Buland Kesari/ ਇਸਲਾਮਾਬਾਦ/ਨਵੀਂ ਦਿੱਲੀ – ਭਾਰਤ India ਪਾਕਿਸਤਾਨ ਵਿਚਾਲੇ ਚੱਲ ਰਹੇ ਜੰਗ ਦੇ ਮਾਹੌਲ ਦੇ ਦੌਰਾਨ ਅੰਤਰਰਾਸ਼ਟਰੀ ਮੂਦਰਾ ਕੋਸ਼ (ਆਈਐਮਐਫ) IMF ਨੇ ਪਾਕਿਸਤਾਨ ਨੂੰ 20 ਹਜ਼ਾਰ ਕਰੋੜ ਰੁਪਏ ਦਾ ਵੱਡਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਕਰਜ਼ਾ ਪਾਕਿਸਤਾਨ Pakistan ਦੀ ਡਿਗਦੀ ਅਰਥਵਿਵਸਥਾ ਨੂੰ ਸੰਭਾਲਣ ਅਤੇ ਮਾਲੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਦਿੱਤਾ ਜਾ ਰਿਹਾ ਹੈ।
ਪਾਕਿਸਤਾਨ ਸਰਕਾਰ ਨੇ ਇਸ ਕਰਜ਼ੇ ਦੀ ਮੰਗ ਵਧਦੇ ਵਪਾਰ ਘਾਟੇ, ਮੂਲ ਭੁਗਤਾਨ ਦੇ ਸੰਕਟ ਅਤੇ ਘਟ ਰਹੀ ਵਿਦੇਸ਼ੀ ਮੁਦਰਾ ਰਾਖੀ ਦੇ ਚਲਦਿਆਂ ਕੀਤੀ ਸੀ। ਆਈਐਮਐਫ IMF ਨੇ ਕੁਝ ਆਰਥਿਕ ਸੁਧਾਰਾਂ ਦੀ ਸ਼ਰਤ ‘ਤੇ ਇਹ ਰਕਮ ਜਾਰੀ ਕਰਨ ਲਈ ਤੈਅ ਕੀਤੀ ਹੈ।
ਦੂਜੇ ਪਾਸੇ, ਭਾਰਤ ਨੇ ਇਸ ਫੈਸਲੇ ਉੱਤੇ ਆਪਣਾ ਸਖ਼ਤ ਵਿਰੋਧ ਜਤਾਇਆ ਹੈ। ਭਾਰਤੀ ਸਰਕਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਇਸ ਕਰਜ਼ੇ ਦੀ ਰਕਮ ਦਾ ਇਸਤੇਮਾਲ ਆਤੰਕਵਾਦੀ ਗਤੀਵਿਧੀਆਂ ਲਈ ਕਰ ਸਕਦਾ ਹੈ। ਭਾਰਤ ਨੇ ਆਈਐਮਐਫ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਰਕਮ ਦੀ ਵਰਤੋਂ ਦੀ ਪੂਰੀ ਨਿਗਰਾਨੀ ਯਕੀਨੀ ਬਣਾਏ।
ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਰਜ਼ਾ ਪਾਕਿਸਤਾਨ ਲਈ ਅਸਥਾਈ ਰਾਹਤ ਤਾਂ ਲੈ ਕੇ ਆ ਸਕਦਾ ਹੈ, ਪਰ ਲੰਬੇ ਸਮੇਂ ਲਈ ਇਹ ਮਾਲੀ ਬੋਝ ਵਧਾ ਸਕਦਾ ਹੈ। ਹਾਲਾਂਕਿ, ਆਈਐਮਐਫ ਨੇ ਕਿਹਾ ਹੈ ਕਿ ਉਹ ਇਸ ਰਕਮ ਦੀ ਵਰਤੋਂ ਦੀ ਪੂਰੀ ਜਾਂਚ ਕਰੇਗਾ ਅਤੇ ਹਰ ਕਿਸ਼ਤ ਦੇ ਜਾਰੀ ਹੋਣ ਤੋਂ ਪਹਿਲਾਂ ਪਾਕਿਸਤਾਨ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.










