Buland kesari /Vande Bharat Express between Amritsar and Shri Mata Vaishno Devi: ਅੰਮ੍ਰਿਤਸਰ-ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦੇ ਡੇਢ ਸਾਲ ਬਾਅਦ, ਹੁਣ ਅੰਮ੍ਰਿਤਸਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਵੀ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਨੂੰ ਮਿਲਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ 10 ਅਗਸਤ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਰੂਟ ‘ਤੇ ਚੱਲੇਗੀ। ਜਿਸ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸਨੂੰ ਹਰੀ ਝੰਡੀ ਦਿਖਾਉਣਗੇ।
ਇਸ ਦੇ ਨਾਲ ਹੀ ਪੰਜਾਬ ਦੇ ਸਰਧਾਲੂ ਹੁਣ ਵੰਦੇ ਭਾਰਤ ਟ੍ਰੇਨ ਦੇ ਅਰਾਮਦਾਇਕ ਸਫਰ ਰਾਹੀਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਸਕਣਗੇ। ਦੱਸ ਦਈਏ ਕਿ ਇਹ ਰੇਲਗੱਡੀ ਜਲੰਧਰ ਅਤੇ ਕਟੜਾ ਵਿਚਕਾਰ ਯਾਤਰਾ ਸਿਰਫ਼ ਸਾਢੇ ਚਾਰ ਘੰਟਿਆਂ ਵਿੱਚ ਪੂਰੀ ਕਰੇਗੀ। ਜਲੰਧਰ ਤੋਂ ਵੰਦੇ ਭਾਰਤ ਦਾ ਕਿਰਾਇਆ ਇੱਕ ਹਜ਼ਾਰ ਤੋਂ 1100 ਰੁਪਏ ਦੇ ਵਿਚਕਾਰ ਹੋਵੇਗਾ।
ਜਲੰਧਰ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ
ਦੇਸ਼ ਭਰ ਵਿੱਚ ਤਿੰਨ ਨਵੀਆਂ ਵੰਦੇ ਭਾਰਤ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਚੋਂ ਇੱਕ ਪੰਜਾਬ ਮਿਲੀ ਹੈ, ਜੋ 10 ਅਗਸਤ ਐਤਵਾਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦੇ ਰੂਟ ‘ਤੇ ਚੱਲੇਗੀ। ਇਸ ਨਾਲ ਜਲੰਧਰ ਅਤੇ ਜਲੰਧਰ ਛਾਉਣੀ ਅਤੇ ਨੇੜਲੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਤੋਂ ਪਹਿਲਾਂ ਜਲੰਧਰ ਤੋਂ ਕਟੜਾ ਜਾਣ ਵਾਲੀਆਂ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਸਾਢੇ ਪੰਜ ਤੋਂ ਸੱਤ ਘੰਟੇ ਲੈਂਦੀਆਂ ਸੀ। ਦੂਜੇ ਪਾਸੇ, ਵੰਦੇ ਭਾਰਤ ਸਿਰਫ ਸਾਢੇ ਚਾਰ ਘੰਟਿਆਂ ਵਿੱਚ ਜਲੰਧਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚ ਜਾਵੇਗੀ।
ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦਾ ਸ਼ੈਡਿਊਲ
ਰੇਲਵੇ ਨੇ ਬੁੱਧਵਾਰ ਨੂੰ ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦਾ ਸ਼ੈਡਿਊਲਜਾਰੀ ਕੀਤਾ। ਕਟੜਾ-ਅੰਮ੍ਰਿਤਸਰ (26405/26406) ਰੇਲਗੱਡੀ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਇਸ ਵਿੱਚ 8 ਡੱਬੇ ਹੋਣਗੇ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਦੁਪਹਿਰ 16.25 ਵਜੇ ਰਵਾਨਾ ਹੋਵੇਗੀ ਅਤੇ ਰਾਤ 10 ਵਜੇ ਕਟੜਾ ਪਹੁੰਚੇਗੀ। ਯਾਤਰੀ 5 ਘੰਟੇ 35 ਮਿੰਟ ਵਿੱਚ ਕਟੜਾ ਪਹੁੰਚਣਗੇ। ਇਹ ਰੇਲਗੱਡੀ ਕਟੜਾ ਤੋਂ ਸਵੇਰੇ 6.40 ਵਜੇ ਰਵਾਨਾ ਹੋਵੇਗੀ। ਇਹ ਦੁਪਹਿਰ 12.20 ਵਜੇ ਅੰਮ੍ਰਿਤਸਰ ਪਹੁੰਚੇਗੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









