ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਪਸ਼ਟ ਕਰਨ ਕਿ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਕਿਸ ਹੈਸੀਅਤ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਖਰੜਾ ਦੱਸਿਆ ਹੈ ਕੀ ਇਹ ਬਿਆਨ ਕਮੇਟੀ ਵੱਲੋਂ ਹੈ ਕਿ ਨਿੱਜੀ ਹੈ।
ਜਥੇਦਾਰ ਖਾਲਸਾ ਨੇ ਖਾਲਸਾ ਪੰਥ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਅਦ ਖਾਲਸਾ ਪੰਥ ਦੀ ਅਕਾਲ ਤਖਤ ਤੋਂ ਸਰਵ ਪ੍ਰਵਾਨਿਤ ਰਹਿਤ ਮਰਿਆਦਾ ਦਾ ਭੋਗ ਪਾਉਣਾ ਚਾਹੁੰਦਾ ਹੈ ਤੇ ਡੇਰਾਵਾਦ ਦੇ ਅਸੂਲ ਪੰਥ ਉਪਰ ਲਾਗੂ ਕਰਨਾ ਚਾਹੁੰਦਾ ਹੈ।ਉਹਨਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਪੁਛਿਆ ਕਿ ਉਹ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹੜੇ ਡੇਰੇ ਜਾਂ ਸੰਪਰਦਾ ਦੀ ਮਰਿਆਦਾ ਮੁਤਾਬਕ ਚਲਾਉਣਾ ਚਾਹੁੰਦੇ ਹਨ।
ਅਮਰਜੀਤ ਸਿੰਘ ਚਾਵਲਾ ਮੁਤਾਬਕ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਤ ਨਹੀ ਤਾਂ ਫਿਰ ਬਾਦਲਕੇ ਹੀ ਇਹ ਵੀ ਦੱਸਣ ਦੀ ਖੇਚਲ ਕਰਨ ਕਿ ਅਸਲ ਪ੍ਰਵਾਣਤ ਮਰਿਆਦਾ ਕਿਹੜੀ ਹੈ ਅਤੇ ਉਹ ਕਿੱਥੇ ਹੈ? ਉਹਨਾਂ ਕਿਹਾ ਕਿ ਜੇ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਤ ਨਹੀਂ ਤਾਂ ਸਮੇਂ-ਸਮੇਂ ਉਤੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਸਿੱਖ ਰਹਿਤ ਮਰਿਆਦਾ ਦੀ ਤਾਈਦ ਕਿਉਂ ਕਰਦੇ ਰਹੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਹੁਣ ਤੱਕ ਸਿੱਖ ਰਹਿਤ ਮਰਯਾਦਾ ਦਾ ਖਰੜਾ ਕਿਉਂ ਛਾਪਦੀ ਤੇ ਵੰਡਦੀ ਆ ਰਹੀ ਹੈ ਇਸ ਪਿਛੇ ਉਸ ਦਾ ਕੀ ਮਕਸਦ ਹੈ?
ਜਥੇਦਾਰ ਖਾਲਸਾ ਨੇ ਕਿਹਾ ਕਿ. ਹੁਣ ਤੱਕ ਵਾਰ ਵਾਰ ਕਿਹੜੀ ਮਰਿਆਦਾ ਦੀ ਉਲੰਘਣਾ ਕਰਨ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਕਈ ਸਿਖਾਂ ਨੂੰ ਤਨਖਾਹੀਏ ਕਰਾਰ ਦਿੱਤਾ ਗਿਆ , ਪੰਥ ਚੋਂ ਛੇਕਿਆ ਗਿਆ, ਤਾੜਨਾਵਾਂ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੇ ਉਤੇ ਪੰਥ ਵਿਰੋਧੀ ਹੋਣ ਦੇ ਦੋਸ਼ ਲਾਏ ਗਏ ਹਨ?
ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਅਦਾਲਤਾਂ ਵੱਲੋਂ ਕਿਸੇ ਕਾਨੂੰਨੀ ਕਾਰਵਾਈ ਤਹਿਤ ਪੁੱਛੇ ਜਾਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤੱਕ ਸਿੱਖਾਂ ਦੇ ਕੋਡ ਔਫ ਕੰਡਕਟ ਵਜੋਂ ਕਿਹੜਾ ਦਸਤਾਵੇਜ਼ ਪੇਸ਼ ਕਰਦੀ ਆਈ ਹੈ?
ਜਥੇਦਾਰ ਖਾਲਸਾ ਨੇ ਕਿਹਾ ਕਿ ਹਾਲਾਂਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮੈਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 12 ਅਕਤੂਬਰ 1936 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਵਿਚ ਮਤਾ ਨੰਬਰ 149 ਪ੍ਰਵਾਨ ਕੀਤਾ ਗਿਆ ਕਿ ‘ਸਰਬ ਹਿੰਦ ਸਿਖ ਮਿਸ਼ਨ ਬੋਰਡ ਦਾ ਮਤਾ ਮਤਾ ਨੰ: 1.8.36 ਪੇਸ਼ ਹੋਕੇ ਪ੍ਰਵਾਨ ਹੋਇਆ ਕਿ ਜਦ ਤਕ ਜਨਰਲ ਕਮੇਟੀ ਕੋਈ ਹੋਰ ਫੈਸਲਾ ਨਾ ਕਰੇ ਤਦ ਤਕ ਸਮੂਹ ਗੁਰਦੁਆਰਿਆਂ ਵਿਚ ਰਹੁਰੀਤ ਤੇ ਰਹਿਤ ਮਰਯਾਦਾ ਹੇਠ ਲਿਖੇ ਅਨੁਸਾਰ ਕੀਤੀ ਜਾਇਆ ਕਰੇ।’
ਇਸ ਤਰ੍ਹਾਂ ਇਹ ਰਹਿਤ ਮਰਯਾਦਾ ਹੁਣ ਖਰੜਾ ਨਾ ਰਹਿ ਕੇ ਬਾਕਾਇਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਹੋ ਗਈ। ਨਵੰਬਰ 1936 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਲਾਲ ਸਿੰਘ ਵੱਲੋਂ ਸਿੱਖ ਰਹਿਤ ਮਰਯਾਦਾ ਦੀ ਪਹਿਲੀ ਐਡੀਸ਼ਨ ‘ਅਕਾਲੀ ਪਤ੍ਰਿਕਾ ਪ੍ਰੈਸ, ਮੈਕਲੇਗਨ ਰੋਡ, ਲਾਹੌਰ’ ਤੋਂ ਛਪਵਾ ਕੇ ਜਨਤਕ ਕੀਤੀ ਗਈ।ਉਹਨਾਂ ਕਿਹਾ ਜਥੇਦਾਰ ਧਾਮੀ ਤੇ ਸੁਖਬੀਰ ਬਾਦਲ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.