Buland kesari/Clashed in Bathinda’s Government College: ਬਠਿੰਡਾ ਦੇ ਰਜਿੰਦਰਾ ਕਾਲਜ ‘ਚ ਦੋ ਧਿਰਾਂ ‘ਚ ਕੂਨੀ ਝੜਪ ਹੋਈ। ਹਾਸਲ ਜਾਣਕਾਰੀ ਮੁਤਾਬਕ ਕਾਲਜ ਦੇ ਸਾਲਾਨਾ ਫੰਕਰਸ਼ ‘ਚ ਦੋ ਧਿਰਾਂ ‘ਚ ਪੁਰਾਣੀ ਰੰਜਿਸ਼ ਕਰਕੇ ਝੜਪ ਹੋਈ। ਦੋ ਧਿਰਾਂ ਵਿਚਾਲੇ ਝਗੜੇ ਦੌਰਾਨ ਭਾਰੀ ਇਕੱਠ ‘ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ। ਜਿਸ ਤੋਂ ਬਾਅਦ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ।
ਜਿਸ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਪੰਜ ਵਿਅਕਤੀਆਂ ਅਤੇ ਦੋ ਅਣਪਛਾਤਿਆਂ ‘ਤੇ ਮੁਕਦਮਾ ਦਰਜ ਕੀਤਾ ਹੈ। ਪੁਲਿਸ ਨੇ ਭੀੜ ਨੂੰ ਤਿਤਰ ਬਿਤਰ ਕਰਨ ਲਈ ਲਾਠੀ ਚਾਰਜ ਵੀ ਕਰਨਾ ਪਿਆ। ਨਾਜਾਇਜ਼ ਅਸਲੇ ਨਾਲ ਯੂਥ ਫੈਸਟੀਵਲ ‘ਚ ਫਾਇਰਿੰਗ ਕਰਨ ਵਾਲੇ ਦੀ ਜਸਦੀਪ ਸਿੰਘ ਜੱਸਾ ਦੀ ਸ਼ਨਾਖਤ ਹੋ ਗਈ।
ਦੋਵੇਂ ਧਿਰਾਂ ਦੇ ਵਿਚਾਲੇ ਪਹਿਲਾਂ ਤੋਂ ਹੀ ਆਪਸੀ ਤਕਰਾਰ ਚੱਲ ਰਹੀ ਸੀ। ਸਰਕਾਰੀ ਰਜਿੰਦਰਾ ਕਾਲਜ ਵੱਲੋਂ ਖੁੱਲਾ ਸੱਦਾ ਦੇ ਕੇ ਕਰਵਾਏ ਗਏ ਯੂਥ ਫੈਸਟੀਵਲ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਫਾਇਰਿੰਗ ਹੋਣ ਤੋਂ ਬਾਅਦ ਵੀ ਯੂਥ ਫੈਸਟੀਵਲ ਜਾਰੀ ਰਿਹਾ।
ਇਸ ਮੌਕੇ ਐਸਪੀ ਸਿਟੀ ਵੱਲੋਂ ਸੰਬੰਧਿਤ ਥਾਣਾ ‘ਚ ਤੁਰੰਤ ਜਾਂਚ ਦੇ ਹੁਕਮ ਦਿੱਤੇ ਪਰ ਜਿਸ ਦੌਰਾਨ ਐਫਆਈਆਰ ਕਰਕੇ ਫਾਇਰਿੰਗ ਕਰਨ ਵਾਲੇ ਵਿਅਕਤੀ ਜਸਦੀਪ ਸਿੰਘ ਜੱਸੇ ਸਮੇਤ ਸੱਤ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਦੋ ਅਣਪਛਾਤੇ ਹਨ। 10 ਸਾਲਾਂ ਬਾਅਦ ਸਰਕਾਰੀ ਰਜਿੰਦਰਾ ਕਾਲਜ ਵਿੱਚ ਯੂਥ ਫੈਸਟੀਵਲ ਕਰਵਾਇਆ ਗਿਆ ਸੀ। ਯੂਥ ਫੈਸਟੀਵਲ ਵਿੱਚ ਸਰਕਾਰੀ ਰਜਿੰਦਰਾ ਮੈਨੇਜਮੈਂਟ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਸੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








