਦ ਬਿਨਤ ਮਕਤੂਮ ਬਿਨ ਜੁਮਾ ਅਲ ਮਕਤੂਮ ਦਾ ਦੂਜਾ ਪੁੱਤਰ ਹੈ। ਸ਼ੇਖ ਹਮਦਾਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਲਗਭਗ 17 ਮਿਲੀਅਨ ਹੈ। ਉਹ@faz3 ‘ਤੇ ਪੋਸਟ ਜ਼ਰੀਏ ਆਪਣੀ ਜੀਵਨ ਦੀਆਂ ਝਲਕੀਆਂ ਸਾਂਝਾ ਕਰਦੇ ਹਨ।

ਸ਼ੇਖ ਹਮਦਾਨ ਨੇ ਸ਼ੇਖਾ ਬਿੰਤ ਸਈਦ ਬਿਨ ਥਾਨੀ ਅਲ ਮਕਤੂਮ ਨਾਲ ਸਾਲ 2019 ਵਿਚ ਵਿਆਹ ਕੀਤਾ ਸੀ। ਸ਼ੇਖਾ ਦੁਬਈ ਦੇ ਸ਼ਾਸਕ ਪਰਿਵਾਰ ਅਲ ਮਕਤੂਮ ਪਰਿਵਾਰ ਤੋਂ ਹੈ। ਸ਼ਾਹੀ ਜੀਵਨ ਜਿਊਣ ਦੇ ਬਾਅਦ ਵੀ ਉਹ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਧੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਬੇਟੇ ਤੇ ਇਕ ਧੀ ਹੈ। ਜੁੜਵਾ ਸ਼ੇਖਾ ਤੇ ਰਾਸ਼ਿਦ ਦਾ ਜਨਮ ਮਈ 2021 ਵਿਚ ਹੋਇਆ ਸੀ ਤੇ ਫਰਵਰੀ 2023 ਵਿਚ ਪੁੱਤ ਦਾ ਜਨਮ ਹੋਇਆ ਜਿਸ ਦਾ ਨਾਂ ਮੁਹੰਮਦ ਬਿਨ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਰੱਖਿਆ ਗਿਆ ਸੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page