iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਸਰਕਾਰ ਦੀ ਲੈਂਡਪੂਲਿੰਗ ਸਕੀਮ ਕਿਸਾਨੀ ਨੂੰ ਉਜਾੜਨ ਨਾਲ ਜਨ ਜੀਵਨ ਅਤੇ...

ਪੰਜਾਬ ਸਰਕਾਰ ਦੀ ਲੈਂਡਪੂਲਿੰਗ ਸਕੀਮ ਕਿਸਾਨੀ ਨੂੰ ਉਜਾੜਨ ਨਾਲ ਜਨ ਜੀਵਨ ਅਤੇ ਪੰਜਾਬ ਦੀ ਵਿਰਾਸਤ ਤੇ ਸਿੱਧਾ ਹਮਲਾ ਹੈ :- ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਦੇ ਸੰਬੰਧ ਵਿੱਚ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪੋਲਿਸੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਕਰਦੀ। ਇਸ ਸਰਕਾਰ ਨੇ ਪਿੰਡਾਂ ਵਿੱਚ ਰਹਿੰਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਆਪਣੇ ਸਿਆਸੀ ਹਿੱਤਾਂ ਅਤੇ ਲਾਲਚ ਦੀ ਪੂਰਤੀ ਵਾਸਤੇ ਮਾਲੀਆ ਸਮਝ ਰੱਖਿਆ ਹੈ। ਪੰਜਾਬ ਖੇਤੀ ਨਿਰਧਾਰਿਤ ਸੂਬਾ ਹੈ ਅਤੇ ਕਿਸਾਨਾਂ ਲਈ ਜਮੀਨ ਮਾਤਾ ਦੇ ਬਰਾਬਰ ਹੁੰਦੀ ਹੈ। ਕਿਸਾਨੀ ਪਰਿਵਾਰਾਂ ਦਾ ਆਪਣੇ ਪਿੰਡਾਂ ਅਤੇ ਆਪਣੀ ਜਮੀਨ ਦੇ ਨਾਲ ਕਈ ਪੀੜੀਆਂ ਤੋਂ ਬਹੁਤ ਗੂੜਾ ਅਤੇ ਭਾਵਨਾਤਮਕ ਰਿਸ਼ਤਾ ਨਾਤਾ ਹੁੰਦਾ ਤੇ ਰਹਿੰਦਾ ਹੈ। ਪੰਜਾਬ ਦੀ ਸਮਾਜਿਕ ਤੇ ਆਰਥਿਕ ਸਥਿਤੀ ਇਸ ਦੇ ਖੇਤੀਬਾੜੀ ਵਾਲੇ ਖੇਤਰ ਨਾਲ ਜੁੜੀ ਹੋਈ ਹੈ।ਸਰਕਾਰ

iTree Network Solutions +91-8699235413

ਜਥੇਦਾਰ ਵਡਾਲਾ ਨੇ ਆਖਿਆ ਕਿ ਪੰਜਾਬ ਦੀ ਉਪਜਾਊ ਅਤੇ ਜ਼ਰਖ਼ੇਜ਼ ਜਮੀਨ ਉੱਪਰ ਖੇਤੀ ਕਰਕੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਨੂੰ ਅੰਨ ਦਾ ਉਤਪਾਦਨ ਕਰਕੇ ਆਤਮ ਨਿਰਭਰ ਵੀ ਕੀਤਾ।ਪੰਜਾਬ ਦੇ ਕਿਸਾਨੀ ਪਰਿਵਾਰਾਂ ਨੇ ਪੀੜੀ ਦਰ ਪੀੜੀ ਮਿਹਨਤ ਕਰਕੇ ਧਰਤੀ ਨੂੰ ਉਪਜਾਊ ਬਣਾਇਆ ਅਤੇ ਹਰੀ ਕ੍ਰਾਂਤੀ ਲਿਆਂਦੀ। ਇਸ ਦੇ ਨਾਲ ਵੱਖਰੀਆਂ ਵੱਖਰੀਆਂ ਫਸਲਾਂ ਦੀ ਰਿਕਾਰਡ ਪੈਦਾਵਾਰ ਕਰਕੇ ਦੇਸ਼ ਅੰਦਰੋਂ ਅੰਨ ਦੀ ਕਿੱਲਤ ਨੂੰ ਵੀ ਦੂਰ ਕੀਤਾ ਅਤੇ ਭੁੱਖਮਰੀ ਖਤਮ ਹੋਈ।ਇਹ ਕਿਸਾਨੀ ਦਾ ਧੰਦਾ ਕਿਸਾਨ ਪਰਿਵਾਰਾਂ ਲਈ ਰੋਜੀ ਰੋਟੀ ਦਾ ਬਹੁਤ ਵੱਡਾ ਸਾਧਨ ਵੀ ਬਣਿਆ ਅਤੇ ਇਸ ਨਾਲ ਸਵੈ ਰੁਜ਼ਗਾਰ ਵੀ ਪ੍ਰਾਪਤ ਹੋ ਸਕਿਆ। ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਪਹਿਚਾਣ ਉਨਾਂ ਦੀ ਜਮੀਨ ਅਤੇ ਖੇਤਾਂ ਨਾਲ ਜੁੜੀ ਹੁੰਦੀ ਹੈ। ਇਹ ਪੰਜਾਬ ਦੀ ਮਹਾਨ ਵਿਰਾਸਤ ਦਾ ਹਿੱਸਾ ਹੈ। ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖੀਏ ਤਾਂ ਕਿਸਾਨੀ ਅੱਜ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਕਿਸਾਨ ਪਰਿਵਾਰਾਂ ਤੇ ਕਈ ਤਰ੍ਹਾਂ ਦਾ ਬੋਝ ਬਣਿਆ ਹੋਇਆ ਹੈ।ਕਿਸਾਨੀ ਅੰਦੋਲਨ ਤੋਂ ਬਾਅਦ ਖੇਤੀਬਾੜੀ ਦੇ ਖੇਤਰ ਵਿੱਚ ਹਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ।

iTree Network Solutions +91-8699235413

ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਜਨ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਕਿਸਾਨਾਂ ਦੀ ਸਲਾਹ ਨਾਲ ਦੂਰ ਦ੍ਰਿਸ਼ਟੀ ਵਾਲੀ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਨੀਤੀ ਨੂੰ ਅਪਣਾਉਣਾ ਚਾਹੀਦਾ ਸੀ। ਲੇਕਿਨ ਇਸ ਦੇ ਬਜਾਏ ਸਰਕਾਰ ਹਜ਼ਾਰਾਂ ਹੀ ਕਿਸਾਨ ਪਰਿਵਾਰਾਂ ਨੂੰ ਉਜਾੜਨ ਦੇ ਰਾਹ ਤੁਰ ਪਈ। ਇਸ ਫੈਂਸਲੇ ਨਾਲ ਪਿੰਡਾਂ ਚ ਰਹਿਣ ਵਾਲੇ ਕਿਸਾਨ ਪਰਿਵਾਰਾਂ ਅਤੇ ਮਿਹਨਤੀ ਮਜ਼ਦੂਰ ਪਰਿਵਾਰਾਂ ਦੀ ਹੋਂਦ ਨੂੰ ਖਤਰਾ ਬਣ ਗਿਆ ਹੈ। ਅਗਰ ਅਸੀਂ ਆਪਣੀ ਹੋਂਦ ਨੂੰ ਬਚਾ ਨਾ ਸਕੇ ਅਤੇ ਪੰਜਾਬ ਸਰਕਾਰ ਦੇ ਧੱਕੇ ਦਾ ਸ਼ਿਕਾਰ ਹੋਏ,ਫਿਰ ਇਹ ਸਥਿਤੀ ਪੰਜਾਬ ਨੂੰ ਖਤਰਨਾਕ ਮੋੜ ਵੱਲ ਲਿਜਾ ਸਕਦੀ ਹੈ।

iTree Network Solutions +91-8699235413

ਪੰਜਾਬ ਵਿੱਚ ਸ਼ਹਿਰੀ ਆਵਾਸ ਯਾਂ ਮਕਾਨ ਬਣਾਉਣ ਵਾਸਤੇ ਪਲਾਟਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਾ ਹੀ ਇਸ ਖੇਤਰ ਵਿੱਚ ਕਿਸੇ ਕਿਸਮ ਦਾ ਕੋਈ ਸੰਕਟ ਨਜ਼ਰ ਆਉਂਦਾ। ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਲੀਆ ਇਕੱਠਾ ਕਰਨ ਦਾ ਇੱਕ ਸਰੋਤ ਬਣਾ ਕੇ ਤੇ, ਖੇਤੀ ਹੇਠ ਜ਼ਮੀਨ ਨੂੰ ਘਟਾ ਕੇ ਫਸਲਾਂ ਦੀ ਪੈਦਾਵਾਰ ਤੇ ਸਿੱਧਾ ਅਸਰ ਪਾਉਣਾ,ਪੰਜਾਬ ਸਰਕਾਰ ਦੀ ਲੋਕ ਮਾਰੂ ਤੇ ਕਿਸਾਨ ਉਜਾੜੂ ਨੀਤੀ ਦਾ ਪਰਦਾਫਾਸ਼ ਕਰਦੀ ਹੈ। ਸਰਕਾਰਾਂ ਲੋਕਾਂ ਦੇ ਵਸੇਵੇ ਵਾਸਤੇ ਕੰਮ ਕਰਦੀਆਂ ਹਨ, ਨਾ ਕਿ ਉਹਨਾਂ ਨੂੰ ਆਪਣੇ ਘਰੋਂ ਪੱਟ ਕੇ ਤੇ ਪਰਿਵਾਰਾਂ ਵਿੱਚ ਅਸਥਿਰਤਾ ਪੈਦਾ ਕਰਕੇ ਉਨਾਂ ਦਾ ਮਾਲੀ ਨੁਕਸਾਨ ਤੇ ਸਮਾਜਿਕ ਸ਼ੋਸ਼ਣ ਕਰਨਾ ਹੁੰਦਾ ਹੈ।

iTree Network Solutions +91-8699235413

ਜਥੇਦਾਰ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਹਨਾਂ ਦੇ ਦਿੱਲੀ ਤੋਂ ਆਏ ਲੀਡਰ ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧ੍ਰੋਹ ਕਮਾਉਣ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਤੇ ਉਨਾਂ ਦੇ ਸਾਥੀ ਆਪਣੀਆਂ ਸੂਬੇ ਦੇ ਲੋਕਾਂ ਪ੍ਰਤੀ ਜਿੰਮੇਵਾਰੀਆਂ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ। ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ ਅਤੇ ਹੋਰ ਲੀਡਰ ਆਪਣੀ ਮਨ ਮਰਜ਼ੀ ਦੇ ਨਾਲ ਫੈਸਲੇ ਲੈ ਕੇ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਤਾਣੇ ਬਾਣੇ ਨੂੰ ਉਲਝਾਉਣ ਅਤੇ ਕਮਜ਼ੋਰ ਕਰਨ ਤੇ ਤੁਲੇ ਹੋਏ ਨੇ। ਇਹਨਾਂ ਦਿੱਲੀ ਵਾਲੇ ਲੀਡਰਾਂ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਹਿੰਮਤ ਦੇ ਨਾਲ ਰਾਜਨੀਤਿਕ ਇੱਛਾ ਸ਼ਕਤੀ ਦਿਖਾ ਕੇ ਪੰਜਾਬ ਦੇ ਹਿੱਤਾਂ ਵਾਸਤੇ ਖੜਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਅਗਰ ਮਾਲੀਏ ਦੀ ਲੋੜ ਹੈ ਤੇ ਉਹਨਾਂ ਨੂੰ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਬਿਨਾਂ ਲੋੜ ਉਜਾੜਨਾ ਨਹੀਂ ਚਾਹੀਦਾ ਅਤੇ ਇਸ ਮਾਲੀਏ ਨੂੰ ਜਤਾਉਣ ਵਾਸਤੇ ਹੋਰ ਸਾਧਨ ਲੱਭਣੇ ਚਾਹੀਦੇ ਹਨ। ਪੰਜਾਬ ਦੇ ਕਿਸਾਨ ਕਦਾ ਚਿੱਤ ਵੀ ਇਸ ਬੇਲੋੜੀ ਅਤੇ ਕਿਸਾਨ ਮਾਰੂ ਜਮੀਨ ਉਜਾੜੂ ਸਕੀਮ ਨੂੰ ਪ੍ਰਵਾਨ ਨਹੀਂ ਕਰਨਗੇ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿਛਲੇ ਬੀਤੇ ਹੋਏ ਵਕਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਪੰਜਾਬ ਦੇ ਅਣਖੀਲੇ ਕਿਸਾਨਾਂ ਦੇ ਜਜ਼ਬੇ ਨਾਲ ਖੇਡਣ ਦੀ ਬਜਾਏ ਇਸ ਸਕੀਮ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page