Buland kesari ;- ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ 7 ਮਈ ਨੂੰ ਰਾਤ 9:00 ਵਜੇ ਤੋਂ ਰਾਤ 9:30 ਵਜੇ ਤੱਕ ਹੋਣ ਵਾਲੀ ਮੌਕ ਡਰਿੱਲ ਸਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੇ ਘਰਾਂ ਵਿਚ ਰਹਿਣ ਅਤੇ ਆਪਣੇ ਘਰਾਂ ਦੀਆਂ ਲਾਈਟਾਂ, ਇਨਵਰਟਰ, ਸੋਲਰ ਲਾਈਟਾਂ ਅਤੇ ਗਾਰਡਨ ਲਾਈਟਾਂ ਆਦਿ ਬੰਦ ਰੱਖਣ ਅਤੇ ਇਸ ਸਮੇਂ ਦੌਰਾਨ ਸਿਰਫ਼ ਐਮਰਜੈਂਸੀ ਦੀ ਸਥਿਤੀ ਵਿਚ ਹੀ ਵਾਹਨਾਂ ਦੀ ਵਰਤੋਂ ਕੀਤੀ ਜਾਵੇ।
ਇਹ ਵੀ ਪੜ੍ਹੋ
ਜਾਰੀ ਐਡਵਾਈਜ਼ਰੀ ਵਿਚ ਪ੍ਰਸ਼ਾਸਨ ਨੇ ਲੋਕਾਂ ਨੂੰ ਬਾਜ਼ਾਰਾਂ ਵਿਚ ਫੈਸਟੀਵਲ ਲਾਈਟਾਂ ਵੀ ਬੰਦ ਰੱਖਣ ਦੀ ਵੀ ਅਪੀਲ ਕੀਤੀ ਹੈ ਅਤੇ ਕਿਹਾ ਗਿਆ ਹੈ ਕਿ ਲੋਕ ਇਸ ਮੌਕ ਡਰਿੱਲ ਨੂੰ ਲੈ ਕੇ ਘਬਰਾਉਣ ਨਾ ਅਤੇ ਨਾ ਹੀ ਚਿੰਤਾ ਕਰਨ, ਪ੍ਰਸ਼ਾਸਨ ਸੁਚੇਤ ਹੈ ਅਤੇ ਹਰ ਸਮੇਂ ਲੋਕਾਂ ਦੇ ਨਾਲ ਹੈ। ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਫੋਨ ਨੰਬਰ 112 ‘ਤੇ ਸੰਪਰਕ ਕਰਨ।


Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.





