Buland kesari/Foreign Students in Punjab University: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ਨੇ ਇਸ ਸਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਯੂਨੀਵਰਸਿਟੀ ਨੇ ਆਪਣੀਆਂ ਫੀਸਾਂ ‘ਚ ਵਾਧਾ ਨਹੀਂ ਕੀਤਾ ਤੇ ਦਾਖਲਾ ਪ੍ਰੀਖਿਆ ਤੋਂ ਵੀ ਛੋਟ ਦਿੱਤੀ ਹੈ, ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਇੱਥੇ ਪੜ੍ਹਾਈ ਲਈ ਆ ਸਕਣ। ਹਰ ਸਾਲ ਨੇਪਾਲ, ਈਰਾਨ, ਅਫਗਾਨਿਸਤਾਨ, ਨਾਈਜੀਰੀਆ, ਥਾਈਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਵਿਦਿਆਰਥੀ ਪੀਯੂ ਆਉਂਦੇ ਹਨ। ਇਨ੍ਹਾਂ ਚੋਂ ਬਹੁਤ ਸਾਰੇ ਵਿਦਿਆਰਥੀ ਆਈਸੀਸੀਆਰ ਸਕਾਲਰਸ਼ਿਪ ‘ਤੇ ਆਉਂਦੇ ਹਨ, ਜੋ ਕਿ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ, ਯੂਨੀਵਰਸਿਟੀ ਨੇ ਸਾਰਕ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਫੀਸ ਅੱਧੀ ਕਰ ਦਿੱਤੀ ਹੈ।
ਪੀਯੂ ਦੇ ਡੀਨ ਪ੍ਰੋ. ਕ੍ਰਿਸ਼ਨਾ ਮੋਹਨ ਨੇ ਕਿਹਾ ਕਿ ਪੀਯੂ ਵੱਲੋਂ ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਬਣਾਏ ਗਏ ਨਿਯਮ ਇਸ ਵਾਰ ਵੀ ਲਾਗੂ ਹੋਣਗੇ। ਡੀਨ ਇੰਟਰਨੈਸ਼ਨਲ ਸਟੂਡੈਂਟਸ ਪ੍ਰੋ. ਕ੍ਰਿਸ਼ਨਾ ਮੋਹਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਪੜ੍ਹਾਈ ਲਈ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਹੈ।
ਸੈਸ਼ਨ 2024-25 ਲਈ ਹੁਣ ਤੱਕ 700 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਨ੍ਹਾਂ ਵਿੱਚ ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਤ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਹਨ। ਪਿਛਲੇ ਸਾਲ ਵਾਂਗ, ਇਸ ਸਾਲ ਵੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਦਾਖਲਾ ਪ੍ਰੀਖਿਆ ਵਿੱਚ ਛੋਟ ਦਿੱਤੀ ਹੈ।
ਪਿਛਲੇ ਸਾਲ 139 ਐਨਆਰਆਈ (ਗੈਰ-ਭਾਰਤੀ ਨਾਗਰਿਕ) ਵਿਦਿਆਰਥੀਆਂ ਨੇ ਪੀਯੂ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਇਲਾਵਾ, ਅਫਗਾਨਿਸਤਾਨ, ਈਰਾਨ ਅਤੇ ਇਰਾਕ ਦੇ 34 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ। ਜਿਨ੍ਹਾਂ ਚੋਂ 12 ਕੁੜੀਆਂ ਤੇ 22 ਮੁੰਡੇ ਸੀ। ਇਨ੍ਹਾਂ ਚੋਂ ਕੁਝ ਨੇ ਪੀਐਚਡੀ ਲਈ, ਕੁਝ ਨੇ ਗ੍ਰੈਜੂਏਸ਼ਨ ਲਈ ਅਤੇ ਕੁਝ ਨੇ ਪੋਸਟ ਗ੍ਰੈਜੂਏਸ਼ਨ ਲਈ ਅਰਜ਼ੀ ਦਿੱਤੀ ਸੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









