Buland kesari/Bathinda Vigilance Bureau; ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਮਿਲੀ ਸੀ ਕਿ ਡਰੱਗ ਇੰਸਪੈਕਟਰ ਵੱਲੋਂ ਦੋ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਟਰੈਪ ਲਗਾਇਆ ਅਤੇ ਅੱਜ ਉਸ ਨੂੰ ਇੱਕ ਲੱਖ ਰੁਪਏ ਲੈਂਦੇ ਸਮੇਂ ਸਰਕਾਰੀ ਗੱਡੀ ਵਿੱਚੋਂ ਹੀ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

iTree Network Solutions +91-8699235413

ਦੂਜੇ ਪਾਸੇ ਡਰੱਗ ਇੰਸਪੈਕਟਰ ਰਮਨ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।

iTree Network Solutions +91-8699235413

ਸ਼ਿਕਾਇਤਕਰਤਾ ਰੋਮੀ ਬੰਸਲ ਨੇ ਦੱਸਿਆ ਕਿ ਉਸ ਦੀ ਬਠਿੰਡਾ ਦੇ 400 ਕਿਲ੍ਹਾ ਇੰਡਸਟਰੀਅਲ ਏਰੀਆ ਵਿੱਚ ਦਵਾਈਆਂ ਬਣਾਉਣ ਦੀ ਫੈਕਟਰੀ ਹੈ। ਉਸ ਮੁਤਾਬਕ ਡਰੱਗ ਇੰਸਪੈਕਟਰ ਕਾਫੀ ਸਮੇਂ ਤੋਂ ਉਸ ਨੂੰ ਤੰਗ ਕਰ ਰਿਹਾ ਸੀ ਅਤੇ ਉਸ ਦੀ ਫੈਕਟਰੀ ਨੂੰ ਸੀਲ ਵੀ ਕਰ ਦਿੱਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਫੈਕਟਰੀ ਖੁਲ੍ਹਣ ਤੋਂ ਬਾਅਦ ਵੀ ਡਰੱਗ ਇੰਸਪੈਕਟਰ ਵੱਲੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਹਿੱਸੇਦਾਰੀ ਦੀ ਗੱਲ ਵੀ ਕੀਤੀ ਗਈ।

iTree Network Solutions +91-8699235413

ਰੋਮੀ ਬੰਸਲ ਨੇ ਕਿਹਾ ਕਿ ਇਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਫੈਕਟਰੀ ਵਿੱਚ ਕੰਮ ਕਰਦੇ ਲਗਭਗ 30 ਮੁਲਾਜ਼ਮਾਂ ‘ਤੇ ਵੀ ਇਸ ਦਾ ਬੁਰਾ ਅਸਰ ਪਿਆ। ਉਸ ਨੇ ਮੰਗ ਕੀਤੀ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਉਸ ਦੇ ਮੁਤਾਬਕ ਇਹ ਡਰੱਗ ਇੰਸਪੈਕਟਰ ਹੋਰ ਕਈ ਫੈਕਟਰੀਆਂ ਵਿੱਚ ਵੀ ਆਪਣਾ ਹਿੱਸਾ ਪਾ ਰਿਹਾ ਸੀ।

ਵਿਜੀਲੈਂਸ ਟੀਮ ਵੱਲੋਂ ਮੁਲਜ਼ਮ ਕੋਲੋਂ ਇੱਕ ਲੱਖ ਰੁਪਏ ਬਰਾਮਦ ਕਰਕੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

iTree Network Solutions +91-8699235413