Buland Kesari: ਸੰਜੇ ਸਹਿਗਲ ਸਮਾਜਿਕ ਕਾਰਕੁਨ ਅਤੇ ਸੀਨੀਅਰ ਕਾਂਗਰਸ ਨੇਤਾ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਐਲ.ਪੀ.ਯੂ. ਤੇ ਸੀ.ਟੀ. ਯੂਨੀਵਰਸਿਟੀਆਂ ਵਾਂਗੂੰ ਪੰਜਾਬ ਦੀਆਂ ਅਨੇਕਾਂ ਸਿੱਖਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਸਾਰੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਭਾਰਤ ਛੱਡ ਕੇ ਵਾਪਿਸ ਪਾਕਿਸਤਾਨ ਜਾਣ ਦੇ ਹੁਕਮ ਜਾਰੀ ਕੀਤੇ ਜਾਣ।
ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤਾ ਗਿਆ 48 ਘੰਟੇ ਦੀ ਸਮਾਂ ਸੀਮਾ ਦਾ ਅਲਟੀਮੇਟਮ 27 ਅਪ੍ਰੈਲ, 2025 ਨੂੰ ਖਤਮ ਹੋ ਜਾਵੇਗਾ । ਸਹਿਗਲ ਨੇ ਡੀਜੀਪੀ ਪੰਜਾਬ ਪੁਲਿਸ, ਕਮਿਸ਼ਨਰ ਪੁਲਿਸ ਜਲੰਧਰ, ਐਸ.ਐਸ.ਪੀ. ਕਪੂਰਥਲਾ, ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫਤਰ (ਐਫ.ਆਰ.ਆਰ.ਓ.) ਅੰਮ੍ਰਿਤਸਰ ਅਤੇ ਇਮੀਗ੍ਰੇਸ਼ਨ ਬਿਊਰੋ ਨੂੰ ਟਵੀਟ ਕੀਤਾ ਗਿਆ ਹੈ ਕਿ ਉਪਰੋਕਤ ਯੂਨੀਵਰਸਿਟੀਆਂ ਤੋਂ ਪੁੱਛ ਪੜਤਾਲ ਹੋਵੇ ਕਿ ਜੇਕਰ ਕੋਈ ਪਾਕਿਸਤਾਨੀ ਵਿੱਦਿਆਰਥੀ ਉਪਰੋਕਤ ਸੰਸਥਾਵਾਂ ਵਿੱਚ 48 ਘੰਟਿਆਂ ਤੋਂ ਵੱਧ ਸਮੇਂ ਤੋਂ ਰੁਕਿਆ ਹੋਇਆ ਪਾਇਆ ਜਾਂਦਾ ਹੈ ਤਾਂ ਸਰਕਾਰੀ ਆਦੇਸ਼ਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਵੇਲੇ ਹਿੰਦੂ ਧਰਮ ਤੇ ਹਰ ਇਕ ਭਾਰਤੀ ਵਿੱਚ ਪਾਕਿਸਤਾਨ ਖ਼ਿਲਾਫ਼ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ I


Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.






