iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪ੍ਰਵਾਸੀਆਂ ਨਾਲ ਚੱਲਦੇ ਟਕਰਾਅ ਵਿਚਾਲੇ ਇੱਕ ਵੱਡਾ ਸਵਾਲ: ਕੀ ਪੰਜਾਬ ਵਿੱਚ ਸਿੱਖਾਂ...

ਪ੍ਰਵਾਸੀਆਂ ਨਾਲ ਚੱਲਦੇ ਟਕਰਾਅ ਵਿਚਾਲੇ ਇੱਕ ਵੱਡਾ ਸਵਾਲ: ਕੀ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ? ਪੜ੍ਹੋ ਆਂਕੜਿਆਂ ਸਮੇਤ ਇਹ ਆਰਟੀਕਲ…

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਕੀ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ ?

iTree Network Solutions +91-8699235413

ਸੋਸ਼ਲ ਮੀਡੀਆ ਉੱਤੇ ਆਈ ਇਕ ਪੋਸਟ ਦਾ ਗੰਭੀਰਤਾ ਨਾਲ ਨੋਟਿਸ ਲਿਆ ਜਾਣਾ ਜ਼ਰੂਰੀ ਹੈ ਜਿਸ ਵਿਚ ਸਲਾਹ ਦਿੱਤੀ ਗਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਅਨੇਕਾਂ ਯਤਨਾਂ ਸਦਕਾ ਪੰਜਾਬ ਵਿਚ ਸਿੱਖਾਂ ਦੀ ਘੱਟਦੀ ਜਾਂਦੀ ਗਿਣਤੀ ਨੂੰ ਦੇਖਦਿਆਂ ਦੇਸ਼ ਭਰ ਵਿਚ ਵਸਦੇ ਕਰੋੜਾਂ ਸਿਕਲੀਗੀਰਾਂ, ਵਣਜਾਰਿਆਂ, ਸਤਿਨਾਮੀਆਂ ਤੇ ਹੋਰ ਕਈ ਨਾਨਕ ਨਾਮ ਲੇਵਾ ਸਮਾਜ ਦੇ ਸਿੱਖਾਂ ਨੂੰ ਪੰਜਾਬ ਵਿਚ ਲਿਆ ਕੇ ਵਸਾਇਆ ਜਾਵੇ।
ਇਸ ਸਬੰਧੀ ਪੰਜਾਬ ਭਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਇਕਮੱਤ ਤੇ ਇਕਮੁਠ ਹੋ ਕੇ ਯਤਨ ਕਰ ਸਕਦੀਆਂ ਹਨ ਤੇ ਉਨ੍ਹਾਂ ਦੇ ਵਸੇਬੇ ਤੇ ਕਾਰੋਬਾਰਾਂ ਵਿਚ ਮਦਦ ਕਰ ਸਕਦੀਆਂ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਪੰਜਾਬ ਭਰ ਵਿਚ ਮੌਜੂਦ ਜ਼ਮੀਨਾਂ ਜਾਇਦਾਦਾਂ ਮੁਹਈਆ ਕਰਵਾ ਸਕਦੀ ਹੈ ਅਤੇ ਸਿੱਖ ਉਦਯੋਗਪਤੀ ਉਨ੍ਹਾਂ ਨੂੰ ਆਪਣੀਆਂ ਫੈਕਟਰੀਆਂ ਕਾਰੋਬਾਰਾਂ ਵਿਚ ਸਨਮਾਨਜਨਕ ਰੁਜ਼ਗਾਰ ਦੇ ਸਕਦੇ ਹਨ। ਇਸ ਨਾਲ ਹੋਰਨਾਂ ਗੱਲਾਂ ਤੋਂ ਇਲਾਵਾ ਪੰਜਾਬ ਵਿਚ ਸਿੱਖਾਂ ਦੇ ਘੱਟਦੇ ਜਾਂਦੇ ਰਾਜਸੀ ਅਸਰ ਰਸੂਖ ਨੂੰ ਵੀ ਠੱਲ੍ਹ ਪਵੇਗੀ।
ਜੇ ਬਿਹਾਰ, ਯੂਪੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਲੱਖਾਂ ਲੋਕਾਂ ਨੂੰ ਪੰਜਾਬ ਵਿਚ ਵਸਾਇਆ ਗਿਆ ਹੈ ਤਾਂ ਮਹਾਂਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉਤਰਾਖੰਡ ਆਦਿ ਰਾਜਾਂ ਵਿਚ ਵਸਦੇ ਕਰੋੜਾਂ ਸਿਕਲੀਗੀਰਾਂ, ਵਣਜਾਰੇ, ਨਿਰਮਲੇ, ਸਤਿਨਾਮੀਏ ਤੇ ਹੋਰ ਨਾਨਕ ਨਾਮ ਲੇਵਾ ਸਮਾਜ ਦੇ ਸਿੱਖਾਂ ਨੂੰ ਪੰਜਾਬ ਵਿਚ ਕਿਉਂ ਨਹੀਂ ਵਸਾਇਆ ਜਾ ਸਕਦਾ ?
ਡਾ. ਸ੍ਰ. ਦਲਵਿੰਦਰ ਸਿੰਘ ਗ੍ਰੇਵਾਲ ਦੇ ਇਕ ਲੇਖ ਅਨੁਸਾਰ ਇਨ੍ਹਾਂ ਕਰੀਬਨ 14.25 ਕਰੋੜ ਸਿੱਖਾਂ ਦਾ ਵੇਰਵਾ ਇਸ ਪ੍ਰਕਾਰ ਹੈ :

iTree Network Solutions +91-8699235413

ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਜੋ ਬੂਟਾ ਲਾਇਆ ਤੇ ਵਿਸ਼ਵ ਦੀ ਯਾਤਰਾ ਕਰਕੇ ਫੈਲਾਇਆ ਤੇ ਜਿਸ ਨੂੰ ਅੰਮ੍ਰਿਤ ਛਕਾਕੇ ਦਸਮੇਸ਼ ਪਿਤਾ ਨੇ ਸਿੰਘ ਬਣਾਇਆ, ਉਹ ਵਧਦਾ ਵਧਦਾ ਸਾਰੇ ਵਿਸ਼ਵ ਵਿਚ ਜੜ੍ਹਾਂ ਫੜ ਗਿਆ ਹੈ। ਇਕ ਸਰਵੇਖਣ ਅਨੁਸਾਰ ਸਿੱਖਾਂ ਦੀ ਗਿਣਤੀ ਸਵਾ ਚੌਦਾਂ ਕ੍ਰੋੜ ਤੋਂ ਉਪਰ ਹੈ ਤੇ ਦੁਨੀਆਂ ਵਿਚ ਸਿੱਖਾਂ ਦੇ ਪ੍ਰਮੁੱਖ ਗੜ੍ਹ ਹੇਠ ਲਿਖੇ ਅਨੁਸਾਰ ਹਨ :

iTree Network Solutions +91-8699235413

ਨੰ.—ਗਰੁਪ———ਇਲਾਕਾ——————- —-ਗਿਣਤੀ

1. ਸਥਾਨਿਕ ਸਿੱਖ –ਪੰਜਾਬ, ਕਸ਼ਮੀਰ, ਹਰਿਆਣਾ, ਦਿੱਲੀ ਤੇ ਇਰਦ ਗਿਰਦ ਇਲਾਕੇ -2 ਕ੍ਰੋੜ
2. ਸਿਕਲੀਗਰ– ਮਹਾਰਾਸ਼ਟਰ, ਆਂਧਰਾ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਗੁਜਰਾਤ, ਰਾਜਿਸਥਾਨ ਆਦਿ ——–4 ਕ੍ਰੋੜ
3. ਵਣਜਾਰੇ –ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਉਤਰ ਪ੍ਰਦੇਸ਼ ਆਦਿ -5 ਕ੍ਰੋੜ
4. ਸਤਿਨਾਮੀਏ- ਛਤੀਸਗੜ੍ਹ, ਝਾੜਖੰਡ, ਬੰਗਾਲ, ਮੱਧ ਪ੍ਰਦੇਸ਼ ਆਦਿ- 1 ਕ੍ਰੋੜ
5. ਜੌਹਰੀ –ਮਹਾਂਰਾਸ਼ਟਰ ਆਦਿ ——-20 ਹਜ਼ਾਰ
6. ਆਸਾਮੀ –ਆਸਾਮ ਦੇ ਵੀਹ ਪਿੰਡ——-20 ਹਜ਼ਾਰ
7. ਬਿਹਾਰੀ –ਕਿਸ਼ਨ ਗੰਜ ਤੇ ਪਟਨਾ ਬਿਹਾਰ ਆਦਿ ——20 ਹਜ਼ਾਰ
8. ਥਾਰੂ — ਬਿਜਨੌਰ ਉੱਤਰ ਪ੍ਰਦੇਸ਼ ——20 ਹਜ਼ਾਰ
9. ਲਾਮੇ — ਕਰਮਾਪਾ ਤੇ ਨਈਜ਼ਗਮਾਪਾ ਕਬੀਲਿਆਂ ਦੇ ਤਿੱਬਤੀ ਮੂਲ ਦੇ ਨਿਵਾਸੀ -1 ਲੱਖ
10. ਸਿੰਧੀ -ਮਹਾਰਾਸ਼ਟਰ, ਗੁਜਰਾਤ, ਰਾਜਿਸਥਾਨ ਆਦਿ —-2 ਲੱਖ
11. ਵਿਦੇਸ਼ੀ – ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਥਾਈਲੈਂਡ,
ਮਲੇਸ਼ੀਆ, ਨਿਊਜ਼ੀਲੈਂਡ ਤੇ ਅਫਰੀਕਾ ਆਦਿ ——–15 ਲੱਖ
12. ਹੋਰ ਸਿੱਖ- ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ ਤੇ ਹੋਰ ਧਾਰਾਵਾਂ ਨਾਲ ਸਬੰਧਿਤ -10 ਲੱਖ
ਕੁੱਲ 14 ਕ੍ਰੋੜ 25 ਲੱਖ

iTree Network Solutions +91-8699235413

ਉਪਰੋਕਤ ਆਂਕੜਿਆਂ ਉਤੇ ਨਜ਼ਰ ਮਾਰਿਆਂ ਪੰਜਾਬੋਂ ਬਾਹਰ ਜੋ ਗਰੁਪ ਜਾਂ ਕਬੀਲੇ ਹਨ, ਉਨ੍ਹਾਂ ਵਿਚ ਵਣਜਾਰੇ, ਸਿਕਲੀਗਰ ਤੇ ਸਤਿਨਾਮੀਏ ਪ੍ਰਮੁੱਖ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਆਜ਼ਾਦੀ ਤੇ ਬਰਾਬਰੀ ਦੇ ਸੰਦੇਸ਼ਾਂ ਨੂੰ ਮੁੱਖ ਰਖਦਿਆਂ ਸਮੇਂ ਦੇ ਹਾਕਮਾਂ ਨਾਲ ਆਢਾ ਲਾਇਆ ਤੇ ਜਿਸ ਦਾ ਖਮਿਆਜਾ ਇਹ ਹਾਲੇ ਤਕ ਭੁਗਤ ਰਹੇ ਹਨ । ਥਾਂ ਥਾਂ ਦੀਆਂ ਠੋਕਰਾਂ ਖਾਂਦੇ ਖਾਂਦੇ, ਬੁਰੇ ਹਾਲਾਤਾਂ ਨਾਲ ਜੂਝਦਿਆਂ ਜਿਸ ਤਰ੍ਹਾਂ ਇਨ੍ਹਾਂ ਨੇ ਸਿੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

श्मशान घाट से अस्थियां चोरी:दो दिन पहले हुआ मृत महिला का संस्कार, लोहे का गेट-तार भी चुरा ले गए चोर

Buland kesari/अमृतसर के पास स्थित कथू नंगल गांव में बढ़ती चोरी की घटनाओं से ग्रामीण परेशान हैं। ताजा मामले में श्मशान घाट से लोहे...

You cannot copy content of this page