iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬੀ ਖ਼ਬਰਾਂ ਦੇਸ਼ ਜਨਰਲ ਜ਼ਿੰਮੇਵਾਰੀ ਤੋਂ ਬਚਣ ਲਈ ਨੌਜਵਾਨਾਂ ’ਚ ਲਿਵ-ਇਨ...

ਪੰਜਾਬੀ ਖ਼ਬਰਾਂ ਦੇਸ਼ ਜਨਰਲ ਜ਼ਿੰਮੇਵਾਰੀ ਤੋਂ ਬਚਣ ਲਈ ਨੌਜਵਾਨਾਂ ’ਚ ਲਿਵ-ਇਨ ਪ੍ਰਤੀ ਵਧ ਰਹੀ ਖਿੱਚ, ਹਾਈ ਕੋਰਟ ਨੇ ਕਿਹਾ- ਲੱਭਣਾ ਪਵੇਗਾ ਹੱਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਸਮਾਜ ਅੰਦਰ ਪਰਿਵਰਤਨ ਦਾ ਦੌਰ ਹੈ। ਨੌਜਵਾਨਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਵਿਵਹਾਰ ਅੰਦਰ ਹਰ ਥਾਂ ਬਦਲਾਅ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਲਿਵ ਇਨ ਰਿਲੇਸ਼ਨਸ਼ਿਪ ਨੂੰ ਸਮਾਜ ਦੀ ਪ੍ਰਵਾਨਗੀ ਨਹੀਂ ਪਰ ਫਿਰ ਵੀ ਨੌਜਵਾਨ ਅਜਿਹੇ ਰਿਸ਼ਤਿਆਂ ਪ੍ਰਤੀ ਆਕਰਸ਼ਿਤ ਹੋ ਰਹੇ ਹਨ ਤਾਂ ਕਿ ਆਪਣੇ ਸਾਥੀ ਪ੍ਰਤੀ ਜ਼ਿੰਮੇਵਾਰੀ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਣ। ਇਸ ਪ੍ਰਬਿਰਤੀ ਅੰਦਰ ਤੇਜ਼ੀ ਨਾਲ ਵਾਧਾ ਦਿਖਾਈ ਦੇ ਰਿਹਾ ਹੈ। ਹੁਣ ਸਮਾਂ ਆ ਗਿਆ ਹੈ, ਜਦੋਂ ਸਾਨੂੰ ਖਰੜਾ ਤਿਆਰ ਕਰ ਕੇ ਅਜਿਹੀ ਸਮੱਸਿਆ ਦਾ ਹੱਲ ਕੱਢਣ ਦੀ ਦਿਸ਼ਾ ’ਚ ਸੋਚਣਾ ਪਵੇਗਾ ਤਾਂ ਕਿ ਸਮਾਜਿਕ ਕਦਰਾਂ-ਕੀਮਤਾਂ ਨੂੰ ਬਚਾਇਆ ਜਾ ਸਕੇ।ਕੋਰਟ

ਇਹ ਟਿੱਪਣੀ ਜਸਟਿਸ ਨਲਿਨ ਕੁਮਾਰ ਸ੍ਰੀਵਾਸਤਵ ਨੇ ਲੰਬੇ ਸਮੇਂ ਤੱਕ ਚੱਲੇ ਰਿਸ਼ਤੇ ’ਚ ਆਈ ਕੁੜੱਤਣ ਤੋਂ ਬਾਅਦ ਮਾਰਕੁੱਟ ਅਤੇ ਜਬਰ-ਜਨਾਹ ਦੇ ਦੋਸ਼ੀ ਦੀ ਜ਼ਮਾਨਤ ਰੱਦ ਕਰਨ ਦੇ ਖ਼ਿਲਾਫ਼ ਦਾਖ਼ਲ ਅਪੀਲ ਨੂੰ ਸਵੀਕਾਰ ਕਰਦੇ ਹੋਏ ਕੀਤੀ। ਅਦਾਲਤ ਨੇ ਕਿਹਾ ਕਿ ਦੋਵੇਂ ਬਾਲਗ ਹਨ। ਛੇ ਸਾਲਾਂ ਤੱਕ ਸਹਿਮਤੀ ਨਾਲ ਰਿਸ਼ਤਾ ਕਾਇਮ ਰੱਖਿਆ ਅਤੇ ਅਸਹਿਮਤੀ ਹੋਣ ’ਤੇ ਅਪਰਾਧਿਕ ਮਾਮਲਾ ਦਰਜ ਕਰਵਾਇਆ। ਪੀੜਤ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਉਸਨੇ ਅਪੀਲਕਰਤਾ ਆਕਾਸ਼ ਕੇਸਰੀ ਦੇ ਖ਼ਿਲਾਫ਼ ਵਾਰਾਣਸੀ ਦੇ ਸਾਰਨਾਥ ਥਾਣੇ ’ਚ ਜਬਰ-ਜਨਾਹ, ਮਾਰਕੁੱਟ ਅਤੇ ਗਾਲ੍ਹਾਂ ਕੱਢਣ ਦੇ ਦੋਸ਼ ’ਚ ਐੱਫ਼ਆਈਆਰ ਦਰਜ ਕਰਵਾਈ ਹੈ। ਵਿਸ਼ੇਸ਼ ਅਦਾਲਤ ਵਾਰਾਣਸੀ ਨੇ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਇਸ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ। ਅਪੀਲਕਰਤਾ ਦਾ ਕਹਿਣਾ ਸੀ ਕਿ ਉਸਨੂੰ ਝੂਠਾ ਫ਼ਸਾਇਆ ਗਿਆ ਹੈ। ਦੋਵਾਂ ’ਚ ਸਹਿਮਤੀ ਨਾਲ ਲੰਬੇ ਸਮੇਂ ਤੱਕ ਰਿਸ਼ਤਾ ਕਾਇਮ ਰਿਹਾ। ਪੀੜਤ ਦਾ ਕਹਿਣਾ ਹੈ ਕਿ ਉਸਦਾ ਗਰਭਪਾਤ ਕਰਵਾਇਆ ਗਿਆ। ਵਿਆਹ ਦਾ ਵਾਅਦਾ ਕਰ ਕੇ ਦੋਸ਼ੀ ਮੁੱਕਰ ਗਿਆ। ਅਦਾਲਤ ਨੇ ਵਿਸ਼ੇਸ਼ ਅਦਾਲਤ ਦੇ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਹੁਕਮ ਨੂੰ ਗ਼ੈਰ-ਕਾਨੂੰਨੀ ਮੰਨਦਿਆਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਅਪੀਲਕਰਤਾ ਜ਼ਮਾਨਤ ਲੈਣ ਦਾ ਹੱਕਦਾਰ ਹੈ। ਅਦਾਲਤ ਨੇ ਅਪੀਲ ਸਵੀਕਾਰ ਕਰਦੇ ਹੋਏ ਸ਼ਰਤਾਂ ’ਤੇ ਜ਼ਮਾਨਤ ਮਨਜ਼ੂਰ ਕਰ ਲਈ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page