Buland Kesari; ਜਲੰਧਰ ਦੇ ਨਟੋਰੀਅਸ ਰੈਸਟੋਰੈਂਟ ਵਿਚ ਕਿੱਟੀ ਪਾਰਟੀ ਕੇ ਦੌਰਾਨ ਸ਼ਨੀਵਾਰ ਰਾਤ ਨੂੰ ਸ਼ਹਿਰ ਦੇ ਕਈ ਅਮੀਰਜ਼ਾਦਿਆਂ ਵਿਚਾਲੇ ਮਾਰ ਕੁੱਟ ਦੀ ਘਟਨਾ ਨੇ ਸ਼ਹਿਰ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ। ਅਮੀਰ ਜਾਦਿਆਂ ਦੀ ਇਸ ਲੜਾਈ ਨੇ ਕਈਆਂ ਦੀਆਂ ਜੇਬਾਂ ਭਰ ਦਿੱਤੀਆਂ ਹਨ ਹਨ।
ਸੂਤਰਾਂ ਮੁਤਾਬਕ ਇਸ ਸਾਰੇ ਕੇਸ ਨੂੰ ਠੱਪ ਕਰਨ ਲਈ ਕੁਝ ਪੁਲਿਸ ਅਧਿਕਾਰੀ, ਸਿਆਸਤਦਾਨ ਅਤੇ ਪੱਤਰਕਾਰ ਜੀ ਤੋੜ ਮਿਹਨਤ ਕਰ ਰਹੇ ਹਨ।
ਇਸ ਮਾਰਕੁੱਟ ਘਟਨਾ ਵਿੱਚ ਸ਼ਹਿਰ ਦੇ ਕਈ ਅਮੀਰ ਘਰਾਂ ਦੇ ਮੁੰਡੇ ਸ਼ਾਮਿਲ ਸਨ। ਜੋ ਕਿ ਇੱਕ ਕਿੱਟੀ ਪਾਰਟੀ ਦੇ ਦੌਰਾਨ ਇਕੱਠੇ ਹੋਏ ਸਨ। ਜਾਂਣਕਾਰੀ ਮੁਤਾਬਕ ਇਸ ਮੌਕੇ ਹਵੇਲੀ ਤੋਂ ਅੱਗੇ ਫਗਵਾੜਾ ਹਾਈਵੇ ‘ਤੇ ਬਣੇ ਈਸਟ ਗੁੱਡ ਵਿਲੇਜ ਦੇ ਮਾਲਿਕ ਦਾ ਬੇਟਾ ਵੀ ਸ਼ਾਮਿਲ ਸੀ। ਜਿਸ ‘ਤੇ ਆਰੋਪ ਲੱਗੇ ਹਨ ਕਿ ਉਸਨੇ ਪਾਰਟੀ ਦੌਰਾਨ ਗਾਲੀ ਗਲੋਚ ਤੇ ਮਾਰ ਕੁਟਾਈ ਕੀਤੀ ਹੈ।
ਜਦਕਿ ਦੂਜੇ ਪਾਸੇ ਈਸਟ ਵੁਡ ਦੇ ਮਾਲਕ ਦੇ ਬੇਟੇ ਵੱਲੋਂ ਇਹ ਆਰੋਪ ਲਗਾਏ ਜਾ ਰਹੇ ਹਨ ਕਿ ਉਸ ਦੇ ਨਾਲ ਕਿਟੀ ਪਾਰਟੀ ਵਿੱਚ ਸ਼ਾਮਿਲ ਕੁਝ ਲੜਕਿਆਂ ਨੇ ਮਾਰ ਕਟਾਈ ਕੀਤੀ ਹੈ। ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਬਹਿਸਬਾਜ਼ੀ ਹੁੰਦੀ ਦਿਖਾਈ ਦੇ ਰਹੀ ਹੈ।
ਵੇਖਣਾ ਹੋਵੇਗਾ ਕਿ ਕੀ ਇਸ ਮਾਮਲੇ ਵਿੱਚ ਪੁਲਿਸ ਇਸ ਲਈ ਆਰੋਪੀਆਂ ਤੱਕ ਪਹੁੰਚ ਪਾਂਦੀ ਹੈ ਜਾਂ ਫਿਰ ਸ਼ਹਿਰ ਦੇ ਕਈ ਵੱਡੇ ਰਸੂਖਦਾਰ ਪਰਿਵਾਰਾਂ ਨਾਲ ਸੰਬੰਧਿਤ ਇਹਨਾਂ ਮੁੰਡਿਆਂ ਦੀ ਲੜਾਈ ਨੂੰ ਸਿਆਸੀ ਦਬਾਅ ਵਿੱਚ ਸਮਝੌਤਾ ਕਰਾ ਕੇ ਖਤਮ ਕਰ ਦਿੱਤਾ ਜਾਂਦਾ।
ਫਿਲਹਾਲ ਚਰਚਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਕੁਝ ਵੱਡੇ ਸਿਆਸੀ ਲੋਕ ਅਤੇ ਮੀਡੀਆ ਨਾਲ ਸੰਬੰਧਿਤ ਕੁੱਝ ਲੋਕ ਸਮਝੌਤਾ ਕਰਾਉਣ ਦੇ ਚੱਕਰਾਂ ਵਿੱਚ ਆਪਣੀਆਂ ਜੇਬਾਂ ਭਰ ਰਹੇ ਹਨ।
ਉਥੇ ਹੀ ਦੂਜੇ ਪਾਸੇ ਮਾਮਲੇ ਵਿੱਚ ਪੁਲਿਸ ਵੱਲੋਂ ਵੀ ਖੋਜ ਬੀਨ ਜਾਰੀ ਹੈ। ਪਰ ਦੇਖਣਾ ਹੋਵੇਗਾ ਕਿ ਕਦੋਂ ਪੁਲਿਸ ਸਾਰੇ ਹਮਲੇ ਤੋਂ ਪਰਦਾ ਚੁੱਕਦੀ ਹੈ ਅਤੇ ਕੀ ਸਹੀ ਆਰੋਪੀਆਂ ‘ਤੇ ਸ਼ਿਕੰਜਾ ਦੱਸਿਆ ਜਾਂਦਾ ਹੈ ਜਾਂ ਫਿਰ ਵਗਦੀ ਗੰਗਾ ਵਿੱਚ ਪੁਲਿਸ ਵੀ ਹੱਥ ਧੋਂਦੀ ਨਜ਼ਰ ਆਉਂਦੀ ਹੈ।
ਮਾਮਲੇ ਵਿੱਚ ਥਾਣਾ ਚਾਰ ਦੇ SHO ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਸੀਸੀਟੀਵੀ ਫੁਟੇਜ ਅਤੇ ਬਿਆਨਾਂ ਵਾਸਤੇ ਵੀ ਰੈਸਟੋਰੈਂਟ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








