Buland kesari/ਬਠਿੰਡਾ ਕੇਂਦਰੀ ਜੇਲ ਦੇ ਵਿੱਚੋਂ ਦੋ ਮੋਬਾਇਲ ਫੋਨਾਂ ਦੀ ਬਰਾਮਦਗੀ ਨੇ ਇੱਕ ਵਾਰ ਫਿਰ ਜੇਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਅਧਾਰ ਤੇ 52, 52 A ਪ੍ਰਿਜਨ ਐਕਟ ਦੇ ਤਹਿਤ ਜੇਲ ਵਿੱਚ ਬੰਦ ਚਾਰ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਹਨਾਂ ਹਵਾਲਾਤੀਆਂ ਦੀ ਸ਼ਨਾਖਤ ਅਮਨਦੀਪ ਸਿੰਘ ਸੁਖਵਿੰਦਰ ਸਿੰਘ ਰਣਜੀਤ ਸਿੰਘ ਅਤੇ ਇੱਕ ਹੋਰ ਰਣਜੀਤ ਸਿੰਘ ਵਜੋਂ ਹੋਈ ਹੈ। ਜਿਨਾਂ ਦੇ ਪਾਸਿਓਂ ਇੱਕ ਟੱਚ ਸਕਰੀਨ ਮੋਬਾਈਲ ਫੋਨ ਅਤੇ ਇੱਕ ਕੀ-ਪੈਡ ਬਰਾਮਦ ਹੋਇਆ।

iTree Network Solutions +91-8699235413

ਕ੍ਰਿਮੀਨਲ ਬੇਸ਼ੱਕ ਜੇਲ ਵਿੱਚ ਬੰਦ ਕਰ ਦਿੱਤੇ ਜਾਂਦੇ ਨੇ, ਪਰ ਉਹਨਾਂ ਦਾ ਕ੍ਰਾਈਮ ਫਿਰ ਵੀ ਲਗਾਤਾਰ ਜਾਰੀ ਰਹਿੰਦਾ ਹੈ। ਜੇਲ ਦੇ ਵਿੱਚ ਬੈਠ ਕੇ ਆਪਣਾ ਨੈਕਸਸ ਚਲਾਉਣਾ ਫਿਰੋਤੀ ਮੰਗਣਾ ਅਤੇ ਹੋਰ ਕ੍ਰਾਈਮ ਨੂੰ ਅੰਜਾਮ ਦੇਣਾ ਇਹਨਾਂ ਮੋਬਾਇਲ ਫੋਨਾਂ ਦੇ ਜਰੀਏ ਹੁੰਦਾ ਹੈ। ਥਰੀ ਲੇਅਰ ਹਾਈ ਸਿਕਿਉਰਟੀ ਬਠਿੰਡਾ ਕੇਂਦਰੀ ਜੇਲ ਦੇ ਵਿੱਚ ਆਖਰ ਮੋਬਾਈਲ ਫੋਨ ਕਿਸ ਤਰੀਕੇ ਨਾਲ ਇਹਨਾਂ ਕ੍ਰਿਮੀਨਲ ਤੱਕ ਪਹੁੰਚ ਜਾਂਦੇ ਨੇ, ਇਹ ਸਵਾਲ ਹਾਲੇ ਵੀ ਬਰਕਰਾਰ ਹੈ, ਜੋ ਜੇਲ ਪ੍ਰਸ਼ਾਸਨ ਤੇ ਉੱਠ ਰਹੇ ਨੇ ਪਰ ਜੇਲ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਇਹਨਾਂ ਕ੍ਰਿਮੀਨਲ ਦੇ ਉੱਤੇ ਮੁਕਦਮਾ ਦਰਜ ਕਰਵਾਉਂਦੀ ਹੈ। ਜਿਨਾਂ ਨੂੰ ਮੁਕਦਮਿਆਂ ਦਾ ਕੋਈ ਡਰ ਹੀ ਨਹੀਂ ਹੁੰਦਾ। ਪਰ ਆਖਿਰ ਜੇਲ ਦੇ ਵਿੱਚ ਮੋਬਾਇਲ ਫੋਨ ਪਹੁੰਚਦੇ ਕਿਵੇਂ ਨੇ? ਇਹ ਇਕ ਵੱਡਾ ਸਵਾਲ ਹੈ।

iTree Network Solutions +91-8699235413