Buland kesari/Migrants beat Police: ਅਕਸਰ ਹੀ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਕਈ ਵਾਰ ਪੰਜਾਬ ਪੁਲਿਸ ਨੂੰ ਲੋਕਾਂ ਨਾਲ ਧੱਕਾ ਕਰਦਿਆਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ। ਪਰ ਅੰਮ੍ਰਿਤਸਰ ਥਾਣਾ ਸਦਰ ਅਧੀਨ ਆਉਂਦੇ ਇਲਾਕੇ ‘ਚ ਪੰਜਾਬ ਪੁਲਿਸ ਨਾਲ ਜੱਗੋ ਤੇਰਵੀਂ ਹੋ ਗਈ। ਜਦੋਂ ਥਾਣਾ ਸਦਰ ਦੀ ਪੁਲਿਸ ਇਲਾਕੇ ਦੇ ਵਿੱਚ ਪ੍ਰਵਾਸੀਆਂ ਦੀਆਂ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਵਾਸਤੇ ਗਈ ਨਾਲ ਪ੍ਰਵਾਸੀਆਂ ਨੇ ਹੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਇਸ ਮਾਮਲੇ ‘ਚ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਵਾਸੀ ਔਰਤਾਂ ਨੇ ਪੁਲਿਸ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਹੀ ਥਾਣਾ ਸਦਰ ਤੋਂ ਹੋਰ ਪੁਲਿਸ ਬੁਲਾ ਕੇ ਪ੍ਰਵਾਸੀਆਂ ਨੂੰ ਹਰਾਸਤ ਵਿੱਚ ਲਿਆ। ਇਸ ਸਬੰਧੀ ਤੁੰਗ ਬਾਲਾ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਸੀ ਅਤੇ ਦੋ ਧਿਰਾਂ ਬੈਠ ਕੇ ਰਾਜੀਨਾਮਾ ਕਰ ਰਹੀਆਂ ਸੀ ਤੇ ਇਸ ਦੌਰਾਨ ਕਾਫੀ ਤੂੰ-ਤੂੰ-ਮੈਂ-ਮੈਂ ਹੋ ਗਈ ਤੇ ਜਦੋਂ ਇਸ ਮਾਮਲੇ ‘ਚ ਪੁਲਿਸ ਇੱਥੇ ਪਹੁੰਚੀ ਤਾਂ ਇਨ੍ਹਾਂ ਪ੍ਰਵਾਸੀ ਲੋਕਾਂ ਨੇ ਪੁਲਿਸ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਪੁਲਿਸ ਦੀ ਕੁੱਟਮਾਰ ਕੀਤੀ।
ਲੋਕਾਂ ਨੇ ਕਿਹਾ ਕਿ ਬਾਅਦ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਹੋਰ ਪੁਲਿਸ ਫੋਰਸ ਬੁਲਾਈ ਅਤੇ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਹੈ। ਅਤੇ ਇਨ੍ਹਾਂ ਪ੍ਰਵਾਸੀ ਲੋਕਾਂ ਵੱਲੋਂ ਅਕਸਰ ਹੀ ਝਗੜਾ ਕੀਤਾ ਜਾਂਦਾ ਹੈ। ਅਤੇ ਅਸੀਂ ਸਾਰੇ ਇਲਾਕੇ ਵਾਸੀ ਮੰਗ ਕਰਦੇ ਹਾਂ ਜੀ ਇਹਨਾਂ ਪ੍ਰਵਾਸੀ ਲੋਕਾਂ ਨੂੰ ਇਥੋਂ ਕਿਤੇ ਹੋਰ ਭੇਜਿਆ ਜਾਵੇ।
ਦੂਜੇ ਪਾਸੇ ਇਸ ਸਬੰਧ ਵਿੱਚ ਜਦੋਂ ਥਾਣਾ ਸਦਰ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਬਿਆਨ ਦੇਣ ਤੋਂ ਵੀ ਮਨਾ ਕਰ ਦਿੱਤਾ ਤੇ 18 ਘੰਟੇ ਬੀਤ ਜਾਣ ਤੇ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਤੇ ਪੁਲਿਸ ਨੇ ਕਲੰਦਰਾ ਕੱਟ ਕੇ ਕਲੰਦਰ ਦੀ ਕਾਪੀ ਮੀਡੀਆ ਨੂੰ ਜ਼ਰੂਰ ਦਿੱਤੀ ਹੈ। ਲੇਕਿਨ ਪੁਲਿਸ ਨਾਲ ਹੋਈ ਕੁੱਟਮਾਰ ਬਾਰੇ ਪੁਲਿਸ ਅਧਿਕਾਰੀ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









