ਜਲੰਧਰ (ਬੁਲੰਦ ਕੇਸਰੀ ਨਿਊਜ਼):– ਮੌਜੂਦਾ ਸਮੇਂ ‘ਚ ਪੰਜਾਬ ਦੇ ਨੌਜਵਾਨਾਂ ਨਾਲ ਵਿਦੇਸ਼ ਭੇਜਣ ਦੇ ਨਾਮ ‘ਤੇ ਹੋ ਰਹੀਆਂ ਧੋਖਾ-ਧੜੀ ਦੀਆਂ ਘਟਨਾਵਾਂ ਤੋਂ ਅਵਗਤ ਕਰਵਾਉਣ ਅਤੇ ਸਟੱਡੀ ਵੀਜ਼ਾ ਅਪਲਾਈ ਕਰਨ ਦੀ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਨਸੂਬੇ ਦੇ ਨਾਲ, ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ-ਸਰਵਿਸਿਜ਼, ਹੋਸ਼ਿਰਪੁਰ ਦੇ ਮਸ਼ਹੂਰ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਨਾਲ ਮਿਲ ਕੇ ਇਕ ਅੰਤਰਰਾਸ਼ਟਰੀ ਸਿੱਖਿਆ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰਨ ਜਾ ਰਹੀ ਹੈ। ਇਹ ਸੈਮੀਨਾਰ 28 ਅਗਸਤ, 2023 ਸਕੂਲ ਵਿਚ ਹੀ ਸਵੇਰੇ 9 ਵਜੇ ਤੋਂ ਆਰੰਭ ਕੀਤਾ ਜਾਵੇਗਾ।
ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਜਿਥੇ ਇੱਕ ਪਾਸੇ ਵਿਦੇਸ਼ਾਂ ‘ਚ ਪੜਾਈ ਅਤੇ ਕੰਮ ਦੇ ਮੌਕੇ ਸਾਡੇ ਨੌਜਵਾਨਾਂ ਨੂੰ ਕੈਨੇਡਾ, ਯੂ.ਕੇ., ਆਸਟ੍ਰੇਲੀਆ, ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ ਜਾਣ ਲਈ ਲੁਭਾ ਰਹੇ ਹਨ ਓਥੇ ਹੀ ਦੂਸਰੇ ਪਾਸੇ ਕੁੱਛ ਅਨੁਭਵਹੀਣ ਅਤੇ ਧੋਖੇਬਾਜ਼ ਏਜੰਟਾਂ ਵੱਲੋਂ ਗਲਤ ਜਾਣਕਾਰੀ ਦੇ ਕੇ ਲੁੱਟਿਆ ਜਾ ਰਿਹਾ ਹੈ।
ਇਸ ਕਰਕੇ ਇਹ ਬੇਹੱਦ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਜਾਗਰੂਕ ਬਣਾਈਏ ਤੇ ਉਨ੍ਹਾਂ ਤਕ ਸਹੀ ਜਾਣਕਾਰੀ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਇਸ ਕਾਬਿਲ ਬਣਾਈਏ ਕਿ ਉਹ ਵਿਦੇਸ਼ ‘ਚ ਪੜ੍ਹਨ ਲਈ ਅਪਲਾਈ ਕਰਨ ਦੀ ਸਹੀ ਪ੍ਰਕ੍ਰਿਆ ਨੂੰ ਸਮਝ ਸਕਣ ਅਤੇ ਵਿਦੇਸ਼ਾਂ ‘ਚ ਆਪਣੀ ਕਾਮਯਾਬੀ ਸੁਨਿਸਚਿਤ ਕਰ ਸਕਣ।
ਗ਼ੌਰਤਲਬ ਹੈ ਕਿ ਹੁਣ ਤਕ ਪਿਰਾਮਿਡ ਆਪਣੀ ਅੰਤਰਰਾਸ਼ਟਰੀ ਸਿੱਖਿਆ ਜਾਗਰੂਕਤਾ ਮੁਹਿੰਮ ਦੇ ਤਹਿਤ 100 ਤੋਂ ਵੱਧ ਸਕੂਲਾਂ ਦਾ ਦੌਰਾ ਕਰ ਚੁੱਕੀ ਹੈ। ਅਤੇ ਉਨ੍ਹਾਂ ਨੇ ਇਨ੍ਹਾਂ ਸੈਮੀਨਾਰਾਂ ਦੇ ਜਰੀਏ 5000 ਤੋਂ ਵੱਧ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਹੈ।
ਪਿਰਾਮਿਡ ਈ ਸਰਵਿਸਿਜ਼ ਪਿਛਲੇ 18 ਵਰ੍ਹਿਆਂ ਤੋਂ ਸਟੱਡੀ ਵੀਜ਼ਾ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਅਤੇ ਇਸ ਨੇ ਹੁਣ ਤੱਕ 38000 ਤੋਂ ਵੱਧ ਵਿਦਿਆਰਥੀਆਂ ਦਾ ਵਿਦੇਸ਼ਾਂ ‘ਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਪਿਰਾਮਿਡ ਤੋਂ ਆਪਣਾ ਸਟੱਡੀ ਵੀਜ਼ਾ ਲਗਵਾਉਣ ਦੇ ਚਾਹਵਾਨ 92563-92563 ਤੇ ਸੰਪਰਕ ਕਰ ਸਕਦੇ ਹਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.