Homebeautyਨੌਹਾਂ ਨੂੰ ਕੁਦਰਤੀ ਤੌਰ 'ਤੇ ਸੁੰਦਰ ਤੇ ਮਜ਼ਬੂਤ ਬਣਾਈ ਰੱਖਣ ਲਈ ਟ੍ਰਾਈ...

ਨੌਹਾਂ ਨੂੰ ਕੁਦਰਤੀ ਤੌਰ ‘ਤੇ ਸੁੰਦਰ ਤੇ ਮਜ਼ਬੂਤ ਬਣਾਈ ਰੱਖਣ ਲਈ ਟ੍ਰਾਈ ਕਰੋ ਇਹ Tips

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

Buland kesari; Nails art-ਹਰ ਲੜਕੀ ਚਾਹੁੰਦੀ ਹੈ ਕਿ ਉਸ ਦੇ ਨਹੁੰ ਮਜ਼ਬੂਤ ​​ਰਹਿਣ, ਤਾਂ ਕਿ ਉਹ ਵਾਰ-ਵਾਰ ਨਾ ਟੁੱਟਣ ਅਤੇ ਉਸ ਦੇ ਹੱਥਾਂ ਦੀ ਖੂਬਸੂਰਤੀ ਵੀ ਬਰਕਰਾਰ ਰਹੇ। ਮਾਹਿਰਾਂ ਮੁਤਾਬਕ ਨਹੁੰਆਂ ਨੂੰ ਮਜ਼ਬੂਤ ​​ਰੱਖਣ ਲਈ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਸਹੀ ਖੁਰਾਕ ਦਾ ਪਾਲਣ ਕਰਨਾ ਚਾਹੀਦਾ ਹੈ। 

ਨਾਲ ਹੀ ਨਹੁੰਆਂ ਨੂੰ ਸਾਫ਼ ਰੱਖਣਾ ਅਤੇ ਸਖ਼ਤ ਰਸਾਇਣਾਂ ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਆਪਣੇ ਨਹੁੰਆਂ ਨੂੰ ਕੁਦਰਤੀ ਤੌਰ ‘ਤੇ ਸੁੰਦਰ ਅਤੇ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰਲੂ ਨੁਸਖਿਆਂ ਬਾਰੇ ਦਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਨਹੁੰਆਂ ਨੂੰ ਕੁਦਰਤੀ ਤੌਰ ‘ਤੇ ਸੁੰਦਰ ਅਤੇ ਮਜ਼ਬੂਤ ਬਣਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ

ਨਾਰੀਅਲ ਦਾ ਤੇਲ : 

ਜੇਕਰ ਤੁਸੀਂ ਨਹੁੰਆਂ ਨੂੰ ਸੁੰਦਰ ਅਤੇ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ ਗੁਣ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ। ਇਸ ਨੂੰ ਥੋੜਾ ਜਿਹਾ ਗਰਮ ਕਰਨ ਤੋਂ ਬਾਅਦ ਰੋਜ਼ਾਨਾ ਇਸ ਨੂੰ ਲਗਾਉਣ ਨਾਲ ਨਹੁੰਆਂ ਦਾ ਵਾਧਾ ਚੰਗਾ ਹੁੰਦਾ ਹੈ।

ਨਿੰਬੂ ਦਾ ਰਸ : 

ਮਾਹਿਰਾਂ ਮੁਤਾਬਕ ਵਿਟਾਮਿਨ ਸੀ ਨਹੁੰਆਂ ਦੀ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਇਸ ਲਈ ਨਿੰਬੂ ਦਾ ਰਸ ਦਿਨ ‘ਚ ਇਕ ਵਾਰ ਆਪਣੇ ਪੈਰਾਂ ਦੇ ਉਂਗਲਾਂ ਅਤੇ ਹੱਥਾਂ ਦੇ ਨਹੁੰਆਂ ‘ਤੇ ਲਗਾਓ ਅਤੇ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਸੰਤਰੇ ਦਾ ਰਸ : 

ਸੰਤਰੇ ਦਾ ਰਸ ਵੀ ਨਹੁੰਆਂ ਦੀ ਸਿਹਤ ਲਈ ਵਧੀਆ ਹੁੰਦਾ ਹੈ ਅਤੇ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟਸ ਗੁਣ ਪਾਏ ਜਾਣਦੇ ਹਨ। ਇਸ ਲਈ ਸੰਤਰੇ ਦੇ ਰਸ ਦੀਆਂ ਬੂੰਦਾਂ ਆਪਣੇ ਪੈਰਾਂ ਅਤੇ ਹੱਥਾਂ ਦੇ ਨਹੁੰਆਂ ‘ਤੇ ਲਗਾਓ ਅਤੇ ਫਿਰ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਬਾਇਓਟਿਨ ਦਾ ਸੇਵਨ : 

ਬਾਇਓਟਿਨ ਨਹੁੰਆਂ ਦੀ ਸਿਹਤ ਨੂੰ ਬਰਕਰਾਰ ਰੱਖਦਾ ਹੈ। ਇਸ ਲਈ ਤੁਹਾਨੂੰ ਬਾਇਓਟਿਨ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨਾ ਚਾਹੀਦਾ ਹੈ। ਜਿਵੇਂ ਕੇਲਾ ਅਤੇ ਐਵੋਕਾਡੋ।

ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ : 

ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਨਹੁੰ ਸਿਹਤਮੰਦ ਰਹਿੰਦੇ ਹਨ। ਇਸ ਲਈ ਜਿੰਨਾ ਹੋ ਸਕੇ ਪਾਲਕ, ਮੇਥੀ ਅਤੇ ਬਰੋਕਲੀ ਵਰਗੀਆਂ ਸਬਜ਼ੀਆਂ ਦਾ ਸੇਵਨ ਕਰੋ।

ਲਸਣ ਦਾ ਤੇਲ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਲਸਣ ‘ਚ ਸੇਲੇਨੀਅਮ ਹੁੰਦਾ ਹੈ, ਜੋ ਕਿ ਨਹੁੰਆਂ ਦੀ ਸਿਹਤ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਇਸ ਲਈ ਮਾਸਕ ਦੇ ਤੌਰ ‘ਤੇ ਨਹੁੰਆਂ ‘ਤੇ ਲਸਣ ਦਾ ਪੇਸਟ ਜਾਂ ਤੇਲ ਲਗਾਓ।

ਸ਼ਹਿਦ : 

ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਮਾਸਕ ਦੇ ਤੌਰ ‘ਤੇ ਨਹੁੰਆਂ ‘ਤੇ ਲਗਾਓ। ਇਨਫੈਕਸ਼ਨ ਤੋਂ ਬਚਾਉਣ ਦੇ ਨਾਲ-ਨਾਲ ਇਹ ਨਹੁੰਆਂ ਦੇ ਕਟਕਲ ਨੂੰ ਸਿਹਤਮੰਦ ਅਤੇ ਨਰਮ ਰੱਖਦੇ ਹਨ।

ਜੈਤੂਨ ਦਾ ਤੇਲ : 

ਕਮਜ਼ੋਰ ਨਹੁੰਆਂ ਨੂੰ ਦੁਬਾਰਾ ਸਿਹਤਮੰਦ ਬਣਾਉਣ ਲਈ ਨਹੁੰਆਂ ‘ਤੇ ਜੈਤੂਨ ਦਾ ਤੇਲ ਲਗਾਓ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

वोटरों ने विश्वास जताया, इसके लिए धन्यवाद! अगली बार फिर कोशिश करेंगे: वंदना विक्रांत मदान

नगर निगम चुनाव में जालंधर से वार्ड नंबर 33 में भारतीय जनता पार्टी की उम्मीदवार वंदना विक्रांत मदान चुनावी मैदान में उतरी थीं, जिन्हें...

You cannot copy content of this page