ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੇ ਪਿੰਡ ਪੱਖੋ ਕਲਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਹਿਚਾਣ 35 ਸਾਲਾ ਗੁਰਲਾਲ ਸਿੰਘ ਪੁੱਤਰ ਤੇਜਾ ਸਿੰਘ, ਵਾਸੀ ਬਾਸੋ ਪੱਤੀ ਪੱਖੋ ਕਲਾਂ ਵਜੋਂ ਹੋਈ ਹੈ, ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਅਤੇ ਬੁਜ਼ੁਰਗ ਮਾਪਿਆਂ ਦਾ ਗੁਜ਼ਾਰਾ ਕਰਦਾ ਸੀ।
ਮ੍ਰਿਤਕ ਦੇ ਮਾਪਿਆਂ, ਭਰਾ, ਭਰਜਾਈ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਗੁਰਲਾਲ ਸਿੰਘ ਦੀ ਮੌਤ ਖੁਦਕੁਸ਼ੀ ਨਹੀਂ, ਸਗੋਂ ਕਤਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਲਾਲ ਸਿੰਘ ਆਪਣੀ ਪਤਨੀ ਸੰਦੀਪ ਕੌਰ ਦੇ ਨਜਾਇਜ਼ ਸਬੰਧਾਂ ਤੋਂ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ।
ਜਿਨਾਂ ਦਾ 11 ਸਾਲ ਪਹਿਲਾਂ ਆਪਸ ਵਿੱਚ ਵਿਆਹ ਹੋ ਗਿਆ ਸੀ, ਦੋਵਾਂ ਦੇ ਪਹਿਲੇ ਵਿਆਹ ਦੇ ਬੱਚੇ ਵੀ ਸਨ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਲਾਲ ਸਿੰਘ ਦੀ ਪਤਨੀ ਸੰਦੀਪ ਕੌਰ ਦੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਸ ਤੇ ਉਹਨਾਂ ਦਾ ਪੁੱਤਰ ਗੁਰਲਾਲ ਸਿੰਘ ਉਸ ਨੂੰ ਅਕਸਰ ਰੋਕਦਾ ਰਹਿੰਦਾ ਸੀ। ਪਰ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਉਸ ਨੂੰ ਛੱਡ ਕੇ ਜਾਣ ਅਤੇ ਆਪਣੇ ਸੋਹਰੇ ਪਰਿਵਾਰ ਤੋਂ ਧਮਕੀਆਂ ਦਬਾਨਰਹੀ ਸੀ।
ਜਿਸ ਵਿੱਚ ਮ੍ਰਿਤਕ ਦੀ ਪਤਨੀ,ਸੱਸ ਅਤੇ ਸੋਹਰਾ ਪਰਿਵਾਰ ਸਮੇਤ ਉਹਦਾ ਆਸ਼ਿਕ ਵੀ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਦਾ ਪੁੱਤ ਘਰੇ ਵਾਪਸ ਨਹੀਂ ਪਰਤਿਆ। ਜਿਸ ਨੂੰ ਲੈ ਕੇ ਪੜਤਾਲ ਕੀਤੀ ਗਈ ਤਾਂ ਸੜਕ ਕਿਨਾਰੇ ਇੱਕ ਦਰਖਤ ਨਾਲ ਸ਼ੱਕੀ ਹਾਲਾਤਾਂ ਵਿੱਚ ਗੁਰਲਾਲ ਸਿੰਘ ਦੀ ਲਾਸ ਮਿਲੀ ਉਹਨਾਂ ਸ਼ੱਕ ਜਤਾਇਆ ਕਿ ਉਹਨਾਂ ਦੀ ਨੂੰਹ ਸੰਦੀਪ ਕੌਰ ਦੇ ਪਿੰਡ ਦੇ ਇੱਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਸ ਨੂੰ ਲੈ ਕੇ ਉਨਾਂ ਦੇ ਪੁੱਤ ਦੀ ਗਰਦਨ ਤੋੜ ਕੇ ਉਸ ਨੂੰ ਲਮਕਾ ਕੇ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਉਨਾਂ ਦੀ ਨੂੰਹ ਉਸ ਦੇ ਆਸ਼ਿਕ ਅਤੇ ਸੋਹਰੇ ਪਰਿਵਾਰ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਰੂੜਕੇ ਕਲਾਂ ਦੇ ਐਸਐਚਓ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਦਰੱਖਤ ਨਾਲ ਲਮਕਦੀ ਇੱਕ ਲਾਸ ਬਾਰੇ ਜਾਣਕਾਰੀ ਮਿਲਿਆ ਸੀ। ਮੁਢਲੀ ਜਾਣਕਾਰੀ ਤੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਤੇਜਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਅਤੇ ਪਿੰਡ ਦੇ ਇੱਕ ਵਿਅਕਤੀ ਖਿਲਾਫ ਮੁਕਦਮਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਵਿੱਚ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਵਿਆਹ ਤੋਂ ਬਾਅਦ ਵੀ ਸੰਦੀਪ ਕੌਰ ਦੇ ਪਿੰਡ ਦੇ ਹੀ ਵਿਅਕਤੀ ਨਾਲ ਨਜਾਇਜ਼ ਸਬੰਧ ਸਨ । ਜਿਸਦੇ ਪਹਿਲੇ ਵਿਆਹ ਦੀ ਇੱਕ ਲੜਕੀ ਵੀ ਸੀ। ਜਿੱਥੇ ਨੂੰਹ ਅਤੇ ਉਸਦਾ ਆਸਕ ਸਜ਼ਾ ਦਾ ਭਾਗੀਦਾਰ ਬਣਿਆ ਹੈ ਉੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਬੱਚੇ ਰੋਂਦੇ ਕੂਰਲਾਉਂਦੇ ਦਿਖਾਈ ਦੇ ਰਹੇ ਹਨ ਜਿਨਾਂ ਦਾ ਭਵਿੱਖ ਖਤਰੇ ਵਿੱਚ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









