ਜਲੰਧਰ ਪੁਲਿਸ ਅਕਤੂਬਰ (ਕ੍ਰਾਈਮ ਡਿਸਕ) ਨਜ਼ਦੀਕੀ ਪਿੰਡ ਤੱਲਣ ਵਿੱਚ ਜ਼ੋ 18 ਮਈ ਨੂੰ ਨੈਸ਼ਨਲ ਖਿਡਾਰਨ ਪਿ੍ਆ ਅਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਹੋਈ ਸੀ ਉਸ ਮਾਮਲੇ ਵਿੱਚ 8 ਅਗਸਤ ਨੂੰ ਕਰੋਸ ਹੋਣ ਦੇ ਬਾਵਜੂਦ ਵੀ ਪਤਾਰਾ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਪਤਾ ਨਹੀਂ ਕਿਉਂ ਗੁਰੇਜ਼ ਕਰ ਰਹੀ ਹੈ.

ਪਿ੍ਆ ਨੇ ਦੱਸਿਆ ਕਿ 18 ਮਈ ਨੂੰ ਗੁਆਂਢ ਰਹਿਣ ਵਾਲੇ ਮਨਜਿੰਦਰ ਸਿੰਘ ਓਰਫ ਕਾਲਾ, ਉਸ ਦੀ ਪਤਨੀ ਨੀਤੂ, ਉਸ ਦੇ ਸਾਥੀ ਪ੍ਰੇਮ ਵੰਸਲ ਤਿੰਨੇ ਵਾਸੀ ਪਿੰਡ ਤੱਲਣ, ਸੱਸ ਗੁਰਦੀਪ ਕੌਰ ਵਾਸੀ ਲਾਲੇਵਾਲੀ, ਸਾਥੀ ਅਮ੍ਰਿਤਪਾਲ ਵਾਸੀ ਚੌਹਕ ਕਲਾ, ਬਲਜਿੰਦਰ ਸਿੰਘ ਵਾਸੀ ਰਾਮਾਂਮੰਡੀ ਆਦਿ ਨੇ ਭਾਰੀ ਕੁੱਟਮਾਰ ਕੀਤੀ ਸੀ ਪਰ ਅਫਸੋਸ ਕਿ ਪਤਾਰਾ ਪੁਲਿਸ ਨੇ ਮਿਲੀਭੁਗਤ ਕਰਕੇ ਪਹਿਲਾਂ ਪਿ੍ਆ ਦੇ ਭਰਾਵਾਂ ਨੂੰ 19 ਮਈ ਦੀ ਸਵੇਰ ਨੂੰ ਚੁੱਕ ਲਿਆ ਅਤੇ ਫਿਰ ਉਨ੍ਹਾਂ ਖਿਲਾਫ 20 ਮਈ ਦੀ ਰਾਤ ਨੂੰ ਨਸ਼ੇ ਦੀਆਂ ਗੋਲੀਆਂ ਦਾ ਝੂਠਾ ਮਾਮਲਾ 37/2025 ਅਤੇ ਫਿਰ ਦਬਾਅ ਪਾਉਣ ਲਈ 21 ਮਈ ਨੂੰ ਮਾਮਲਾ 38/2025 ਦਰਜ ਕਰਕੇ ਘਰੋਂ ਬੇਘਰ ਕਰ ਦਿੱਤਾ ਸੀ।
ਪਹਿਲਾਂ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਪਰ ਫਿਰ 3-4 ਅਗਸਤ ਨੂੰ ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ, ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਵਰਮਾ, ਏਕਤਾ ਪ੍ਰੈੱਸ ਐਸੋਸੀਏਸ਼ਨ ਦੇ ਚੇਅਰਮੈਨ ਸੁਮਿਤ ਕੁਮਾਰ, ਹਿੰਦੂ ਤਾਲਮੇਲ ਕਮੇਟੀ ਦੇ ਲਲਿਤ ਕੁਮਾਰ ਬੱਬੂ, ਸ਼ਿਵਸੈਨਾ ਲੋਇੰਨ ਦੇ ਸੁਨੀਲ ਕੁਮਾਰ ਬੰਟੀ, ਭਾਜਪਾ ਐਸਸੀ ਮੋਰਚਾ ਦੇ ਪੰਮਾ ਜੌਹਲ ਅਤੇ ਗਲੋਬਲ ਮੀਡੀਆ ਨੈੱਟਵਰਕ ਦੀ ਰਾਜ ਕੁਮਾਰੀ ਸ਼ਰਮਾ ਆਦਿ ਦੇ ਸਹਿਯੋਗ ਨਾਲ 8 ਅਗਸਤ ਨੂੰ 38/2025 ਦਾ ਕਰੋਸ ਤਾਂ ਹੋ ਗਿਆ ਸੀ ਪਰ ਅਫਸੋਸ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਲਾਰੇਬਾਜੀ ਹੀ ਕੀਤੀ ਜਾ ਰਹੀ ਹੈ।
ਅਸੀ ਕਈ ਵਾਰ ਡੀਆਈਜੀ ਸਾਹਿਬ, ਐਸਐਸਪੀ ਵਿਰਕ ਸਾਹਿਬ, ਐਸਪੀ ਸਰਬਜੀਤ ਰਾਏ ਸਾਹਿਬ, ਡੀਐਸਪੀ ਕੁਲਵੰਤ ਸਿੰਘ ਆਦਿ ਨੂੰ ਮਿਲ ਚੁੱਕੇ ਹਾਂ ਪਰ ਅਫਸੋਸ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ।
ਇਸ ਮੋਕੇ ਪਿ੍ਆ ਤੱਲਣ ਦੀ ਮਾਤਾ ਰਾਜ ਦੁਲਾਰੀ, ਭੈਣ ਅੰਜਲੀ ਅਤੇ ਭਰਾ ਯਸ਼ਵੰਤ ਕੁਮਾਰ ਆਦਿ ਨੇ ਵੀ ਕਿਹਾ ਕਿ ਜੇਕਰ ਹੁਣ ਵੀ ਅੱਜ ਸ਼ਾਮ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਸਾਰੇ ਕੱਲ ਸੋਮਵਾਰ ਨੂੰ ਡੀਆਈਜੀ ਦਫ਼ਤਰ ਦੇ ਗੇਟ ਵਿੱਚ ਮਰਨ ਵਰਤ ਤੇ ਬੈਠਣ ਲਈ ਮਜਬੂਰ ਹੋਣਗੇ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







